'ਦੀ ਸ਼ੇਪ ਆਫ਼ ਵਾਟਰ' ਬਣੀ ਸਰਬੋਤਮ ਫ਼ਿਲਮ
Published : Mar 5, 2018, 11:24 pm IST
Updated : Mar 5, 2018, 5:54 pm IST
SHARE ARTICLE

ਲਾਸ ਏਂਜਲਸ, 5 ਮਾਰਚ : ਹਾਲੀਵੁਡ ਦਾ ਸੱਭ ਤੋਂ ਵੱਡਾ ਅਕੈਡਮੀ ਐਵਾਰਡ ਸ਼ੋਅ ਸੋਮਵਾਰ ਨੂੰ ਖ਼ਤਮ ਹੋ ਗਿਆ। ਇਸ ਵਾਰ ਦਾ 90ਵਾਂ ਆਸਕਰ ਐਵਾਰਡ ਸਮਾਗਮ ਕੈਲੇਫ਼ੋਰਨੀਆ ਦੇ ਡਾਲਬੀ ਥੀਏਟਰ 'ਚ ਕਰਵਾਇਆ ਗਿਆ। ਇਸ ਸਮਾਗਮ 'ਚ 13 ਕੈਟੇਗਰੀਜ਼ ਵਿਚ ਸ਼ਾਮਲ ਹੋਈ 'ਦੀ ਸ਼ੇਪ ਆਫ਼ ਵਾਟਰ' ਨੂੰ ਸਰਬੋਤਮ ਫ਼ਿਲਮ ਦਾ ਐਵਾਰਡ ਦਿਤਾ ਗਿਆ। ਉਥੇ ਹੀ ਗੈਰੀ ਓਲਡਮੈਨ ਨੂੰ ਬੈਸਟ ਅਦਾਕਾਰ ਅਤੇ ਫ਼ਰਾਂਸਿਸ ਮੈਕਡੋਰਮੰਡ ਨੂੰ ਬੈਸਟ ਅਦਾਕਾਰਾ ਦਾ ਐਵਾਰਡ ਦਿਤਾ ਗਿਆ।ਇਸ ਸਮਾਗਮ 'ਚ ਸ਼ਾਮਲ ਹੋਣ ਲਈ ਦੇਸ਼ ਅਤੇ ਦੁਨੀਆਂ ਦੀ ਪ੍ਰਸਿੱਧ ਫ਼ਿਲਮੀ ਸ਼ਖ਼ਸੀਅਤਾਂ ਮੌਜੂਦ ਸਨ ਅਤੇ ਉਨ੍ਹਾਂ ਨੇ ਰੈਡ ਕਾਰਪੇਟ 'ਤੇ ਅਪਣੇ ਜਲਵੇ ਬਿਖੇਰੇ। ਸਮਾਗਮ 'ਚ 'ਦੀ ਸ਼ੇਪ ਆਫ਼ ਵਾਟਰ' ਫ਼ਿਲਮ ਨੂੰ ਸੱਭ ਤੋਂ ਵੱਧ 13 ਨਾਮਜ਼ਦਗੀਆਂ ਮਿਲੀਆਂ ਸਨ। 8 ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੀ ਫ਼ਿਲਰਮ 'ਡਨਕਰਕ' ਨੂੰ ਤਿੰਨ ਐਵਾਰਡ ਮਿਲੇ। 


ਸਰਬੋਤਮ ਅਦਾਕਾਰ ਦਾ ਆਸਕਰ ਗੈਰੀ ਓਲਡਮੈਨ ਨੂੰ ਫ਼ਿਲਮ 'ਡਾਰਕੈਸਟ ਆਵਰ' ਲਈ ਦਿਤਾ ਗਿਆ। 'ਦੀ ਸ਼ੇਪ ਆਫ਼ ਵਾਟਰ' ਲਈ ਗੁਈਲਿਮਰੋ ਡੇਲ ਟੋਰੋ ਨੂੰ ਸਰਬੋਤਮ ਡਾਇਰੈਕਟਰ ਦਾ ਐਵਾਰਡ ਦਿਤਾ ਗਿਆ। 'ਡਨਕਰਕ' ਨੂੰ ਸਰਬੋਤਮ ਸਾਊਂਡ ਮਿਕਸਿੰਗ, ਸਰਬੋਤਮ ਫ਼ਿਲਮ ਐਡੀਟਿੰਗ ਅਤੇ ਸਾਊਂਡ ਐਡੀਟਿੰਗ ਦਾ ਐਵਾਰਡ ਮਿਲਿਆ। 'ਦੀ ਸ਼ੇਪ ਆਫ਼ ਵਾਟਰ' ਨੂੰ ਸਰਬੋਤਮ ਪ੍ਰੋਡਕਸ਼ਨ ਡਿਜ਼ਾਇਨ ਦਾ ਵੀ ਐਵਾਰਡ ਮਿਲਿਆ। ਉਥੇ ਹੀ ਸਰਬੋਤਮ ਐਨੀਮੇਸ਼ਨ ਫ਼ਿਲਮ ਦਾ ਐਵਾਰਡ 'ਕੋਕੋ' ਨੂੰ ਦਿਤਾ ਗਿਆ, ਜਦਕਿ 'ਫੈਂਟਾਸਟਿਕ ਵੂਮੈਨ' ਨੂੰ ਸਰਬੋਤਮ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਦਾ ਐਵਾਰਡ ਮਿਲਿਆ।ਮੇਕਅਪ ਹੇਅਰ ਸਟਾਈਲਿੰਗ ਦੇ ਲਈ 'ਡਾਰਕੈਸਟ ਆਵਰ' ਅਤੇ 'ਫੈਂਟਮ ਥ੍ਰੈਡ' ਨੂੰ ਕਾਸਟਿਊਮ ਡਿਜ਼ਾਈਨ ਲਈ ਐਵਾਰਡ ਮਿਲਿਆ। ਬੈਸਟ ਸਪੋਰਟਿੰਗ ਅਦਾਕਾਰਾ ਦਾ ਐਵਾਰਡ 'ਆਈ ਤੋਨਯਾ' ਲਈ ਐਲੀਸਨ ਜੈਨੀ ਨੂੰ ਮਿਲਿਆ। ਸਰਬੋਤਮ ਵਿਜ਼ੁਅਲ ਇਫ਼ੈਕਟ ਲਈ 'ਬਲੇਡ ਰਨਰ 2049' ਨੂੰ ਆਸਕਰ ਦਿਤਾ ਗਿਆ। ਉਥੇ ਹੀ 'ਇਕਾਰਸ' ਨੂੰ ਸਰਬੋਤਮ ਡਾਕੂਮੈਂਟਰੀ ਫੀਚਰ ਦਾ ਆਸਕਰ ਐਵਾਰਡ ਮਿਲਿਆ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement