Box Office: ਤੇਜੀ ਨਾਲ ਵੱਧ ਰਿਹਾ 'ਬਾਦਸ਼ਾਹੋ' ਦਾ ਖਜਾਨਾ, ਦੂਜੇ ਦਿਨ ਹੋਈ ਬੰਪਰ ਕਮਾਈ
Published : Sep 3, 2017, 2:12 pm IST
Updated : Sep 3, 2017, 8:42 am IST
SHARE ARTICLE

ਮੁੰਬਈ: ਹਾਲ ਹੀ 'ਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ 'ਬਾਦਸ਼ਾਹੋ' ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਦੱਸ ਦਈਏ ਕਿ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 12.03 ਕਰੋੜ, ਦੂਜੇ ਦਿਨ ਸ਼ਨੀਵਾਰ 15.60 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ ਬਾਕਸ ਆਫਿਸ 'ਤੇ 27.63 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮਿਲਨ ਲੁਥਰਿਆ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਦਸ਼ਾਹੋ' 'ਚ ਅਜੇ ਦੇਵਗਨ, ਇਮਰਾਨ ਹਾਸ਼ਮੀ, ਇਲਿਆਨਾ ਡਿਕਰੂਜ਼, ਈਸ਼ਾ ਗੁਪਤਾ, ਵਿਧੁਤ ਜੰਮਵਾਲ ਵਰਗੇ ਸਟਾਰ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਫਿਲਮ ਬਜਟ 80 ਕਰੋੜ ਦਾ ਹੈ ਅਤੇ ਇਹ ਫਿਲਮ ਸਾਲ 2017 ਦੀ 8ਵੀਂ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਚੁੱਕੀ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਹੋਰ ਜ਼ਿਆਦਾ ਵਧੀਆ ਬਿਜ਼ਨੈੱਸ ਕਰੇਗੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement