71 ਦੇ ਹੋਏ ਸ਼ੋਲੇ ਦੇ ਡਾਇਰੈਕਟਰ, PHOTOS 'ਚ ਵੇਖੋ ਇੰਨੀ ਗਲੈਮਰਸ ਹੈ ਦੂਜੀ ਪਤਨੀ
Published : Jan 23, 2018, 12:41 pm IST
Updated : Jan 23, 2018, 7:11 am IST
SHARE ARTICLE

ਡਾਇਰੈਕਟਰ - ਪ੍ਰੋਡਿਊਸਰ ਰਮੇਸ਼ ਸਿੱਪੀ ਨੇ ਹੁਣ ਤੱਕ ਤਮਾਮ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਪਰ ਜੋ ਪਹਿਚਾਣ ਅਤੇ ਸਫਲਤਾ ਉਨ੍ਹਾਂ ਨੂੰ ਸ਼ੋਲੇ ਨੇ ਦਿੱਤੀ, ਉਹ ਕਿਸੇ ਹੋਰ ਫਿਲਮ ਨੇ ਨਹੀਂ। ਸਿਰਫ ਇਕ ਫਿਲਮ ਹੀ ਉਨ੍ਹਾਂ ਦੇ ਕਰੀਅਰ ਵਿਚ ਮੀਲ ਦਾ ਪੱਥਰ ਸਾਬਤ ਹੋਈ ਰਮੇਸ਼ ਸਿੱਪੀ ਦਾ 71 ਸਾਲ (23 ਜਨਵਰੀ, 1947) ਦੇ ਹੋ ਗਏ ਹਨ। ਅਦਾਕਾਰਾ ਕਿਰਣ ਜੁਨੇਜਾ ਰਮੇਸ਼ ਸਿੱਪੀ ਦੀ ਦੂਜੀ ਪਤਨੀ ਹੈ। ਉਨ੍ਹਾਂ ਦੇ ਵਿਆਹ ਨੂੰ ਕਰੀਬ 27 ਸਾਲ ਹੋ ਗਏ ਹਨ।

ਪਹਿਲੀ ਪਤਨੀ ਨੂੰ ਤਲਾਕ ਦੇਕੇ ਕੀਤਾ ਸੀ ਕਿਰਨ ਨਾਲ ਵਿਆਹ



ਰਮੇਸ਼ ਸਿੱਪੀ ਦਾ ਪਰਿਵਾਰ

ਪਹਿਲੀ ਪਤਨੀ ਗੀਤਾ ਨਾਲ ਤਲਾਕ ਲੈਣ ਦੇ ਬਾਅਦ ਰਮੇਸ਼ ਸਿੱਪੀ ਅਦਾਕਾਰਾ ਕਿਰਣ ਜੁਨੇਜਾ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਨੂੰ ਕਰੀਬ 27 ਸਾਲ ਹੋ ਗਏ ਹਨ। ਦੱਸ ਦਈਏ ਕਿ ਕਿਰਨ ਨੇ ਮੁਜ਼ਰਿਮ (1988), ਬੰਟੀ ਅਤੇ ਬਬਲੀ (2005), ਅਤੇ ਜਬ ਵੀ ਮੇਟ (2007 ਵਰਗੀ ਫਿਲਮਾਂ ਵਿਚ ਕੰਮ ਕੀਤਾ ਹੈ। ਰਮੇਸ਼ ਸਿੱਪੀ ਦੇ ਦੋ ਬੱਚੇ ਹਨ ਪੁੱਤਰ ਰੋਹਨ ਸਿੱਪੀ ਅਤੇ ਧੀ ਸ਼ੀਨਾ ਸਿੱਪੀ। ਸ਼ੀਨਾ ਦੇ ਵਿਆਹ ਸ਼ਸ਼ੀ ਕਪੂਰ ਦੇ ਬੇਟੇ ਕੁਣਾਲ ਕਪੂਰ ਨਾਲ ਹੋਇਆ ਹੈ। ਰੋਹਨ ਮਸ਼ਹੂਰ ਡਾਇਰੈਕਟਰ ਹਨ ਅਤੇ ਹੁਣ ਪਿਤਾ ਦੀ ਵਿਰਾਸਤ ਉਹੀ ਸੰਭਾਲ ਰਹੇ ਹਨ। 



ਪਿਤਾ ਵੀ ਸਨ ਪ੍ਰੋਡਿਊਸਰ

ਰਮੇਸ਼ ਸਿੱਪੀ ਦੇ ਪਿਤਾ ਜੀਪੀ ਸਿੱਪੀ ਵੀ ਫਿਲਮ ਪ੍ਰੋਡਿਊਸਰ ਸਨ। ਰਮੇਸ਼ ਨੇ 9 ਸਾਲ ਦੀ ਉਮਰ ਵਿਚ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਕੰਮ ਕੀਤਾ ਸੀ। ਉਹ 1953 ਵਿਚ ਪਿਤਾ ਦੀ ਫਿਲਮ ਸ਼ਹੰਸ਼ਾਹ ਵਿਚ ਬਤੋਰ ਬਾਲ ਕਲਾਕਾਰ ਨਜ਼ਰ ਆਏ ਸਨ। ਰਮੇਸ਼ ਨੇ ਬਤੋਰ ਡਾਇਰੈਕਟਰ ਅਤੇ ਪ੍ਰੋਡਿਊਸਰ ਕੰਮ ਕੀਤਾ ਹੈ ਅਤੇ ਦੋਵੇਂ ਹੀ ਖੇਤਰਾਂ ਵਿਚ ਉਨ੍ਹਾਂ ਨੂੰ ਸਫਲਤਾ ਮਿਲੀ। 1971 ਵਿਚ ਫਿਲਮ ਅੰਦਾਜ ਤੋਂ ਡਾਇਰੈਕਟਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ 7 ਸਾਲ ਬਤੋਰ ਅਸਿਸਟੈਂਟ ਕੰਮ ਕੀਤਾ ਸੀ। 



ਇਹ ਹਨ ਸੁਪਰਹਿਟ ਫਿਲਮਾਂ

ਬਤੋਰ ਡਾਇਰੈਕਟਰ - ਅੰਦਾਜ (1971), ਸੀਤਾ ਅਤੇ ਗੀਤਾ (1972), ਸ਼ੋਲੇ (1975), ਸ਼ਾਨ (1980), ਸ਼ਕਤੀ (1982), ਸਾਗਰ (1985), ਜ਼ਮੀਨ (1987), ਭ੍ਰਿਸ਼ਟਾਚਾਰ (1989), ਜਮਾਨਾ ਦੀਵਾਨਾ (1995), ਟੀਵੀ ਸੀਰੀਅਲ - ਬੁਨਿਆਦ। 



ਬਤੋਰ ਪ੍ਰੋਡਿਊਸਰ - ਬ੍ਰਹਮਚਾਰੀ (1968), ਕੁਛ ਨਾ ਕਹੋ (2003), ਬਲਫਮਾਸਟਰ (2005), ਟੈਕਸੀ ਨੰਬਰ 9211 (2006), ਚਾਂਦਨੀ ਚੌਕ ਟੂ ਚਾਇਨਾ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement