ਫ਼ਿਲਮ "ਪੰਜ-ਖ਼ਾਬ" ਰਾਹੀਂ ਪਾਲੀਵੂੱਡ ਇੰਡਸਟਰੀ 'ਚ ਧਮਾਲ ਪਾਉਣ ਆਈ ਵਿਗਿਆਪਨ ਕੁਈਨ ਆਂਚਲ ਸਿੰਘ
Published : Dec 12, 2017, 3:38 pm IST
Updated : Dec 12, 2017, 10:08 am IST
SHARE ARTICLE

ਕਹਿੰਦੇ ਨੇ ਪੰਜਾਬੀ ਜਿਥੇ ਜਾਂਦੇ ਨੇ ਓਥੇ ਹੀ  ਮੋਰਚਾ ਮਾਰ ਲੈਂਦੇ ਨੇ । ਇੱਕ ਵਾਰ ਕੁਝ ਬਣਨ ਦੀ ਠਾਣ  ਲੈਂਣ ਤਾਂ  ਫਿਰ ਭਾਵੇਂ ਕੋਈ ਵੀ ਦੇਸ਼ ਹੋਵੇ ਜਾਂ  ਕੋਈ ਵੀ ਭਾਸ਼ਾ, ਉਹ ਰੁਕਦੇ ਨਹੀਂ। ਅਜਿਹੀ ਹੀ ਇੱਕ ਮਿਸਾਲ ਪੇਸ਼ ਕੀਤੀ ਹੈ ਚੰਡੀਗਡ਼੍ਹ ਦੀ ਸੋਹਣੀ ਤੇ ਸੁਨੱਖੀ ਮੁਟਿਆਰ ਆਂਚਲ ਸਿੰਘ ਨੇ, ਜੀ ਹਾਂ ਉਹ ਆਂਚਲ ਸਿੰਘ ਜਿਸਨੂੰ ਟੀਵੀ ਕਮਰਸ਼ੀਅਲਸ ਦੀ ਰਾਣੀ ਕਿਹਾ ਜਾਂਦਾ ਹੈ, ਮਾਡਲਿੰਗ ਦੇ ਨਾਲ ਨਾਲ 300 ਤੋਂ ਵਧੇਰੇ ਕਮਰਸ਼ੀਅਲ ਵਿੱਚ ਵੀ ਕੰਮ ਕਰ ਚੁੱਕੀ ਹੈ, ਆਂਚਲ ਸਿੰਘ। ਆਂਚਲ ਨਾ ਸਿਰਫ਼ ਟੀਵੀ ਦੀ ਦੁਨੀਆਂ 'ਚ ਕਾਮਯਾਬ ਹੈ ਬਲਕਿ ਟੋਲੀਵੁਡ ਦੀਆਂ ਕਈ ਹਿੱਟ ਫ਼ਿਲਮਾਂ ਵਿਚ ਕਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਵੀ ਮਨਵਾ ਚੁਕੀ ਹੈ। 




ਇਨਾਂ ਹੀ ਨਹੀਂ ਟੀਵੀ ਅਤੇ ਟਾਲੀਵੁਡ ਦੀ ਦੁਨੀਆਂ ਵਿੱਚ ਆਪਣਾ ਖਾਸ ਨਾਮ ਕਮਾਉਣ ਤੋਂ ਬਾਅਦ ਹੁਣ  ਆਂਚਲ ਨੇ ਰੁਖ ਕਰਲਿਆ ਹੈ ਪੰਜਾਬੀ ਫ਼ਿਲਮ ਇੰਡਸਟਰੀ ਦਾ, ਜੀ ਹਾਂ ਪੰਜਾਬ ਦੀ ਇਹ ਖੂਬਸੂਰਤ ਕੁਡ਼ੀ, ਆਪਣੀ ਪਹਿਲੀ ਪੰਜਾਬੀ ਫ਼ਿਲਮ "ਪੰਜ -ਖ਼ਾਬ" ਰਾਂਹੀਂ ਪਾਲੀਵੂਡ ਵਿੱਚ ਐਂਟਰੀ ਕਰ ਰਹੀ ਹੈ । ਜਿਸ ਵਿਚ ਉਸ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਰ ਵੀ ਕਈ ਨਾਮੀਂ  ਕਲਾਕਾਰ ਹਨ। ਜਿਨ੍ਹਾਂ ਵਿਚ ਇਕ ਨਾਮ ਅਦਾਕਾਰਾ "ਮੋਨਿਕਾ ਗਿੱਲ" ਦਾ ਵੀ ਸ਼ਾਮਿਲ ਜੋ ਕਿ ਹਾਲ ਹੀ ਦੇ ਵਿੱਚ ਫ਼ਿਲਮ "ਫ਼ਿਰੰਗੀ" 'ਚ ਕਮੇਡੀਅਨ ਅਦਾਕਾਰ ਕਪਿਲ ਸ਼ਰਮਾ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ । 

ਆਂਚਲ ਦੇ ਨਾਲ ਹੋਈ ਖਾਸ ਮੁਲਾਕਾਤ ਵਿਚ ਉਹਨਾਂ ਦੱਸਿਆ ਕਿ ਹੁਣ  ਤੱਕ ਦੇ ਕਰੀਅਰ ਚ  300 ਤੋਂ ਵੱਧ ਟੀਵੀ ਕਮਰਸ਼ੀਅਲ ਕੀਤੇ ਹਨ ਜਿਨ੍ਹਾਂ ਵਿਚ ਬਾਲੀਵੁਡ ਹਸਤੀਆਂ,ਜਿਵੇਂ ਕਿ ਰਿਤਿਕ ਰੋਸ਼ਨ, ਰਣਬੀਰ ਕਪੂਰ ਅਤੇ ਪ੍ਰਿਯੰਕਾ ਚੌਪਡ਼ਾ ਦੇ ਨਾਲ ਵਿਗਿਆਪਨ ਕੀਤੇ ਹਨ ,ਜਿਨ੍ਹਾਂ ਵਿੱਚ ਆਂਚਲ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ। 

ਆਂਚਲ ਦੇ ਫ਼ਿਲਮੀ ਸਫ਼ਰ ਬਾਰੇ ਕੀਤੇ ਗਏ ਇਕ ਸਵਾਲ ਦੇ ਜੁਵਾਬ 'ਚ ਉਹਨਾਂ ਦੱਸਿਆ ਕਿ ਉਹ ਡੀਫੈਂਸ ਫੈਮਿਲੀ ਤੋਂ  ਹੈ ਅਤੇ ਉਹ ਪਡ਼੍ਹਾਈ ਕਰਨ ਦੇ ਲਈ ਦਿੱਲੀ ਗਈ ਸੀ,ਜਿਥੇ ਉਸਨੇ ਮਾਡਲਿੰਗ ਕਰਨੀ  ਸ਼ੁਰੂ ਕਰ ਦਿਤੀ ।  ਇਸ ਤੋਂ ਬਾਅਦ ਉਸਨੂੰ ਵਿਗਿਆਪਨ ਕਰਨ ਦੇ ਆਫ਼ਰ ਆਉਣ ਲਗ ਗਏ  ,ਵਿਗਿਆਪਨ ਕਰਨ ਦੌਰਾਨ ਹੀ ਉਸਨੂੰ ਪਹਿਲੀ 'ਸਾਊਥ ਇੰਡੀਅਨ' ਫਿਲਮ ਕਰਨ ਦਾ ਮੌਕਾ ਮਿਲਿਆ, ਜੋ ਕਿ ਬਹੁਤ ਵੱਡੀ ਹਿੱਟ ਹੋਈ,ਇਸਤੋਂ ਬਾਅਦ ਬਹੁਤ ਹੀ ਘਟ ਸਮੇਂ ਵਿੱਚ ਆਂਚਲ ਨੇ ਸਾਊਥ ਦੀਆਂ ਕਈ ਹਿੱਟ ਫ਼ਿਲਮਾ ਕੀਤੀਆਂ ਹਨ, ਅਤੇ ਹੁਣ ਫਾਇਨਲੀ ਉਹਨਾਂ ਨੂੰ ਪੰਜਾਬੀ ਫ਼ਿਲਮ "ਪੰਜ-ਖ਼ਾਬ" ਕਰਨ ਦਾ ਮੌਕਾ ਮਿਲਿਆ ਹੈ


ਇਸ ਫ਼ਿਲਮ ਵਿਚ ਉਹਨਾਂ ਦੇ ਕਿਰਦਾਰ ਦਾ ਨਾਮ ਸਿੰਮੀ ਹੈ ਅਤੇ ਇਹ ਫ਼ਿਲਮ ਸੋਸ਼ਲ ਇਸ਼ੂ ਤੇ ਅਧਾਰਿਤ ਹੈ।

ਆਂਚਲ ਅੱਗੇ ਕਹਿੰਦੀ ਹੈ ਕਿ, ਉਸ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਕਿ ਪੰਜਾਬੀ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਮਿਲੇ, ਪਰ ਉਸਨੂੰ ਕੋਈ ਸਕ੍ਰਿਪਟ ਖਾਸ ਪਸੰਦ ਨਹੀਂ ਆ ਰਹੀ ਸੀ। ਉਸਦੀ ਉਡੀਕ ਖਤਮ ਹੋਈ "ਪੰਜ-ਖ਼ਾਬ" ਦੀ
ਕਹਾਣੀ ਸੁਣਕੇ ।

ਤੁਹਾਨੂੰ ਦੱਸ ਦੇਈਏ ਕਿ ਚੰਡੀਗਡ਼੍ਹ ਦੀ ਇਹ ਖੁਬਸੂਰਤ ਕੁਡ਼ੀ ਜਿਥੇ ਇੱਕ ਉਮਦਾ ਕਲਾਕਾਰ ਹੈ ਉਥੇ ਹੀ ਇੱਕ ਟੈਰੋ ਕਾਰਡ ਰੀਡਰ ਵੀ ਹੈ, ਜਿਸ ਬਾਰੇ ਉਹ ਕਦੇ ਖੁਲਾਸਾ ਨਹੀਂ ਕਰਦੀ । ਆਂਚਲ ਕਹਿੰਦੀ ਹੈ ਕਿ ਟੈਰੋ ਕਾਰਡ ਰੀਡਿੰਗ ਉਸਨੂੰ ਰੱਬ ਵੱਲੋਂ ਹੀ ਇੱਕ ਤੌਹਫਾ ਹੈ ਜਿਸ ਨੂੰ ਉਹ ਹਰੇਕ ਦੇ ਸਾਹਮਣੇ ਰੱਖਣਾ  ਸਹੀ ਨਹੀਂ ਸਮਝਦੀ। 

'ਸਪੋਕਸਮੈਨ ਟੀਮ' ਨੇ ਜੱਦ ਆਂਚਲ ਨੂੰ ਉਸਦੇ ਭਵਿੱਖ ਵਿਚ ਆਉਣ ਵਾਲੇ ਪਲਾਨ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਫਿਲਹਾਲ ਉਹ "ਪੰਜ-ਖ਼ਾਬ" ਦੇ ਨਾਲ ਨਾਲ  ਸਾਊਥ ਦੀ ਇੱਕ ਹੋਰ ਫਿਲਮ ਵਿੱਚ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇੰ ਵਿੱਚ ਉਹ ਪੰਜਾਬੀ ਇੰਡਸਟਰੀ ਵਿੱਚ ਰਹਿ ਕੇ ਹੋਰ ਵੀ ਕੰਮ ਕਰਨਾ ਚਾਹੁੰਦੀ ਹੈ। ਪੰਜਾਬ ਦੇ ਕਲਾਕਾਰਾਂ ਨੂੰ ਅਕਸਰ ਹੀ ਸਟੇਪ ਬਾਈ ਸਟੇਪ ਹੋਰਨਾਂ ਇੰਡਸਟਰੀ ਵਿਚ ਕੰਮ ਕਰਦੇ ਤਾਂ ਦੇਖਿਆ ਹੀ ਹੈ ।ਇਸ ਦੇ ਨਾਲ ਹੀ ਆਪਣੀ ਅਦਾਕਾਰੀ ਦੇ ਹੁਨਰ ਨਾਲ ਟਾਲੀਵੁਡ ਇੰਡਸਟਰੀ 'ਚ ਧਮਾਲ ਪਾਉਂਣ  ਵਾਲੀ ਇਸ ਸੁਨੱਖੀ ਪੰਜਾਬਣ ਆਂਚਲ ਸਿੰਘ ਨੂੰ ਸਾਡੀਆਂ ਸ਼ੁਭ ਇਛਾਵਾਂ, ਅਤੇ ਉਮੀਦ ਹੈ ਕਿ ਆਂਚਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਖੂਬ ਤਰੱਕੀਆਂ ਹਾਸਿਲ ਕਰੇ ।

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement