
ਹਾਲ ਹੀ ਦੇ ਵਿਚ ਆਪਣੇ ਗੀਤ "ਚੰਗੇ ਦਿਨ" ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਚਰਚਾ ਵਿਚ ਆਏ ਗਾਇਕ ਕੈਂਬੀ ਰਾਜਪੁਰੀਆ ਨੂੰ ਕੈਨੇਡਾ ਵੱਲੋਂ ਭਾਰਤ ਡਿਪੋਟ ਕਰਦਿੱਤਾ ਗਿਆ ਹੈ।ਇਹ ਸਾਰੀ ਜਾਣਕਾਰੀ ਕੇਂਬੀ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਰੌਂਦੇ ਹੋਏ ਬਿਆਨ ਕਰਦਿਆਂ ਕੀਤੀ ਹੈ । ਜਿਸ ਵਿਚ ਉਹਨਾਂ ਦੱਸਿਆ ਕਿ ਦਿਨ ਰਾਤ ਮਿਹਨਤ ਅਤੇ ਸੰਘਰਸ਼ ਕਰਕੇ ਉਸਨੇ ਆਪਣੀ ਪਡ਼ਾਈ ਜਾਰੀ ਰਖੀ ਪਰ ਅੱਜ ਉਸਨੂੰ ਕੈਨੇਡਾ ਵਲੋ ਡਿਪੋਟ ਕਰ ਦਿੱਤਾ ਗਿਆ।
ਉਹਨਾ ਦੱਸਿਆ ਕੀਆ ਗਾਇਕੀ ਦੇ ਸ਼ੋਕ ਨੂੰ ਪੂਰਾ ਕਰਨ ਦਾ ਸੁਪਨਾ ਦੇਖਿਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ ਮਾ ਪਿਓ ਨੂੰ ਕੀਤਾ ਵਾਅਦਾ ਪੂਰਾ ਨਾ ਕਰਨ ਦਾ ਇਸ ਪੰਜਾਬੀ ਨੋਜਵਾਨ ਨੇ ਦੁੱਖ ਵੀ ਜਤਾਇਆ ਹੈ। ਕੇਬੀ ਨੇ ਦੱਸਿਆ ਕਿ ਉਹ ਪੰਜਾਬ ਤੋਂ 10 ਜਨਵਰੀ 2011 ਨੂੰ ਕੈਨੇਡਾ ਗਿਆ। ਜਿਸ ਤੋਂ ਬਾਅਦ ਉਸਨੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਗੁਜ਼ਾਰਾ ਕੀਤਾ ਅਤੇ ਇਸ ਦੇ ਨਾਲ ਹੀ ਆਪਣੇ ਗਾਇਕੀ ਦੇ ਸ਼ੋਂਕ ਨੂੰ ਪੂਰਾ ਕਰਦੇ ਹੋਏ ਉਸ ਨੇ ਛੋਟੀ-ਮੋਟੀਆਂ ਪਾਰਟੀਆਂ 'ਚ ਗਾਉਣਾ ਸ਼ੁਰੂ ਕੀਤਾ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸੇ ਦੀ ਸਲਾਹ 'ਤੇ 'ਸੂਰਜ ਨੂੰ ਸਲਮਾ' ਗੀਤ ਨੂੰ 700 ਡਾਲਰ ਲਾ ਕੇ ਰਿਕਾਰਡ ਕਰਵਾਇਆ।
ਉਸਨੇ ਦੱਸਿਆ ਕਿ 30 ਅਪ੍ਰੈਲ ਉਸਦਾ ਸਟਡੀ ਵਿਜ਼ਾ ਖਤਮ ਹੋਣਾ ਸੀ। ਕਵੀਲ ਨੇ ਮੇਰੀ ਗਲਤ ਫੀਸ ਭਰੀ, ਜਿਸ ਕਾਰਨ ਅੱਜ ਮੈਂ ਇਸ ਹਲਾਤ 'ਚ ਹਾਂ। 80-85 ਦਿਨਾਂ ਬਾਅਦ ਵਰਕਪਰਮਟ ਨੇ ਹੁਕਮ ਦਿੱਤਾ ਸੀ ਕੀ 5 ਦਿਨਾਂ 'ਚ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਹੈ। ਕੈਂਬੀ 10 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਤੇ 10 ਜਨਵਰੀ 2018 ਨੂੰ ਹੀ ਪੰਜਾਬ ਵਾਪਸ ਆ ਗਿਆ ਹੈ।
ਰੌਂਦੇ ਰਾਉਂਦੇ ਆਪਣੇ ਦੁੱਖ ਨੂੰ ਬਿਆਨ ਕਰਦਿਆਂ ਉਸ ਨੇ ਆਪਣੇ ਫਲਾਪ ਆਰਟਿਸਟ ਕਰੀਅਰ ਤੋਂ ਪ੍ਰਸਿੱਧ ਕਲਾਕਾਰ ਬਣਨ ਦਾ ਆਪਣੇ-ਆਪ ਨਾਲ ਵਾਅਦਾ ਕੀਤਾ ਹੈ ਅਤੇ ਕਿਹਾ ਕਿ ਉਹ ਪੰਜਾਬ 'ਚ ਰਹਿ ਕੇ ਆਪਣੇ ਮਾਤਾ-ਪਿਤਾ ਨਾਲ ਕੀਤਾ ਵਾਅਦਾ ਪੂਰਾ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਵੀ ਵਿਦੇਸ਼ ਤੋਂ ਡਿਪੋਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਵਿਚ ਰਹੀ ਕੇ ਆਪਣੀ ਮੇਹਨਤ ਸਦਕਾ ਆਪਣੀ ਪਹਿਚਾਣ ਬਣਾਈ ਤੇ ਅੱਜ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ