ਬਾਲੀਵੁੱਡ ਦੀ ਦੇਸੀ ਗਰਲ ਹਾਲੀਵੁੱਡ 'ਚ ਸਾਬਿਤ ਹੋਈ WORST ਅਦਾਕਾਰਾ !
Published : Jan 30, 2018, 12:44 pm IST
Updated : Jan 30, 2018, 7:14 am IST
SHARE ARTICLE

ਬਾਲੀਵੁੱਡ ਦੀ ਦੇਸੀ ਗਰਲ ਯਾਨੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੇ ਵਿਚ ਵੀ ਆਪਣੀ ਧਾਕ ਜਮਾ ਰਹੀ ਹੈ। ਪ੍ਰਿਯੰਕਾ ਦੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' 2017 'ਚ ਰਿਲੀਜ਼ ਹੋਈ ਸੀ। ਜਿਸਨੇ ਖਾਸ ਸਫਲਤਾ ਤੇ ਹਾਸਿਲ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਦੀ ਫਿਲਮ 'ਬੇਵਾਚ' ਨੂੰ 36ਵੇਂ ਸਲਾਨਾ ਗੋਲਡਨ ਰੇਸਪੇਬੇਰੀ ਐਵਾਰਡਜ਼ 'ਚ ਵੱਖ-ਵੱਖ ਸ਼੍ਰੇਣੀਆਂ 'ਚ ਨਾਮੀਨੇਟ ਕੀਤਾ ਗਿਆ। ਇਹ ਐਵਾਰਡਜ਼ ਹਾਲੀਵੁੱਡ ਦੀਆਂ ਫਲਾਪ ਫਿਲਮਾਂ ਨੂੰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅਦਾਕਾਰੀ ਦੇ ਨਾਲ ਪ੍ਰਿਯੰਕਾ ਆਪਣੇ ਫੈਸ਼ਨ ਨੂੰ ਲੈ ਕੇ ਵੀ ਚਰਚਾ ਵਿਚ ਰਹਿੰਦੀ ਹੈ। 


ਪ੍ਰਿਯੰਕਾ ਹਾਲ ਹੀ 'ਚ ਹਾਲੀਵੁੱਡ ਦੇ ਗ੍ਰੈਮੀ ਅਵਾਰਡਜ਼ ਪਹੁੰਚੀ ਜਿਥੇ ਉਹਨਾਂ ਸਟਾਈਲ ਸੁਰਖੀਆਂ 'ਚ ਰਿਹਾ। ਜਿਥੇ ਪ੍ਰਿਯੰਕਾ ਸਫੇਦ ਰੰਗ ਦਾ ਪਜਾਮਾ ਅਤੇ ਸਫੇਦ ਹੀ ਬਲੇਜ਼ਰ ਪਾ ਕੇ ਪਹੁੰਚੀ। ਇਸ ਮੌਕੇ ਹਾਲੀਵੁੱਡ ਦੀਆਂ ਅਦਾਕਾਰਾਂ ਦੇ ਨਾਲ ਨਾਲ ਬਾਲੀਵੁਡ ਦੀ ਦੇਸੀ ਗਰਲ ਜ਼ਿਆਦਾ ਖਿੱਚ ਦਾ ਕੇਂਦਰ ਬਣੀ। ਇਸ ਅਵਾਰਡ ਸ਼ੋਅ ਦੀਆਂ ਕੁਝ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗਰਾਮ 'ਤੇ ਵੀ ਸ਼ੇਅਰ ਕੀਤੀਆਂ ਜਿਥੇ ਉਹ ਕੁਝ ਸਟਾਈਲ 'ਚ ਨਜ਼ਰ ਆ ਰਹੀ ਹੈ ਅਤੇ ਕੀਤੇ ਆਪਣੇ ਮੇਕਅਪ ਨੂੰ ਲੈ ਕੇ ਅਜੀਬ ਜਿਹੇ ਰੀਐਕਸ਼ਨ ਦਿੰਦੀ ਨਜ਼ਰ ਆ ਰਹੀ ਹੈ। 

 

ਦੱਸਣਯੋਗ ਹੈ ਕਿ ਪ੍ਰਿਯੰਕਾ ਇਨ੍ਹੀਂ ਦਿਨੀਂ ਅਮਰੀਕੀ ਟੀ. ਵੀ. ਸ਼ੋਅ 'ਕਵਾਂਟਿੰਕੋ' ਦੀ ਸ਼ੂਟਿੰਗ 'ਚ ਬਿਜ਼ੀ ਹੈ ਤੇ ਸ਼ੂਟਿੰਗ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਸ਼ੋਅ ਦੇ ਪਹਿਲੇ ਭਾਗ ਵਿਚ ਪ੍ਰਿਯੰਕਾ ਆਪਣੇ ਸਹੀ ਕਲਾਕਾਰ ਨਾਲ ਕਾਫੀ ਬੋਲਡ ਸੀਨ ਕਰ ਚੁਕੀ ਹੈ ਅਤੇ ਉਹਨਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਚੁਕੇ ਹਨ। ਇਸ ਤੋਂ ਇਲਾਵਾ ਪ੍ਰਿਯੰਕਾ ਹਾਲੀਵੁੱਡ ਦੀਆਂ 2 ਫਿਲਮਾਂ ਦੀ ਸ਼ੂਟਿੰਗ 'ਤੇ ਕੰਮ ਕਰ ਰਹੀ ਹੈ। 'ਦਿ ਕਿੱਡ ਲਾਈਕ ਜੈਕ' ਅਤੇ ਇੰਜ਼ ਇੱਟ ਰੋਮਾਂਟਿੰਕ' ਉਨ੍ਹਾਂ ਦੀਆਂ 2 ਹਾਲੀਵੁੱਡ ਫਿਲਮਾਂ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement