ਆਖਰੀ ਇੱਛਾ ਅਨੁਸਾਰ ਸਫੇਦ ਚਾਦਰ 'ਚ ਲਿਪਟਿਆ ਸ਼੍ਰੀ ਦੇਵੀ ਦਾ ਘਰ
Published : Feb 27, 2018, 3:48 pm IST
Updated : Feb 27, 2018, 10:18 am IST
SHARE ARTICLE

ਭਾਣਜੇ ਦੇ ਵਿਆਹ 'ਚ ਸ਼ਿਰਕਤ ਕਰਨ ਦੁਬਈ ਗਈ ਅਦਾਕਾਰਾ 23 ਫਰਵਰੀ ਦੀ ਰਾਤ ਦੁਨੀਆਂ ਨੂੰ ਅਲਵਿਦਾ ਕਹਿ ਗਈ। ਜਿਸ ਤੋਂ ਬਾਅਦ ਸਦਾਬਹਾਰ ਅਦਾਕਾਰਾ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਉਹਨਾਂ ਦੇ ਘਰ ਮੁੰਬਈ ਲਿਆਂਦੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਦੇਵੀ ਦੇ ਸਸਕਾਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿਸ ਦੇ ਲਈ ਉਹਨਾਂ ਦੇ ਘਰ ਨੂੰ ਪੂਰੀ ਤਰ੍ਹਾਂ ਸਫੇਦ ਰੰਗ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸਦੇ ਸ਼੍ਰੀ ਦੇਵੀ ਦੀ ਹੀ ਇਕ ਦਿਲੀ ਇੱਛਾ ਨੂੰ ਧਿਆਨ 'ਚ ਰੱਖਦਿਆਂ ਕੀਤਾ ਗਿਆ ਹੈ। 


ਤੁਹਾਨੂੰ ਦੱਸ ਦੇਈਏ ਕਿ ਸੁਪਸਟਾਰ ਸ਼੍ਰੀਦੇਵੀ ਦੀ ਇਕ ਅਜਿਹੀ ਇੱਛਾ ਸੀ, ਜਿਸ ਨੂੰ ਉਹ ਹਮੇਸ਼ਾ ਪੂਰਾ ਕਰਨਾ ਚਾਹੁੰਦੀ ਸੀ। ਜਿਸ ਦਾ ਜ਼ਿਕਰ ਉਨ੍ਹਾਂ ਨੇ ਕਈ ਵਾਰ ਇੰਟਰਵਿਊ ਦੌਰਾਨ ਵੀ ਕੀਤਾ। ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਨੂੰ ਚਿੱਟਾ ਰੰਗ ਬਹੁਤ ਵਧੀਆ ਲੱਗਦਾ ਸੀ ਤੇ ਉਸ ਨੇ ਇਕ ਦਿਨ ਕਿਹਾ ਸੀ ਕਿ ਉਸ ਦੀ ਅੰਤਿਮ ਯਾਤਰਾ ਜਦੋਂ ਕੱਢੀ ਜਾਵੇ ਤਾਂ ਉਹ ਚਿੱਟੇ ਰੰਗ ਦੇ ਫੁੱਲਾਂ ਨਾਲ ਸਜਾਈ ਜਾਵੇ। ਇਹੀ ਵਜ੍ਹਾ ਹੈ ਕਿ ਸ਼੍ਰੀਦੇਵੀ ਨੂੰ ਜ਼ਿਆਦਾਤਰ ਚਿੱਟੇ ਰੰਗ ਦੇ ਪਹਿਰਾਵੇ ਦੇ ਵਿਚ ਹੀ ਵੇਖਿਆ ਜਾਂਦਾ ਸੀ। ਇਸ ਲਈ ਪਰਿਵਾਰ ਵੱਲੋਂ ਸ਼੍ਰੀਦੇਵੀ ਦੀ ਇਸੇ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਹੁਣ ਉਨ੍ਹਾਂ ਦਾ ਪਰਿਵਾਰ ਰੁੱਝ ਚੁੱਕਾ ਹੈ। ਦੱਸ ਦੇਈਏ ਕਿ ਜਿੱਥੇ ਸ਼੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਰੱਖਿਆ ਜਾਵੇਗਾ, ਉਥੇ ਜਗ੍ਹਾ ਨੂੰ ਚਿੱਟੇ ਰੰਗ ਦੇ "ਮੋਗਰਾ ਤੇ ਗੁਲਾਬ" ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। 



ਦੱਸਣ ਯੋਗ ਹੈ ਕਿ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੀ 54 ਸਾਲਾ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 'ਚ ਬਾਲ ਕਲਾਕਾਰ ਦੇ ਰੂਪ 'ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ 'ਚ ਕੰਮ ਕੀਤਾ ਅਤੇ ਫਿਲਮ 'ਸੋਲਹਵਾਂ ਸਾਵਨ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹਨਾਂ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ 2 ਜੂਨ 1996 'ਚ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕਰਵਾ ਕੇ ਕੀਤੀ। 


ਜਿੰਨਾਂ ਤੋਂ ਉਹਨਾਂ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਹਾਲਾਂਕਿ ਉਹਨਾਂ ਦਾ ਪਹਿਲਾ ਵਿਆਹ ਅਦਾਕਾਰ ਮਿਥੁਨ ਚੱਕਰਵਰਤੀ ਨਾਲ ਕੀਤੇ ਜਾਣ ਦੀ ਵੀ ਗੱਲ ਸਾਹਮਣੇ ਆਉਂਦੀ ਹੈ ਅਤੇ 15 ਸਾਲ ਦੇ ਫ਼ਿਲਮੀ ਸਫ਼ਰ ਦੇ ਗੈਪ ਤੋਂ ਬਾਅਦ ਫਿਲਮ 'ਇੰਗਲਿਸ਼ ਵਿੰਗਲਿਸ਼' ਤੋਂ ਉਹਨਾ ਨੇ ਕਮਬੈਕ ਕਰ ਉਨ੍ਹਾਂ ਨੇ ਪਰਦੇ 'ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਇਸ ਦੇ ਨਾਲ ਹੀ ਉਹਨਾ ਦੀ ਆਖਰੀ ਫਿਲਮ "ਮਾਮ" ਸੀ। ਸ਼੍ਰੀ ਦੇਵੀ ਦੇ ਇਸ ਤਰ੍ਹਾਂ ਦੁਨੀਆਂ ਨੂੰ ਅਲਵਿਦਾ ਕਹਿਣ 'ਤੇ ਸਾਨੂੰ ਅਫਸੋਸ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement