ਅਦਾਕਾਰੀ ਤੋਂ ਬਾਅਦ ਮਿਸੇਜ਼ ਵਿਰਾਟ ਕੋਹਲੀ ਨੇ ਸ਼ੁਰੂ ਕੀਤਾ ਨਵਾਂ ਕੰਮ
Published : Jan 29, 2018, 3:23 pm IST
Updated : Jan 29, 2018, 9:53 am IST
SHARE ARTICLE

ਹਾਲ ਹੀ ਵਿਚ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਾਉਣ ਵਾਲੀ ਅਨੁਸ਼ਕਾ ਕੁਝ ਸਮੇਂ ਤੋਂ ਬ੍ਰੇਕ ਤੇ ਚੱਲ ਰਹੀ ਸੀ। ਜਿਸ ਤੋਂ ਬਾਅਦ ਹੁਣ ਅਨੁਸ਼ਕਾ ਇੱਕ ਵਾਰ ਫਿਰ ਆਪਣੀ ਨਵੀਂ ਫ਼ਿਲਮ 'ਸੂਈ ਧਾਗਾ' ਤੋਂ ਵਾਪਸੀ ਕਰ ਰਹੀ ਹੈ , ਜਿਸ ਦੀ ਇੱਕ ਤਸਵੀਰ ਵਿੱਚ ਸੋਸ਼ਲ ਮੀਡੀਆ ਵਿੱਚ ਸ਼ੇਅਰ ਕੀਤਾ ਗਿਆ ਹੈ। 


ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਅੱਜ ਬਾਲੀਵੁੱਡ ਦੀ ਸਭ ਤੋਂ ਵਿਅਸਤ ਅਦਾਕਾਰਾ ਵਿੱਚੋਂ ਇੱਕ ਹੈ। ਅਨੁਸ਼ਕਾ ਸ਼ਰਮਾ ਫਿਲਹਾਲ ਸ਼ਾਹਰੁਖ਼ ਖ਼ਾਨ ਦੇ ਨਾਲ ਫ਼ਿਲਮ ‘ਜ਼ੀਰੋ’ ਦੇ ਇਲਾਵਾ ‘ਪਰੀ’ ਅਤੇ ਹੁਣ ‘ਸੂਈ ਧਾਗਾ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਤੁਹਾਨੂੰ ਦੱਸ ਦੇਈਏ ਕਿ ਸੂਈ ਧਾਗਾ ਤੋਂ ਇਹ ਪਹਿਲੀ ਤਸਵੀਰ ਤੁਸੀ ਇੱਥੇ ਵੇਖ ਸਕਦੇ ਹੋ। ਇਸ ਤਸਵੀਰ ਦੇ ਨਾਲ ਅਨੁਸ਼ਕਾ ਲਿਖਦੀ ਹੈ- ‘ਕਤਰਨ ਸੇ ਬੁਨੀ ਕਹਾਨੀ ਪੈਬੰਦ ਲਗਾ ਕੇ ਹੈ ਸੁਨਾਨੀ- ਸੂਈ ਧਾਗਾ’। ਇਸ ਤਸਵੀਰ ਵਿੱਚ ਅਨੁਸ਼ਕਾ ਦਾ ਲੁਕ ਜੇਕਰ ਵੇਖਿਆ ਜਾਵੇ ਤਾਂ ਉਹ ਕਾਫ਼ੀ ਸੀਰੀਅਸ ਅਤੇ ਫੋਕਸਡ ਨਜ਼ਰ ਆ ਰਹੀ ਹੈ।


ਤਸਵੀਰਾਂ ਨੂੰ ਵੇਖਕੇ ਲੱਗਦਾ ਹੈ ਜਿਵੇਂ ਉਹ ਕੁੱਝ ਕਢਾਈ ਦਾ ਕੰਮ ਕਰ ਰਹੀ ਹੋਵੇ। ਸਾਫ਼ ਹੈ ਇਸ ਤਰ੍ਹਾਂ ਦੇ ਕਿਰਦਾਰ ਵਿੱਚ ਉਨ੍ਹਾਂ ਨੂੰ ਵੇਖਣਾ ਬੇਹੱਦ ਦਿਲਚਸਪ ਹੋਵੇਗਾ। ਯਸ਼ਰਾਜ ਫ਼ਿਲਮਸ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਡਾਇਰੈਕਟਰ ਸ਼ਰਤ ਕਟਾਰਿਆ ਹੋਣਗੇ। ਸ਼ਰਤ ਇਸ ਤੋਂ ਪਹਿਲਾਂ ‘ਦਮ ਲਗਾ ਕੇ ਹਈਸ਼ਾ’ ਵਰਗੀ ਬਹੁਚਰਚਿਤ ਫ਼ਿਲਮ ਡਾਇਰੈਕਟ ਕਰ ਚੁੱਕੇ ਹਨ। 


ਖ਼ਬਰ ਹੈ ਕਿ ਇਹ ਫ਼ਿਲਮ ਫਰਵਰੀ ਤੋਂ ਪੂਰੀ ਤਰ੍ਹਾਂ ਸ਼ੂਟ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਸਾਲ ਦੇ ਅਕਤੂਬਰ ਤੱਕ ਇਹ ਫ਼ਿਲਮ ਰਿਲੀਜ਼ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਅਨੁਸ਼ਕਾ ਸ਼ਰਮਾ ਦੇ ਨਾਲ ਵਰੁਣ ਧਵਨ ਲੀਡ ਰੋਲ ਵਿੱਚ ਹਨ। ਵਰੁਣ ਅੱਜ ਸਵੇਰੇ ਮੁੰਬਈ ਏਅਰਪੋਰਟ ਉੱਤੇ ਕੁੱਝ ਇਸ ਅੰਦਾਜ਼ ਵਿੱਚ ਸਪਾਟ ਕੀਤੇ ਗਏ ਹਨ। ਜੁੜਵਾਂ 2 ਦੀ ਕਾਮਯਾਬੀ ਤੋਂ ਬਾਅਦ ਸੂਈ ਧਾਗਾ ਵਰੁਣ ਧਵਨ ਦੇ ਕਰੀਅਰ ਲਈ ਵੀ ਇੱਕ ਸਪੈਸ਼ਲ ਫ਼ਿਲਮ ਹੋਵੇਗੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement