ਗੋਲੀ ਲੱਗਣ ਨਾਲ ਵੀ ਨਹੀਂ ਟੁੱਟਿਆ ਸੀ ਜਿਸਦਾ ਜਜ਼ਬਾ ਉਸ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਰੋਲ ਕਰੇਗਾ ਦਿਲਜੀਤ
Published : Nov 30, 2017, 12:07 pm IST
Updated : Nov 30, 2017, 6:37 am IST
SHARE ARTICLE

ਵਿਸ਼ਵ ਕੱਪ ਖੇਡਣ ਲਈ ਜਾਣ ਤੋਂ 2 ਦਿਨ ਪਹਿਲਾਂ ਇੱਕ ਖਿਡਾਰੀ ਦੀ ਲੱਤ 'ਤੇ ਅਚਾਨਕ ਗੋਲੀ ਵੱਜਦੀ ਹੈ ਅਤੇ ਦੇਸ਼ ਦਾ ਬਿਹਤਰੀਨ ਖਿਡਾਰੀ ਲਕਵੇ ਦਾ ਸ਼ਿਕਾਰ ਹੋ ਜਾਂਦਾ ਹੈ। 2 ਸਾਲ ਅਪਾਹਜਾਂ ਵਾਂਗ ਵਹੀਲ ਚੇਅਰ 'ਤੇ ਰਹਿਣ ਤੋਂ ਬਾਅਦ ਵੀ ਉਸ ਖਿਡਾਰੀ ਦੇ ਅੰਦਰਲਾ ਜਜ਼ਬਾ ਨਹੀਂ ਮਰਿਆ ਅਤੇ ਉਹੀ ਲਕਵੇ ਦਾ ਖਿਡਾਰੀ ਮੁਡ਼ ਖੇਡ ਦੇ ਮੈਦਾਨ ਵਿੱਚ ਉੱਤਰ ਕੇ ਆਪਣੇ ਉਹੀ ਰੰਗ ਵਿੱਚ ਆਉਂਦਾ ਹੈ। ਚੁਣੌਤੀਆਂ ਨੂੰ ਨਕਾਰ ਕੇ ਅਸੰਭਵ ਨੂੰ ਸੰਭਵ ਕਾਰਨ ਵਾਲੇ ਨੂੰ ਹੀ ਕਿਹਾ ਜਾਂਦਾ ਹੈ 'ਸੂਰਮਾ'
ਇਹ ਸੂਰਮਾ ਹੈ ਹਾਕੀ ਖਿਡਾਰੀ ਸੰਦੀਪ ਸਿੰਘ ਜਿਸ ਦੀ ਜੀਵਨੀ 'ਤੇ ਹੁਣ ਇੱਕ ਫਿਲਮ ਬਣ ਰਹੀ ਹੈ ਜਿਸ ਵਿੱਚ ਗਾਇਕ ਅਤੇ ਅਦਾਕਾਰ ਦਿਲਜੀਤ ਸੰਦੀਪ ਸਿੰਘ ਦਾ ਰੋਲ ਨਿਭਾਅ ਰਿਹਾ ਹੈ।  


22 ਅਗਸਤ 1986 ਨੂੰ ਜਨਮ ਲੈਣ ਵਾਲਾ ਸੰਦੀਪ ਸਿੰਘ ਜਨਵਰੀ 2009 ਤੋਂ ਜਨਵਰੀ 2010 ਤੱਕ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਰਹਿ ਚੁੱਕਿਆ ਹੈ।
ਸੰਦੀਪ ਸਿੰਘ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ 2004 ਤੋਂ ਸ਼ੁਰੂ ਕੀਤਾ ਅਤੇ 2004 ਦੀਆਂ ਹੀ ਕਾਮਨਵੈਲਥ ਖੇਡਾਂ ਵਿੱਚ ਸੰਦੀਪ ਨੇ ਸਭ ਤੋਂ ਵੱਧ ਗੋਲ ਕੀਤੇ।  
2006 ਵਿੱਚ ਗੋਲੀ ਵੱਜਣ ਤੋਂ ਬਾਅਦ ਸੰਦੀਪ ਨੇ 2 ਸਾਲਾਂ ਬਾਅਦ ਜਦੋਂ ਵਾਪਸੀ ਕੀਤੀ ਤਾਂ ਮੁਡ਼ ਮੈਦਾਨ ਵਿੱਚ ਆਉਂਦੀਆਂ ਹੀ ਆਪਣਾ ਇਤਿਹਾਸ ਆਪ ਲਿਖਿਆ ਉਹ ਵੀ ਪੈਨ ਦੀ ਥਾਂ ਹਾਕੀ ਸਟਿੱਕ ਨਾਲ ਅਤੇ ਕਾਗਜ਼ਾਂ ਦੀ ਥਾਂ ਹਾਕੀ ਦੇ ਗਰਾਊਂਡਾਂ ਵਿੱਚ 

2009 ਦੀ ਸੁਲਤਾਨ ਅਜਲਾਨ ਸ਼ਾਹ ਟਰਾਫ਼ੀ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਰਿਹਾ ਸੰਦੀਪ ਸਿੰਘ ਦੇ ਨਾਂਅ
2010 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਸਭ ਤੋਂ ਵੱਧ ਗੋਲ ਕੀਤੇ ਸੰਦੀਪ ਸਿੰਘ ਨੇ
2012 ਦੇ ਓਲੰਪਿਕ ਕੁਆਲੀਫਾਇਰ ਫਾਈਨਲ ਵਿੱਚ ਸੰਦੀਪ ਨੇ ਦਾਗ਼ੇ 5 ਗੋਲ
ਲੰਡਨ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿੱਚ ਸੰਦੀਪ ਨੇ ਸਭ ਤੋਂ ਵੱਧ 16 ਗੋਲ ਦਾਗੇ

2010 ਵਿੱਚ ਸੰਦੀਪ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਆ ਗਿਆ। ਚੀਤੇ ਵਰਗੀ ਫੁਰਤੀ ਅਤੇ ਅੱਗ ਵਰ੍ਹਾਉਂਦੀ ਹਾਕੀ ਵਾਲੇ ਸੰਦੀਪ ਸਿੰਘ ਦੇ ਪੈਨਲਟੀ ਸ਼ਾਟ ਦੀ ਹਾਕੀ ਜਗਤ ਵਿੱਚ ਕਾਮਯਾਬੀ ਦੀ ਗਾਰੰਟੀ ਲਈ ਜਾਂਦੀ ਹੈ। 145 ਕਿ.ਮੀ./ ਘੰਟਾ ਦੀ ਸਪੀਡ ਨਾਲ ਡ੍ਰੈਗ ਫਲਿੱਕ ਮਾਰਨ ਵਾਲੇ ਸੰਦੀਪ ਸਿੰਘ ਨੂੰ ਦੁਨੀਆ ਦਾ ਸਭ ਤੋਂ ਵਧੀਆ ਡ੍ਰੈਗ ਫਲਿੱਕਰ ਮੰਨਿਆ ਜਾਂਦਾ ਹੈ। 

ਸੰਦੀਪ ਵਾਂਗ ਦਿਲਜੀਤ ਵੀ ਅੱਜ ਇੱਕ ਅਜਿਹਾ ਨਾਂਅ ਹੈ ਜੋ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਕਾਮਯਾਬੀ ਦੀਆਂ ਨਵੀਆਂ ਅਤੇ ਵੱਡੀਆਂ ਮੰਜ਼ਿਲਾਂ ਨੂੰ ਸਰ ਕਰ ਰਿਹਾ ਹੈ। ਪੰਜਾਬੀ ਪੁੱਤਰ ਸੰਦੀਪ ਦੀ ਜ਼ਿੰਦਗੀ ਨੂੰ ਪਰਦੇ 'ਤੇ ਜੇ ਕੋਈ ਜੀਵੰਤ ਕਰ ਸਕਦਾ ਹੈ ਤਾਂ ਦਿਲਜੀਤ ਉਹਨਾਂ ਵਿੱਚ ਸਭ ਤੋਂ ਮੋਹਰੀ ਨਾਂਅ ਹੈ। ਸੰਦੀਪ ਦੀ ਪ੍ਰੇਰਨਾਦਾਇਕ ਕਹਾਣੀ ਅਤੇ ਦਿਲਜੀਤ ਦੀ ਬਿਹਤਰੀਨ ਅਦਾਕਾਰੀ, ਦੋਵਾਂ ਦਾ ਮੇਲ ਦੇਖਣ ਲਈ ਉਤਸੁਕਤਾ ਵਧਣੀ ਸੁਭਾਵਿਕ ਹੀ ਹੈ।  


SHARE ARTICLE
Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement