ਅਮਿਤਾਭ ਨੇ ਆਪਣਾ ਬਾਇਓਡਾਟਾ ਸਾਂਝਾ ਕਰਕੇ ਰੱਖੀ ਨਵੀਂ ਮੰਗ
Published : Feb 19, 2018, 2:53 pm IST
Updated : Feb 19, 2018, 9:26 am IST
SHARE ARTICLE

ਬਾਲੀਵੁੱਡ ਦੇ ਸ਼ਹਿਨਸ਼ਾਹ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਹਸਮੁੱਖ ਸੁਭਾਅ ਦੇ ਲਈ ਵੀ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਅਮਿਤਾਭ ਬੱਚਨ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਦੇਖਿਆ ਜਾਂਦਾ ਹੈ ਅਤੇ ਅਕਸਰ ਹੀ ਆਪਣੀ ਇੱਛਾ ਵੀ ਸੋਸ਼ਲ ਮੀਡੀਆ ਰਾਹੀਂ ਜ਼ਾਹਿਰ ਕਰ ਦਿੰਦੇ ਹਨ। 

ਇਹਨਾਂ ਇੱਛਾਵਾਂ ਦੀ ਲੜੀ ਵਿਚ ਅਮਿਤਾਭ ਨੇ ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਨਾਲ ਮੁੱਖ ਭੂਮਿਕਾ ਨਿਭਾਉਣ ਦੀ ਇੱਛਾ ਜ਼ਾਹਿਰ ਕਰਦੇ ਹੋਏ ਆਪਣਾ 'ਬਾਇਓਡਾਟਾ' ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਜਿਥੇ ਉਹਨਾ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਦਾ ਕੱਦ ਉੱਚਾ ਹੈ, ਅਤੇ ਇਸੇ ਕਾਰਨ ਹੀ ਫਿਲਮਕਾਰਾਂ ਨੂੰ ਹੋਰ ਅਦਾਕਾਰਾਂ ਦੇ ਨਾਲ ਉਨ੍ਹਾਂ ਨੂੰ ਲੈਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਨੇ ਟਵਿਟਰ 'ਤੇ ਇਕ ਖਬਰ ਦੀ ਕਟਿੰਗ ਨਾਲ ਆਪਣਾ ਬਾਇਓਡਾਟਾ ਸਾਂਝਾ ਕੀਤਾ ਹੈ।

 

ਦੱਸ ਦੇਈਏ ਕਿ ਸਾਂਝੀ ਕੀਤੀ ਅਖਬਾਰ ਦੀ ਕਟਿੰਗ 'ਚ ਦੱਸਿਆ ਗਿਆ ਕਿ ਫਿਲਮ ਨਿਰਮਾਤਾਵਾਂ ਨੂੰ ਦੀਪਿਕਾ ਅਤੇ ਕੈਟਰੀਨਾ ਨੂੰ ਸ਼ਾਹਿਦ ਅਤੇ ਆਮਿਰ ਨਾਲ ਕੰਮ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਾਇਓਡਾਟਾ 'ਚ ਬੱਚਨ ਨੇ ਆਪਣਾ ਜਨਮ ਸਥਾਨ, ਭਾਸ਼ਾਵਾਂ ਦੀ ਜਾਣਕਾਰੀ, ਉਮਰ ਅਤੇ ਕਰੀਅਰ ਬਾਰੇ ਜਾਣਕਾਰੀ ਦਿੱਤੀ ਹੈ। 


ਉਨ੍ਹਾਂ ਨੇ ਦੀਪਿਕਾ ਨਾਲ 'ਪੀਕੂ' ਫਿਲਮ 'ਚ ਕੰਮ ਕੀਤਾ ਹੈ ਜਦਕਿ 2013 'ਚ ਆਈ 'ਬੂਮ' ਫਿਲਮ 'ਚ ਉਨ੍ਹਾਂ ਨੇ ਕੈਟਰੀਨਾ ਨਾਲ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਆਮਿਰ ਖਾਨ ਦੇ ਨਾਲ ਆਉਣ ਵਾਲੀ ਫਿਲਮ 'ਠੱਗਜ਼ ਆਫ ਹਿੰਦੁਸਤਾਨ' 'ਚ ਕੈਟਰੀਨਾ ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣਗੇ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement