ਦੀਪਿਕਾ ਦੀ ਕਪੂਰਜ਼ ਨੇ ਇਸ ਤਰ੍ਹਾਂ ਕੀਤੀ ਸ਼ਲਾਘਾ
Published : Jan 27, 2018, 12:27 pm IST
Updated : Jan 27, 2018, 6:57 am IST
SHARE ARTICLE

ਵਿਵਾਦਾਂ ਤੋਂ ਬਾਅਦ ਹਰੀ ਝੰਡੀ ਮਿਲਣ 'ਤੇ ਰਿਲੀਜ਼ ਹੋਈ ਫਿਲਮ ‘ਪਦਮਾਵਤ’ ਵਿਚ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਰਹੀ ਹੈ ਅਤੇ ਦੀਪਿਕਾ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਆਮ ਲੋਕਾਂ ਦੇ ਨਾਲ ਕਈ ਫਿਲਮੀ ਹਸਤੀਆਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 


ਜਿੰਨਾ ਵਿਚ ਉਸ ਪਰਿਵਾਰ ਦਾ ਨਾਮ ਵੀ ਸ਼ਾਮਿਲ ਹੈ ਜਿੰਨਾ ਨਾਲ ਦੀਪਿਕਾ ਦਾ ਕਦੇ ਗਹਿਰਾ ਰਿਸ਼ਤਾ ਰਹਿ ਚੁੱਕਿਆ ਹੈ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੀਪਿਕਾ ਦੇ ਐਕਸ ਬੁਆਏਫ੍ਰੈਂਡ ਯਾਨੀ ਰਣਬੀਰ ਕਪੂਰ ਦੇ ਮਾਤਾ ਪਿਤਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੀ। ਦਰਅਸਲ ਕਪੂਰ ਪਰਿਵਾਰ ਨੇ ‘ਪਦਮਾਵਤ’ ਵਿਚ ਦੀਪਿਕਾ ਦੀ ਸ਼ਾਨਦਾਰ ਅਦਾਕਾਰੀ ਦੇ ਲਈ ਫੁੱਲ ਭੇਜ ਕੇ ਵਧਾਈ ਦਿੱਤੀ। 



ਦੀਪਿਕਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ— ਕੱਲ੍ਹ ਤੁਹਾਨੂੰ ਦੋਹਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਪਿਆਰ ਤੇ ਸਰਾਹਣਾ ਲਈ ਸ਼ੁਕਰੀਆ।'' ਜ਼ਿਕਰੇਯੋਗ ਹੈ ਕਿ ਦੀਪਿਕਾ ਤੇ ਰਣਬੀਰ ਦਾ ਰਿਸ਼ਤਾ ਹੁਣ ਭਾਵੇਂ ਹੀ ਖਤਮ ਹੋ ਗਿਆ ਹੋਵੇ ਪਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੀਪਿਕਾ ਦੀ ਬਾਂਡਿੰਗ ਅਜੇ ਵੀ ਬਹੁਤ ਮਜ਼ਬੂਤ ਹੈ। ਪਿਛਲੇ ਸਾਲ ਐੱਚ. ਟੀ. ਮੋਸਟ. ਸਟਾਈਲਿਸ਼ ਐਵਾਰਡ 'ਚ ਨੀਤੂ ਨੇ ਦੀਪਿਕਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਹੁਣ ਉਹ ਸ਼ਾਨਦਾਰ ਐਕਟਿੰਗ ਕਰਨ ਲੱਗ ਗਈ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement