ਆਖ਼ਰਕਾਰ, ਪਰਦੇ 'ਤੇ ਆਈ ਪਦਮਾਵਤ
Published : Jan 25, 2018, 10:29 pm IST
Updated : Jan 25, 2018, 4:59 pm IST
SHARE ARTICLE

ਬਹੁਤੇ ਲੋਕਾਂ ਨੇ ਕਿਹਾ ਫ਼ਿਲਮ ਵਿਚ ਇਤਰਾਜ਼ਯੋਗ ਕੁੱਝ ਨਹੀਂ

ਮੁੰਬਈ, 25 ਜਨਵਰੀ : ਸੰਜੇ ਲੀਲਾ ਭੰਸਾਲੀ ਦੀ ਵਿਵਾਦਗ੍ਰਸਤ ਫ਼ਿਲਮ 'ਪਦਮਾਵਤ' ਆਖ਼ਰਕਾਰ ਸਖ਼ਤ ਸੁਰੱਖਿਆ ਅਤੇ ਤਣਾਅ ਵਿਚਕਾਰ ਅੱਜ ਰਿਲੀਜ਼ ਹੋ ਗਈ। ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਇਸ ਫ਼ਿਲਮ ਨੂੰ ਵੇਖਣ ਲਈ ਭਾਰੀ ਗਿਣਤੀ ਵਿਚ ਲੋਕ ਆ ਰਹੇ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਵੀ ਫ਼ਿਲਮ ਰਿਲੀਜ਼ ਕੀਤੀ ਗਈ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸਿਨੇਮਾਘਰਾਂ ਦੇ ਬਾਹਰ ਭਾਰੀ ਸੁਰੱਖਿਆ ਸੀ।ਸ਼ੁਰੂਆਤੀ ਖ਼ਬਰਾਂ ਮੁਤਾਬਕ ਫ਼ਿਲਮ ਚੰਗਾ ਕਾਰੋਬਾਰ ਕਰ ਰਹੀ ਹੈ। ਦਿੱਲੀ ਵਿਚ ਫ਼ਿਲਮ ਦੇ ਸਵੇਰੇ ਨੌਂ ਵਜੇ ਦੇ ਸ਼ੋਅ ਲਈ ਲਗਭਗ 60 ਤੋਂ 70 ਫ਼ੀ ਸਦੀ ਦਰਸ਼ਕ ਆਏ ਜਦਕਿ ਮੁੰਬਈ ਵਿਚ ਇਹ ਗਿਣਤੀ ਘੱਟੋ ਘੱਟ 40 ਤੋਂ 50 ਫ਼ੀ ਸਦੀ ਵਿਚਕਾਰ ਸੀ।  ਦੇਰ ਸ਼ਾਮ ਦੇ ਸ਼ੋਅ ਸਮੇਤ ਦਿਨ ਦੇ ਸਾਰੇ ਸ਼ੋਆਂ ਦੀਆਂ ਲਗਭਗ ਸਾਰੀਆਂ ਟਿਕਟਾਂ ਵਿਕ ਚੁਕੀਆਂ ਹਨ। ਫ਼ਿਲਮ ਕਾਰੋਬਾਰ ਨਾਲ ਜੁੜੇ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਫ਼ਿਲਮ ਚੰਗਾ ਕਾਰੋਬਾਰ ਕਰੇਗੀ। ਸਿਨੇਮਾ ਓਨਰਜ਼ ਐਸੋਸੀਏਸ਼ਲ ਆਫ਼ ਇੰਡੀਆ ਦੇ ਮੈਂਬਰ ਨਿਤਿਨ ਦਤਾਰ ਨੇ ਕਿਹਾ ਕਿ ਹੁਣ ਤਕ ਫ਼ਿਲਮ ਨੂੰ ਹਾਂਪੱਖੀ ਹੁੰਗਾਰਾ ਮਿਲਿਆ ਹੈ। ਉਮੀਦ ਹੈ ਕਿ ਫ਼ਿਲਮ ਚੰਗਾ ਕਾਰੋਬਾਰ ਕਰੇਗੀ। ਫ਼ਿਲਮ ਵੇਖ ਚੁਕੇ ਬਹੁਤੇ ਲੋਕਾਂ ਨੇ ਪਿਛਲੇ ਹਫ਼ਤੇ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕੀਤੀ। ਇਨ੍ਹਾਂ ਲੋਕਾਂ ਨੇ ਖ਼ਾਸਕਰ ਕਲ ਗੁੜਗਾਉਂ ਦੀ ਸਕੂਲ ਬੱਸ 'ਤੇ ਹੋਏ ਪਥਰਾਅ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਫ਼ਿਲਮ ਵਿਚ ਕੁੱਝ ਵੀ ਇਤਰਾਜ਼ਯੋਗ ਨਹੀਂ। ਪਛਮੀ ਦਿੱਲੀ ਦੇ ਸਤਿਅਮ ਸਿਨੇਮਾ ਜਿਹੇ ਕੁੱਝ ਸਿਨੇਮਾਘਰਾਂ ਵਿਚ ਪੂਰੀ ਪਹਿਲੀ ਕਤਾਰ ਵਿਚ ਵਰਦੀਧਾਰੀ ਸੁਰੱਖਿਆ ਮੁਲਾਜ਼ਮ ਨਜ਼ਰ ਆਏ। ਹਾਲ ਵਿਚ ਬਾਊਂਸਰ ਵੀ ਸਨ। ਕਈ ਦਰਸ਼ਕਾਂ ਦਾ ਕਹਿਣਾ ਸੀ ਕਿ ਫ਼ਿਲਮ ਵਧੀਆ ਹੈ, ਕੁੱਝ ਵੀ ਇਤਰਾਜ਼ਯੋਗ ਨਹੀਂ। ਵਾਰਾਣਸੀ: ਫ਼ਿਲਮ ਪਦਮਾਵਤ ਦੀ ਰਿਲੀਜ਼ ਦੇ ਵਿਰੋਧ ਵਿਚ ਇਕ ਵਿਅਕਤੀ ਨੇ ਸਿਗਰਾ ਇਲਾਕੇ ਦੇ ਮਾਲ ਦੇ ਬਾਹਰ ਆਤਮਦਾਹ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦਸਿਆ ਕਿ ਕੁੱਝ ਪ੍ਰਦਰਸ਼ਨਕਾਰੀ ਮਾਲ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਫ਼ਿਲਮ ਵਿਰੁਧ ਨਾਹਰੇਬਾਜ਼ੀ ਕੀਤੀ।

ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਅਪਣੇ ਸਰੀਰ ਉਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਦਿਤਾ ਅਤੇ ਹਿਰਾਸਤ ਵਿਚ ਲੈ ਲਿਆ। ਉਸ ਦੀ ਪਛਾਣ ਸ਼ਤਰੀਯ ਮਹਾਸਭਾ ਦੇ ਮੈਂਬਰ ਧਰਮਿੰਦਰ ਵਜੋਂ ਹੋਈ ਹੈ। ਦੋ ਔਰਤਾਂ ਸਮੇਤ ਛੇ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਮੁਤਾਬਕ ਸਿੰਗਰਾ ਥਾਣੇ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ। ਨਵੀਂ ਦਿੱਲੀ: ਗੁੜਗਾਉਂ ਵਿਚ ਕਲ ਸਕੂਲੀ ਬੱਸ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਅੱਜ 18 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਐਫ਼ਆਈਆਰ ਵਿਚ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਹਨ, ਉਨ੍ਹਾਂ ਨੂੰ ਵੇਖਦਿਆਂ ਮੁਲਜ਼ਮਾਂ ਨੂੰ ਜ਼ਮਾਨਤ ਮਿਲਣੀ ਸੌਖੀ ਨਹੀਂ। ਪਦਮਾਵਤ ਫ਼ਿਲਮ ਦਾ ਵਿਰੋਧ ਕਰ ਰਹੇ ਲੋਕਾਂ ਨੇ ਕਲ ਨਾਮੀ ਸਕੂਲ ਦੀ ਬੱਸ 'ਤੇ ਲਾਠੀਆਂ ਨਾਲ ਹਮਲਾ ਕਰ ਦਿਤਾ ਸੀ ਤੇ ਸਕੂਲ ਦੇ 20-25 ਬੱਚੇ ਮਸਾਂ ਬਚੇ ਸਨ। ਇਸੇ ਦੌਰਾਨ ਕੇਂਦਰ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਕਾਇਮ ਰਖਣਾ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਹੜੇ ਰਾਜਾਂ ਵਿਚ ਹਿੰਸਕ ਘਟਨਾਵਾਂ ਵਾਪਰੀਆਂ ਹਨ, ਉਹ ਤੁਰਤ ਆਰਪੀਐਫ਼ (ਤੁਰਤ ਕਾਰਵਾਈ ਕਰਨ ਵਾਲਾ ਬਲ) ਤੈਨਾਤ ਕਰਨ ਜਿਹੜੀ ਭੀੜਾਂ ਨਾਲ ਸਿੱਝਣ ਦੇ ਸਮਰੱਥ ਹੈ।  ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰਖਣਾ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਕੇਂਦਰੀ ਬਲ ਮੁਹਈਆ ਕਰਨ ਤੋਂ ਬਿਨਾਂ ਕੇਂਦਰ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਜਿਥੇ ਵੀ ਭੀੜ ਦੇ ਹਿੰਸਕ ਹੋਣ ਦਾ ਖ਼ਦਸ਼ਾ ਹੋਵੇ, ਉਥੇ ਹਥਿਆਰਬੰਦ ਬਲ ਤੈਨਾਤ ਕੀਤੇ ਜਾਣੇ ਚਾਹੀਦੇ ਹਨ। ਇਸੇ ਦੌਰਾਨ ਕਲ ਗੁੜਗਾਉਂ ਵਿਚ ਸਕੂਲੀ ਬੱਸ 'ਤੇ ਹਮਲਾ ਕਰਨ ਦੇ ਦੋਸ਼ ਵਿਚ ਅੱਜ 18 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯੂਪੀ ਵਿਚ ਸਿਨੇਮਾਘਰਾਂ ਦੇ ਨੇੜੇ-ਤੇੜੇ ਤਣਾਅ ਵੇਖਿਆ ਗਿਆ। ਜਿਥੇ ਹਥਿਆਰਬੰਦ ਬਲਾਂ ਦੀ ਮੌਜੂਦਗੀ ਅਤੇ ਕਿਸੇ ਸੰਕਟ ਦੀ ਹਾਲਤ ਨਾਲ ਸਿੱਝਣ ਲਈ ਅੱਗ ਬੁਝਾਊ ਵਾਹਨਾਂ ਨੂੰ ਤਿਆਰ ਰੱਖੇ ਜਾਣ ਵਿਚਕਾਰ ਇਹ ਵਿਵਾਦਤ ਫ਼ਿਲਮ ਵਿਖਾਈ ਜਾ ਰਹੀ ਹੈ। (ਏਜੰਸੀ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement