ਐਸ਼ਵਰਿਆ ਨਾਲ ਕੰਮ ਕਰ ਕੇ ਖ਼ੁਸ਼: ਅਨਿਲ ਕਪੂਰ
Published : Sep 25, 2017, 10:14 pm IST
Updated : Sep 25, 2017, 4:44 pm IST
SHARE ARTICLE



ਮੁੰਬਈ, 25 ਸਤੰਬਰ: ਅਦਾਕਾਰਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਤੀਜੀ ਵਾਰ ਐਸ਼ਵਰਿਆ ਰਾਏ ਬੱਚਨ ਨਾਲ ਕੰਮ ਕਰਨ ਅਤੇ ਸ਼ੂਟਿੰਗ ਕਰਨ ਲਈ ਕਾਫ਼ੀ ਉਤਸ਼ਾਹਿਤ ਅਤੇ ਖ਼ੁਸ਼ ਹਨ। ਕਪੂਰ 'ਫ਼ੰਨੇ ਖਾਂਨ' ਵਿਚ ਐਸ਼ਵਰਿਆ ਨਾਲ ਕੰਮ ਕਰ ਰਹੇ ਹਨ। ਇਹ ਇਕ ਮਿਊਜ਼ੀਕਲ ਕਾਮੇਡੀ ਫ਼ਿਲਮ ਹੈ। ਐਸ਼ਵਰਿਆ ਅਤੇ ਅਨਿਲ ਕਪੂਰ ਇਸ ਤੋਂ ਪਹਿਲਾਂ 'ਤਾਲ' ਅਤੇ 'ਹਮਾਰਾ ਦਿਲ ਆਪਕੇ ਪਾਸ ਹੈ' ਵਿਚ ਇਕੱਠੇ ਕੰਮ ਕਰ ਚੁਕੇ ਹਨ।

ਕਪੂਰ ਨੇ ਦਸਿਆ ਕਿ ਮੈਂ ਕਾਫ਼ੀ ਖ਼ੁਸ਼ ਹਾਂ, ਕਿਉਂ ਕਿ ਮੈਨੂੰ ਦੁਬਾਰਾ ਐਸ਼ਵਰਿਆ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।  ਮੈਂ ਉਨ੍ਹਾਂ ਨਾਲ ਦੋ ਫ਼ਿਲਮਾਂ ਕੀਤੀਆਂ ਹਨ। ਅਸੀਂ ਇਕੱਠਿਆਂ ਇਹ ਤੀਸਰੀ ਫ਼ਿਲਮ ਕਰ ਰਹੇ ਹਾਂ। ਮੈਂ ਅਕਤੂਬਰ 'ਚ ਉੁਨ੍ਹਾਂ ਨਾਲ ਸ਼ੂਟਿੰਗ ਸ਼ੁਰੂ ਕਰਾਂਗਾ। ਉਹ ਵਾਗ ਵੂਮੈਨ ਆਫ਼ ਦਾ ਈਅਰ ਅਵਾਰਡ ਮੌਕੇ ਬੋਲ ਰਹੇ ਸਨ। ਐਸ਼ਵਰਿਆ ਰਾਏ ਬੱਚਨ ਵੀ ਇਸ ਪ੍ਰੋਗਰਾਮ 'ਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮੈਂ ਰਿਲੀਜ਼ ਮੌਕੇ ਫ਼ਿਲਮ ਬਾਰੇ ਜ਼ਿਆਦਾ ਬੋਲਾਂਗੀ ਪਰ 'ਫ਼ੰਨੇ ਖਾਨ' ਦੀ ਪੂਰੀ ਟੀਮ ਨੂੰ ਵਧਾਈ। ਮੈਂ ਟੀਮ 'ਚ ਸ਼ਾਮਲ ਹੋਣ ਅਤੇ ਫ਼ਿਲਮ ਬਣਾਉਣ ਦੀ ਪੂਰੀ ਪ੍ਰਕਿਰਿਆ ਦਾ ਆਨੰਦ ਲੈਣ ਲਈ ਉਤਸ਼ਾਹਿਤ ਹਾਂ।  (ਏਜੰਸੀ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement