
ਲਾਸ
ਏਂਜਲਸ, 18 ਸਤੰਬਰ: ਹਾਲੀਵੁਡ ਅਦਾਕਾਰਾ ਈਵਾ ਲੋਂਗੋਰਿਆ ਨੂੰ ਉਮੀਦ ਹੈ ਕਿ ਉਹ ਅਜਿਹਾ
ਕੁਝ ਕਰੇਗੀ, ਜਿਸ ਨਾਲ ਛਾਤੀ ਕੈਂਸਰ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧੇਗੀ ਅਤੇ ਇਸ ਤੋਂ
ਪੀੜਤ ਔਰਤਾਂ ਸਮਾਂ ਰਹਿੰਦਿਆਂ ਅਪਣਾ ਇਲਾਜ ਕਰਵਾ ਸਕਣਗੀਆਂ। ਹਾਲਾਂ ਕਿ 42 ਸਾਲਾ ਸਟਾਰ
ਨੇ ਦਸਿਆ ਕਿ ਉਸ ਦੀ ਭੈਣ ਕਿਸਮਤ ਵਾਲੀ ਸੀ ਕਿ ਉਸ ਨੂੰ ਛਾਤੀ ਦੇ ਕੈਂਸਰ ਦਾ ਸਮਾਂ
ਰਹਿੰਦਿਆਂ ਪਤਾ ਚਲ ਗਿਆ।
ਪੀਪਲ ਮੈਗਜ਼ੀਨ ਦੀ ਖ਼ਬਰ ਮੁਤਾਬਕ ਈਵਾ ਨੇ ਕਿਹਾ ਕਿ ਇਸ
ਬਿਮਾਰੀ ਕਾਰਨ ਉਸ ਦਾ ਪਰਵਾਰ ਅਜੇ ਵੀ ਡਰਿਆ ਹੋਇਆ ਹੈ। ਈਵਾ ਨੇ ਕਿਹਾ ਕਿ ਇਹ ਕੁਝ ਸਾਲ
ਪਹਿਲਾਂ ਦੀ ਗੱਲ ਹੈ। ਉਸ ਸਮੇਂ ਮੈਂ ਕੁਝ ਨਹੀਂ ਕਿਹਾ, ਕਿਉਂ ਕਿ ਇਹ ਨਿੱਜੀ ਚੀਜ਼ਾਂ ਸਨ।
ਇਹ ਮੇਰੀ ਵਿਸ਼ੇਸ਼ ਜ਼ਰੂਰਤਮੰਦ ਭੈਣ ਲਈ ਵੀ ਜ਼ਰੂਰੀ ਸੀ, ਕਿਉਂ ਕਿ ਉਹ ਬਹੁਤ ਮੁਸ਼ਕਲ ਦੌਰ ਤੋਂ
ਗੁਜ਼ਰ ਰਹੀ ਸੀ।
ਉੁਨ੍ਹਾਂ ਕਿਹਾ ਕਿ ਹੁਣ ਮੈਨੂੰ ਲਗਦਾ ਹੈ ਕਿ ਕਿੰਨੇ ਲੋਕ ਇਸ
ਬਿਮਾਰੀ ਬਾਰੇ ਜਾਣਦੇ ਹਨ। ਕੀ ਮੈਂ ਅਜਿਹਾ ਕੁਝ ਕਰ ਸਕਦੀ ਹਾਂ ਕਿ ਇ ਬਿਮਾਰੀ ਸਬੰਧੀ
ਲੋਕਾਂ ਨੂੰ ਜਾਗਰੂਕਤਾ ਫ਼ੈਲਾਉਣ ਅਤੇ ਲੋਕਾਂ ਨੂੰ ਸਮੇਂ 'ਤੇ ਪਤਾ ਚਲ ਸਕੇ। ਕੀ ਮੈਂ ਇਸ
ਬਿਮਾਰੀ ਤੋਂ ਪੀੜਤ ਔਰਤਾਂ ਨੂੰ ਇਲਾਜ ਲਈ ਵਿੱਤੀ ਸਹਾਇਤਾ ਦੇਣ ਲਈ ਕੁਝ ਕਰ ਸਕਦੀ ਹਾਂ।
ਮੈਨੂੰ ਲਗਦਾ ਹੈ ਕਿ ਮੈਂ ਕਰ ਸਕਦੀ ਹਾਂ। ਉਮੀਦਾ ਹੈ ਕਿ ਮੈਂ ਕੁਝ ਜ਼ਰੂਰ ਕਰਾਂਗੀ।
(ਭਾਸ਼ਾ)