ਧੀ ਨੂੰ ਗੋਦ ਲੈਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਦੇ ਘਰ ਆਈਆਂ ਦੋਹਰੀਆਂ ਖੁਸ਼ੀਆਂ
Published : Mar 5, 2018, 3:55 pm IST
Updated : Mar 5, 2018, 10:25 am IST
SHARE ARTICLE

ਅਡਲਟ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਦੇ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਵਾਲੀ ਸੰਨੀ ਲਿਓਨ ਇਕ ਵਾਰ ਫਿਰ ਤੋਂ ਮਾਂ ਬਣ ਚੁੱਕੀ ਹੈ ਅਤੇ ਇਸ ਵਾਰ ਉਨ੍ਹਾਂ ਦੇ ਘਰ ਵਿਚ ਇਕ ਨਹੀਂ ਬਲਕਿ ਦੋ ਬੱਚਿਆਂ ਦਾ ਜਨਮ ਹੋਇਆ ਹੈ। ਇਹ ਖੁਸ਼ਖਬਰੀ ਖੁਦ ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀ ਆਪਣੇ ਫੈਨਸ ਨੂੰ ਦਿੱਤੀ। ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਪਰਿਵਾਰ ਨਾਲ ਇਕ ਫੋਟੋ ਸਾਂਝੀ ਕੀਤੀ। ਤਸਵੀਰ ਸਾਂਝੀ ਕਰਦਿਆਂ ਉਹਨਾਂ ਨੇ ਇਕ ਭਾਵੁਕ ਮੈਸੇਜ ਵੀ ਲਿਖਿਆ।



ਤੁਹਾਨੂੰ ਦੱਸ ਦੇਈਏ ਕਿ ਸੰਨੀ ਲਿਓਨ ਨੇ ਜੋ ਪੋਸਟ ਸਾਂਝੀ ਕੀਤੀ ਹੈ ਉਸ 'ਚ ਜੋ ਲਿਖਿਆ ਹੈ ਉਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਹੈ। ਜਿਸ ਦੀ ਪਲਾਨਿੰਗ ਦੋਵਾਂ ਨੇ ਪਿਛਲੇ ਸਾਲ ਜੂਨ ਵਿਚ ਹੀ ਕਰ ਲਈ ਸੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸੰਨੀ ਦੇ ਇਹਨਾਂ ਬੱਚਿਆਂ ਦਾ ਜਨਮ ਕੁਝ ਹਫਤੇ ਪਹਿਲਾਂ ਹੋਇਆ ਹੈ।



ਜਿਸ ਦਾ ਖੁਲਾਸਾ ਸੰਨੀ ਨੇ ਹੁਣ ਤਸਵੀਰ ਸਾਂਝੀ ਕਰਕੇ ਕੀਤਾ ਹੈ। ਦੱਸ ਦੇਈਏ ਕਿ ਸੰਨੀ ਅਤੇ ਉਨ੍ਹਾਂ ਦੇ ਪਤੀ ਨੇ ਬੀਤੇ ਸਾਲ ਹੀ 21 ਮਹੀਨੇ ਦੀ ਬੇਟੀ ਨੂੰ ਗੋਦ ਲਿਆ ਸੀ। ਜਿਸਦਾ ਨਾਮ ਉਹਨਾਂ ਨੇ ਨਿਸ਼ਾ ਕੌਰ ਰੱਖਿਆ ਸੀ। ਨਿਸ਼ਾਨ ਤੋਂ ਬਾਅਦ ਹੁਣ ਪਿਤਾ ਬਣੇ ਡੇਨੀਅਲ ਨੇ ਵੀ ਬੱਚਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਥੇ ਉਹਨਾਂ ਨੇ ਬੱਚਿਆਂ ਦਾ ਨਾਮ ਲਿਖ ਕੇ ਉਹਨਾਂ ਦਾ ਸਵਾਗਤ ਕੀਤਾ ਹੈ। 


ਇਸ ਜੋੜੇ ਦੇ ਨਵਜੰਮੇ ਬੱਚਿਆਂ ਦੇ ਨਾਮ ਉਹਨਾਂ ਨੇ "noah" ਸਿੰਘ ਵੈਬਰ ਅਤੇ ਅਸ਼ਰ ਸਿੰਘ ਵੈਬਰ ਰੱਖਿਆ ਹੈ। ਸੰਨੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਸ 'ਚ ਸੰਨੀ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਨੇ ਹੱਥ ਵਿਚ ਇਕ-ਇਕ ਬੱਚੇ ਨੂੰ ਫੜ੍ਹਿਆ ਹੋਇਆ ਹੈ ਅਤੇ ਵਿਚਕਾਰ ਉਨ੍ਹਾਂ ਵੱਲੋਂ ਗੋਦ ਲਈ ਹੋਈ ਪਹਿਲੀ ਬੇਟੀ, "ਨਿਸ਼ਾ ਕੌਰ ਵੇਬਰ" ਬੈਠੀ ਹੋਈ ਹੈ। ਜੋ ਕਿ ਆਪਣੇ ਨਵਜੰਮੇ ਭਰਾਵਾਂ ਦਾ ਖੁਸ਼ੀ ਖੁਸ਼ੀ ਸਵਾਗਤ ਕਰ ਰਹੀ ਹੈ। 



ਕਾਬਿਲੇਗੌਰ ਹੈ ਕਿ ਸੰਨੀ ਲਿਓਨ ਅਤੇ ਉਹਨਾਂ ਦੇ ਪਤੀ ਹੀ ਨਹੀਂ ਬਲਕਿ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰੇ ਹਨ ਜਿੰਨਾ ਨੇ ਸੇਰੋਗੇਸੀ ਰਾਂਹੀ ਮਾਤਾ ਪਿਤਾ ਬਣਨ ਦਾ ਫੈਸਲਾ ਕੀਤਾ ਹੈ ਅਤੇ ਉਹ ਜੁੜਵਾ ਬੱਚਿਆਂ ਦੇ ਮਾਤਾ ਪਿਤਾ ਬਣੇ ਹਨ ਜਿੰਨਾ 'ਚ ਬਾਲੀਵੁਡ ਦੇ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਅਤੇ ਗੋਵਿੰਦਾ ਦੇ ਭਾਣਜੇ ਕਰੁਸ਼ਨਾ ਅਤੇ ਉਹਨਾਂ ਦੀ ਪਤਨੀ ਕਸ਼ਮੀਰਾ ਵੀ ਜੁੜਵਾ ਬੱਚਿਆਂ ਦੇ ਮਾਤਾ ਪਿਤਾ ਬਣੇ ਹਨ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement