63ਵੇਂ ਫਿਲਮਫੇਅਰ ਅਵਾਰਡ 'ਚ ਜਗਮਗਾਏ ਫ਼ਿਲਮੀ ਸਿਤਾਰੇ
Published : Jan 22, 2018, 10:49 am IST
Updated : Jan 22, 2018, 5:19 am IST
SHARE ARTICLE

ਸ਼ਨੀਵਾਰ ਦੀ ਰਾਤ 63ਵੇਂ ਫਿਲਮ ਫੇਅਰ ਦੀ ਰਾਤ ਰਹੀ ਜਿਥੇ ਬਾਲੀਵੁੱਡ ਦੇ ਤਮਾਮ ਸਿਤਾਰਿਆਂ ਦੀ ਰੋਸ਼ਨੀ ਨਾਲ ਹਰ ਜਗ੍ਹਾ ਜਗਮਗਾਉਂਦੀ ਨਜ਼ਰ ਆਈ। ਆਏ ਵੀ ਕਿਓਂ ਨਾ ਜੀ, ਇਸ ਰਾਤ ਬਾਲੀਵੁੱਡ ਦੀ ਧੱਕ ਧੱਕ ਕਵੀਨ ਤੋਂ ਲੈ ਕੇ ਪਟਾਕਾ ਗੁੱਡੀ ਤੱਕ ਜੋ ਆਪ ਜਲਵੇ ਦਿਖਾ ਰਹੀਆਂ ਸੀ, ਜੀ ਹਾਂ ਫਿਲਮਫੇਅਰ ਨੂੰ ਅਸੀਂ ਇਕ ਫੈਸ਼ਨ ਦੀ ਸ਼ਾਮ ਵਜੋਂ ਵੀ ਜਾਣਦੇ ਹਾਂ ਜਿਥੇ ਬਾਲੀਵੁੱਡ ਸਿਤਾਰੇ ਰੈਡ ਕਾਰਪੇਟ ਤੇ ਆਪਣੇ ਜਲਵੇ ਦਿਖਾ ਰਹੇ ਸਨ। 


ਇਥੇ ਰਣਵੀਰ ਸਿੰਘ ਉਸ ਹੀ ਅੰਦਾਜ਼ ਵਿਚ ਪਹੁੰਚੇ ਜਿਸ ਦੇ ਲਈ ਉਹ ਜਾਣੇ ਜਾਂਦੇ ਹਨ ਯਾਨੀ ਕਿ ਇਕ ਦਮ ਰੰਗ ਬਿਰੰਗੇ ਬਲੇਜ਼ਰ ਅਤੇ ਪੈਂਟ ਪਾ ਕੇ ਆਏ ਹੋਏ ਸਨ ਉਥੇ ਹੀ ਨੇਹਾ ਧੁਪੀਆ ਪੀਲੇ ਰੰਗ ਦਾ ਗਾਉਨ ਪਾ ਕੇ ਆਈ ਹੋਈ ਸੀ। ਇਨਾ ਹੀ ਨਹੀਂ ਮਾਧੁਰੀ ਦੀਕਸ਼ਿਤ ਨੀਲੇ ਰੰਗ ਦੀ ਡਰੈੱਸ ਦੇ ਵਿਚ ਖੂਬ ਜਲਵੇ ਬਿਖੇਰ ਰਹੀ ਸੀ। 


ਜੇ ਗੱਲ ਕਰੀਏ ਅੱਜ ਦੀ ਫੈਸ਼ਨ ਡੀਵਾ ਕਹੀ ਜਾਣ ਵਾਲੀ ਸੋਨਮ ਕਪੂਰ ਦੀ ਤਾਂ ਇਸ ਵਾਰ ਉਸਨੇ ਕੁਝ ਵੱਖਰਾ ਕਰਦੇ ਇੰਨਾ ਵੱਖਰਾ ਕਰ ਦਿੱਤਾ ਕਿ ਲੋਕ ਵੀ ਹੈਰਾਨ ਸੀ ਕਿ ਇਹ ਅਖੀਰ ਹੋ ਕੀ ਗਿਆ , ਤੁਹਾਨੂੰ ਦੱਸ ਦੇਈਏ ਕਿ ਸੋਨਮ ਕਾਲੇ ਰੰਗ ਦੇ ਓਵਰ ਕੋਟ ਬਲੇਜ਼ਰ ਦੇ ਨਾਲ ਸ਼ੋਰਟ ਪੈਂਟ ਪਾਕੇ ਹੀ ਪਾਰਟੀ ਦੇ ਵਿਚ ਆ ਗਈ। 


ਜਿਸਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਭਾਵੇਂ ਕੁਝ ਵੀ ਪਾ ਲਵੇ ਉਹ ਸਭ ਦੀਆਂ ਨਜ਼ਰਾਂ ਖਿੱਚਦੀ ਹੈ। ਇਸਦੇ ਨਾਲ ਹੀ ਗੱਲ ਕਰੀਏ ਸਨੀ ਲਿਓਨ ਦੀ ਤੇ ਉਹਨਾਂ ਨੇ ਵੀ ਗੁਲਾਬੀ ਰੰਗ ਦੀ ਚਮਕੀਲੀ ਡਰੈੱਸ ਪਾਈ ਹੋਈ ਸੀ। 


ਬਾਲੀਵੁੱਡ ਦੇ ਹੈਂਡਸਮ ਹੰਕ ਸ਼ਾਹਿਦ ਕਪੂਰ, ਆਰ ਮਾਧਵਨ,ਮਨੀਸ਼ ਪੌਲ , ਅਰਸ਼ਦ ਵਰਸੀ ,ਅਰਜੁਨ ਕਪੂਰ, ਆਲੀਆ ਭੱਟ, ਦੇ ਨਾਲ ਹੋਰ ਵੀ ਕਈ ਫ਼ਿਲਮਾਂ ਅਦਾਕਾਰਾਂ ਨੇ ਆਪਣੇ ਹੁਣ ਦੇ ਜਲਵੇ ਬਿਖੇਰੇ ਅਤੇ ਹਮੇਸ਼ਾ ਦੀ ਤਰ੍ਹਾਂ ਲਾਈਮ ਲਾਈਟ ਬਟੋਰੀ। 


ਇਸ ਤੋਂ ਇਲਾਵਾ ਅਕਸਰ ਆਪਣੀ ਭਾਰਤੀ ਲੁੱਕ ਲਈ ਮਸ਼ਹੂਰ ਰਹਿਣ ਵਾਲੀ ਬਾਲੀਵੁੱਡ ਦੀ ਸੁਲੂ ਅਤੇ ਸਦਾਬਹਾਰ ਫੈਸ਼ਨ ਆਈਕਨ ਮੰਨੀ ਜਾਣ ਵਾਲੀ ਰੇਖਾ ਸਾੜੀ ਵਿਚ ਨਜ਼ਰ ਆਈ ਅਤੇ ਲੋਕਾਂ ਦੇ ਦਿਲਾਂ ਤੇ ਇਕ ਵਾਰ ਫਿਰ ਤੋਂ ਛਾਪ ਛੱਡੀ। ਤੁਹਾਨੂੰ ਦੱਸ ਦਈਏ ਕਿ ਇਹ 63ਵਾਂ ਫਿਲਮ ਫੇਅਰ ਅਵਾਰਡ ਸ਼ੋਅ ਸੀ ਜਿਥੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਉਹਨਾਂ ਦੀ ਬੇਹਤਰੀਨ ਅਦਾਕਾਰੀ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement