ਢਿਡੀਂ ਪੀਡ਼ਾਂ ਪਾਉਂਦਾ ਲਾਵਾਂ ਫੇਰੇ ਦਾ ਟ੍ਰੇਲਰ ਪਾ ਰਿਹਾ ਧਮਾਲ
Published : Jan 10, 2018, 11:14 am IST
Updated : Jan 10, 2018, 5:44 am IST
SHARE ARTICLE

ਪੰਜਾਬੀ ਫਿਲਮ ਕੈਰੀ ਆਨ ਜੱਟਾ  ਜ਼ਰੀਏ ਗਿੱਪੀ ਗਰੇਵਾਲ ਦਾ ਫ਼ਿਲਮੀ ਗ੍ਰਾਫ ਉੱਚਾ ਚੁੱਕਣ ਵਾਲੇ ਨਿਰਦੇਸ਼ਕ ਸਮੀਪ ਕੰਗ ਹੁਣ ਆਪਣੀ ਫ਼ਿਲਮ ‘ਲਾਵਾਂ ਫ਼ੇਰੇ’ ਨਾਲ ਰੌਸ਼ਨ ਪ੍ਰਿੰਸ ਨੂੰ ਇਕ ਵੱਖਰੇ ਅੰਦਾਜ਼ ‘ਚ ਦਰਸ਼ਕਾਂ ਸਾਹਮਣੇ ਪੇਸ਼ ਕਰਨ ਜਾ ਰਹੇ ਹਨ। ਕੰਗ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਦੇ ਲੇਖਕ ਹਨ ਪਾਲੀ ਭੁਪਿੰਦਰ ਸਿੰਘ । ਰੋਸ਼ਨ ਪ੍ਰਿੰਸ ਦੀ ਇਹ ਫਿਲਮ ਕਾਮੇਡੀ ਇਮੋਸ਼ਨ ਅਤੇ ਰੋਮਾਂਸ ਨਾਲ ਭਰਪੂਰ ਮੰਨੀ ਜਾ ਰਹੀ ਹੈ ਜਿਸਦਾ ਟ੍ਰੇਲਰ ਸ਼ੁੱਕਰਵਾਰ, 5 ਜਨਵਰੀ ਨੂੰ ਯੂ ਟਿਊਬ ‘ਤੇ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਤੁਹਾਨੂੰ ਦੱਸ ਦੇਈਏ ਕਿ 5 ਜਨਵਰੀ ਨੂੰ ਰਿਲੀਜ਼ ਹੋਏ ਪੰਜਾਬੀ ਫਿਲਮ 'ਲਾਵਾਂ ਫੇਰੇ' ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਜਿਥੇ ਫਿਲਮ ਦਾ ਟਰੇਲਰ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਗਿਆ ਹੈ ਉਥੇ ਹੀ ਢਿਡੀਂ ਪੀਡ਼ਾਂ ਪਾਉਣ ਵਾਲੇ ਇਸ ਟਰੇਲਰ ਦੇ ਯੂਟਿਊਬ 'ਤੇ ਹੁਣ ਤੱਕ 19 ਲੱਖ ਤੋਂ ਵੱਧ ਵਿਊਜ਼ ਨਾਲ 17ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਹੈ ।

ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਦੀ ਕਾਮੇਡੀ ਨਾਲ ਭਰਪੂਰ ਫਿਲਮ ਦਾ ਟਰੇਲਰ ਲੋਕਾਂ ਨੂੰ ਇੰਨਾ ਮਜ਼ੇਦਾਰ ਲੱਗ ਰਿਹਾ ਹੈ ਤਾਂ ਸੋਚੋ ਫਿਲਮ ਕਿੰਨੀ ਸ਼ਾਨਦਾਰ ਹੋਵੇਗੀ। ਇਸ ਫਿਲਮ 'ਚ ਜੀਜਿਆਂ ਦੇ ਕਿਰਦਾਰਾਂ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ । ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬੀ. ਐੱਨ. ਸ਼ਰਮਾ ਫਿਲਮ 'ਚ ਰੁਬੀਨਾ ਬਾਜਵਾ ਦੇ ਪਿਤਾ ਦੀ ਭੂਮਿਕਾ 'ਚ ਹਨ, ਜੋ ਆਪਣੀਆਂ ਹੀ ਸ਼ਰਤਾਂ 'ਤੇ ਵਿਆਹ ਕਰਵਾਉਣ 'ਚ ਯਕੀਨ ਰੱਖਦੇ ਹਨ।


ਫਿਲਮ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ, ਪ੍ਰੋਡਿਊਸ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਨੇ ਕੀਤਾ ਹੈ । ਫਿਲਮ ਦੀ ਕਹਾਣੀ ਭੂਪਿੰਦਰ ਸਿੰਘ ਨੇ ਲਿਖੀ ਹੈ। 'ਲਾਵਾਂ ਫੇਰੇ' ਦਾ ਸੰਗੀਤ ਗੁਰਮੀਤ ਸਿੰਘ, ਲਾਡੀ ਗਿੱਲ, ਗੈਗਜ਼ ਸਟੂਡੀਓ ਤੇ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਜੱਗੀ ਸਿੰਘ ਦੇ ਲਿਖੇ ਹਨ। ਫਿਲਮ ਦੇਸ਼-ਵਿਦੇਸ਼ਾਂ 'ਚ 9 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement