ਐਮੀ ਐਵਾਰਡ ਸਮਾਗਮ 'ਚ ਪ੍ਰਿਅੰਕਾ ਬਣੀ ਖਿੱਚ ਦਾ ਕੇਂਦਰ
Published : Sep 18, 2017, 10:18 pm IST
Updated : Sep 18, 2017, 4:48 pm IST
SHARE ARTICLE


ਲਾਸ ਏਂਜਲਸ, 18 ਸਤੰਬਰ: ਐਮੀ ਪੁਰਸਕਾਰ ਸਮਾਗਮ 'ਚ ਪ੍ਰਿਅੰਕਾ ਚੋਪੜਾ ਦੂਜੀ ਵਾਰ ਰੈੱਡ ਕਾਰਪੇਟ 'ਤੇ ਨਜ਼ਰ ਆਈ। ਬਾਲਮੈਨ ਫ਼ੈਸ਼ਨ ਹਾਊਸ ਦੀ ਡਿਜ਼ਾਇਲ ਕੀਤੀ ਗਈ ਸਫ਼ੈਦ ਫਰ ਵਾਲੀ ਪੋਸ਼ਾਕ 'ਚ ਉਹ ਪੂਰੇ ਸਮਾਗਮ ਦੌਰਾਨ ਖਿੱਚ ਦਾ ਕੇਂਦਰ ਬਣੀ ਰਹੀ। ਪ੍ਰਿਅੰਕਾ ਚੋਪੜਾ ਪਿਛੇ ਸਾਲ ਜੇਸਨ ਵੂ ਦੀ ਡਿਜ਼ਾਇਲ ਕੀਤੀ ਲਾਲ ਰੰਗ ਦੀ ਪੋਸ਼ਾਕ 'ਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਹ ਫ਼ੈਸ਼ਨ ਆਲੋਚਕਾਂ ਦੀ ਪ੍ਰਸ਼ੰਸ਼ਾ ਸੂਚੀ 'ਚ ਸ਼ਾਮਲ ਹੋ ਗਈ ਸੀ। ਇਸ ਸਾਲ ਸਫ਼ੈਦ ਰੰਗ ਦੀ ਫ਼ੁਲ ਸਲੀਵਸ ਡ੍ਰੈੱਸ ਪਹਿਨ ਕੇ ਉਸ ਨੇ ਰੈੱਡ ਕਾਰਪੇਟ 'ਤੇ ਸੱਭ ਦਾ ਧਿਆਨ ਅਪਣੇ ਵੱਲ ਖਿੱਚ ਲਿਆ। ਡਰੈੱਸ ਨਾਲ ਉੁਨ੍ਹਾਂ ਨੇ ਗੂੜ੍ਹਾ ਮੇਕਅਪ ਕੀਤਾ ਹੋਇਆ ਸੀ।

ਪਿਛਲੇ ਸਾਲ ਦੀ ਤੁਲਨਾ ਇਸ ਵਾਰ ਉਨ੍ਹਾਂ ਦੀ ਡਰੈੱਸ ਸਹਿਜਤਾ, ਸਾਦਗੀ ਅਤੇ ਤਾਕਤ ਦੀ ਝਲਕ ਦਿਖਾ ਰਹੀ ਸੀ। ਪੋਸ਼ਾਕ 'ਚ ਮੋਢਿਆਂ ਅਤੇ ਗਲੇ ਵਾਲੇ ਹਿੱਸੇ 'ਤੇ ਕੀਤੀ ਗਈ ਕਾਰੀਗਰੀ ਹਿਸ ਨੂੰ ਹੋਰ ਆਕਰਸ਼ਕ ਬਣਾ ਰਹੀ ਸੀ। ਅਜਿਹੇ ਵੱਡੇ ਪ੍ਰੋਗਰਾਮਾਂ 'ਚ ਰੈੱਡ ਕਾਰਪੇਟ 'ਤੇ ਪ੍ਰਿਅੰਕਾ ਚੋਪੜਾ ਹਮੇਸ਼ਾ ਸਫ਼ੈਦ ਪੋਸ਼ਾਕ 'ਚ ਨਜ਼ਰ ਆਉਂਦੀ ਹੈ। ਇਸ ਸਮਾਗਮ 'ਚ ਉੁਨ੍ਹਾਂ ਨੇ ਐਂਥਨੀ ਐਂਡਰਸਨ ਨਾਲ ਮਿਲ ਕੇ 'ਲਾਸਟ ਵੀਕ ਟੂਨਾਇਟ' ਟਾਕ ਸ਼ੋਅ ਲਈ ਜਾਨ ਐਲਿਵਰ ਨੂੰ ਅਵਾਰਡ ਦਿਤਾ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਬਹੁਤ ਜਲਦੀ ਕਵਾਂਟਿਕੋ ਦੇ ਤੀਸਰੇ ਸੀਜ਼ਨ ਦਾ ਫ਼ਿਲਮਾਂਕਣ ਸ਼ੁਰੂ ਕਰਨ ਵਾਲੀ ਹੈ। ਇਸ ਤੋਂ ਇਲਾਵਾ ਉਹ ਦੋ ਹੋਰ ਹਾਲੀਵੁੱਡ ਫ਼ਿਲਮਾਂ 'ਏ ਕਿਡ ਲਾਈਕ ਜੈਕ' ਅਤੇ 'ਇਜ਼ਨਟ ਇਨ ਰੋਮਾਂਟਿਕ' ਵਿਚ ਵੀ ਨਜ਼ਰ ਆਵੇਗੀ।    (ਭਾਸ਼ਾ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement