ਫ਼ਿਲਮ ਨਿਰਮਾਤਾ ਮਹੇਸ਼ ਭੱਟ ਦਾ ਐਲਪੀਯੂ ਪਹੁੰਚਣ 'ਤੇ ਨਿੱਘਾ ਸਵਾਗਤ
Published : Jan 24, 2018, 12:41 am IST
Updated : Jan 23, 2018, 7:11 pm IST
SHARE ARTICLE

ਜਲੰਧਰ, 23 ਜਨਵਰੀ (ਅਮਰਿੰਦਰ ਸਿੱਧੂ) : ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਆਡੀਟੋਰਿਅਮ ਵਿਖੇ 'ਬਾਤ ਨਿਕਲੇਗੀ ਤੋ' ਨਾਟਕ ਦੇ ਮੰਚਨ ਨੇ ਹਾਜ਼ਰ ਪਤਵੰਤਿਆਂ ਦਾ ਦਿਲ ਟੋਹ ਸੋਚਣ ਦੀ ਬੁਝਾਰਤ ਪਾਈ। ਇਸ ਨਾਟਕ ਦੇ ਮੰਚਨ ਮੌਕੇ ਬਾਲੀਵੁਡ ਦੇ ਉੱਘੇ ਨਾਮਵਰ ਫ਼ਿਲਮ ਨਿਰਮਾਤਾ ਮਹੇਸ਼ ਭੱਟ ਦਾ ਨਿੱਘਾ ਸਵਾਗਤ ਯੂਨੀਵਰਸਟੀ ਦੇ ਚਾਂਸਲਰ ਅਸ਼ੋਕ ਮਿੱਤਲ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਕੀਤਾ ਗਿਆ। ਇਸ ਮੌਕੇ ਖੇਡੇ ਗਏ ਉਕਤ ਨਾਟਕ ਨੇ 1990 ਦੇ ਆਲੇ-ਦੁਆਲੇ ਦੀਆਂ ਦਿੱਲੀ ਸ਼ਹਿਰ 'ਚ ਵਾਪਰੀਆਂ ਘਟਨਾਵਾਂ ਨੂੰ ਦਰਸਾਉੁਂਦਿਆਂ ਪੈਦਾ ਹੋਏ ਹਾਲਾਤਾਂ ਬਾਰੇ ਪੇਸ਼ਕਾਰੀ ਦਿਤੀ। ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਐਲਪੀਯੂ ਦੇ ਜਰਨਲਿਜ਼ਮ ਅਤੇ ਫਿਲਮ ਪ੍ਰਾੱਡਕਸ਼ਨ ਦੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਵੀ ਮਹੇਸ਼ ਭੱਟ ਦਾ ਕੈਂਪਸ 'ਚ ਪਹੁੰਚਣ 'ਤੇ ਸਵਾਗਤ ਕਰਦੇ ਹੋਏ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਕਿਹਾ-'ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਬਾੱਲੀਵੁਡ ਦੀ ਮਹਾਨ ਹਸਤੀ ਮਹੇਸ਼ ਭੱਟ ਅਤੇ ਥਿਏਟਰ ਜਗਤ ਦੇ ਹੋਰ ਟਾੱਪ ਐਕਟਰ ਸਾਡੇ ਵਿੱਚ ਮੌਜੂਦ ਹਨ ਅਤੇ ਜਿਨ੍ਹਾਂ ਨੇ ਐਲਪੀਯੂ ਦੀ ਸਟੇਜ 'ਤੇ ਆਪਣੇ ਬੇਹਤਰੀਨ ਨਾਟਕ ਦੇ ਮੰਚਨ ਲਈ ਐਲਪੀਯੂ ਨੂੰ ਚੁਣਿਆ ਹੈ। ਇਸ ਨਾਲ ਸਾਡੇ ਵਿਦਿਆਰਥੀਆਂ ਨੂੰ ਯਕੀਨੀ ਤੌਰ 'ਤੇ ਵਿਸਤ੍ਰਿਤ ਗਿਆਨ ਦੀ ਪ੍ਰਾਪਤੀ ਹੋਵੇਗੀ।'  


ਨਾਟਕ 'ਚ ਸੰਦੇਸ਼ ਲਈ ਟਿੱਪਣੀ ਕਰਦੇ ਹੋਏਸਸ਼੍ਰੀ ਭੱਟ ਨੇ ਕਿਹਾ-'ਇਹ ਨਾਟਕ ਯੁਵਾ ਪੀੜ੍ਹੀ ਲਈ ਹੈ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਕੇਵਲ ਆਦਮੀ 'ਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਪਣੀ ਜਿੰਦਗੀ 'ਚ ਕਿਸ ਤਰ੍ਹਾਂ ਦੀ ਸਫ਼ਲਤਾ ਵੇਖਣਾ ਚਾਹੁੰਦਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਨੈਤਿਕ ਗੁਣਾਂ ਅਤੇ ਸਿਧਾਂਤਾਂ ਦਾ ਅਪਣਾਉਾਂਦਿਆਂ ਹਰੇਕ ਨੂੰ ਚੰਗੇ ਸਪਨੇ ਸਪਨੇ ਵੇਖਣੇ ਚਾਹੀਦੇ, ਇਸ ਨੂੰ ਸਾਕਾਰ ਹੋਣ 'ਚ ਰੁਕਾਵਟਾਂ ਆਉਣ ਉਨਾਂ ਨੂੰ ਦੂਰ ਕਰਨਾ ਚਾਹੀਦਾ ਅਤੇ ਫਿਰ ਉਹ ਪ੍ਰਾਪਤ ਕਰਨਾ ਚਾਹੀਦਾ ਜਿਸ ਦੀ ਇਨਸਾਨ ਇੱਛਾ ਕਰਦਾ ਹੈ।' ਉਨ੍ਹਾਂ ਨੇ ਅੱਗੇ ਕਿਹਾ-'ਮੈਂ ਇਸ ਗੱਲ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਕਿ ਕਈ ਹਜਾਰਾਂ ਵਿਦਿਆਰਥੀਆਂ ਨੇ ਨਾਟਕ ਨੂੰ ਪੂਰੀ ਲਗਨ ਨਾਲ ਵੇਖਿਆ ਅਤੇ ਇਸ ਦੇ ਪ੍ਰਤੀ ਸਮਰਪਤ ਰਹੇ। ਨਾਟਕ ਦੇ ਮੰਚਨ ਦੌਰਾਨ ਮੈਂ ਇਹ ਵੀ ਮਹਿਸੂਸ ਕੀਤਾ ਕਿ ਸਮਾਜਿਕਿ ਤੌਰ 'ਤੇ ਜਾਗਰੂਕ ਵਿਦਿਆਰਥੀ-ਦਰਸ਼ਕਾਂ ਨੇ ਇਸਦੇ ਪ੍ਰਤੀ ਪੂਰੀ ਸਾਕਾਰਤਮਕ ਪ੍ਰਤਿਕਿਰਿਆ ਦਰਸਾਈ। ਮੈਂ ਸਾਰੇ ਵਿਦਿਆਰਥੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਾਟਕ ਦੇ ਚਰਿੱਤਰਾਂ ਨਾਲ ਅਪਣੇ-ਆਪ ਨੂੰ ਮਿਲਾਉਂਦੇ ਹੋਏ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement