'High End' ਦੇ ਨਾਲ ਦਿਲਜੀਤ ਨੇ ਮਚਾਈ ਧਮਾਲ
Published : Feb 22, 2018, 4:59 pm IST
Updated : Feb 22, 2018, 11:29 am IST
SHARE ARTICLE

ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਆਪਣੀ ਗਾਇਕੀ ਅਤੇ ਕਲਾਕਾਰੀ ਦਾ ਜੌਹਰ ਦਿਖਾਉਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀ ਦਿਨੀਂ ਕਾਫੀ ਚਰਚਾ 'ਚ ਹਨ। ਜੀ ਚਰਚਾ ਵਿਚ ਹੋਣ ਵੀ ਕਿਉਂ ਨਾ ਅਖੀਰ ਦਬੰਗ ਗਰਲ ਸੋਨਾਕਸ਼ੀ ਸਿਨਹਾ ਅਤੇ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਨਾਲ ਉਹਨਾਂ ਦੀ ਨਵੀਂ ਬਾਲੀਵੁੱਡ ਫਿਲਮ 'ਵੈੱਲਕਮ ਟੂ ਨਿਊਯਾਰਕ' ਜੋ ਆ ਰਹੀ ਹੈ। ਪਰ ਇਸ ਤੋਂ ਵੀ ਵੱਧ ਉਹ ਚਰਚਾ ਵਿਚ ਹਨ ਆਪਣੇ ਨਵੇਂ ਤੇ ਖਾਸ ਗੀਤ ਕਾਰਨ। 


ਜੀ ਹਾਂ ਦਿਲਜੀਤ ਦੋਸਾਂਝ ਦੇ ਨਵੇਂ ਗੀਤ 'ਚ 'High End' ਰਿਲੀਜ਼ ਹੋ ਗਿਆ ਹੈ। ਜਿਸ ਵਿਚ ਉਹ ਕਾਫੀ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਲਈ ਇਸ ਐੱਲਬਮ ਦੇ ਗੀਤ ਗੀਤਕਾਰ "ਰਵੀ ਹੰਜਾ" ਨੇ ਲਿਖੇ ਹਨ। ਇਸ ਦੇ ਫਿਲਮਾਂਕਣ ਦੀ ਗੱਲ ਕਰੀਏ 'High End' ਗੀਤ ਦੇ ਵੀਡੀਓ 'ਚ ਦਿਲਜੀਤ ਦੀ ਐਂਟਰੀ ਇਕ ਪ੍ਰਾਈਵੇਟ ਜੈੱਟ ਰਾਹੀਂ ਹੁੰਦੀ ਹੈ। 


ਦੱਸ ਦੇਈਏ ਕਿ ਇਸੀ ਗੀਤ ਦੀ ਸ਼ੂਟਿੰਗ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਕਾਫੀ ਵਾਇਰਲ ਹੋਈਆਂ ਸਨ। ਜਦ ਹਰ ਇਕ ਦੀ ਜ਼ੁਬਾਨ 'ਤੇ ਇਕ ਹੀ ਗੱਲ ਸੀ ਕਿ ਦਿਲਜੀਤ ਦੁਸਾਂਝ ਨੇ ਆਪਣਾ ਨਿਜੀ ਜੈੱਟ ਖਰੀਦਿਆ ਹੈ। ਜਿਸ ਦੇ ਨਜ਼ਾਰੇ ਦਿਲਜੀਤ ਨੇ ਵੀ ਲੁੱਟੇ ਸਨ ਅਤੇ ਇਕ ਵਾਰ ਵੀ ਇਸ ਤੋਂ ਮਨ੍ਹਾ ਨਹੀਂ ਕੀਤਾ ਸੀ ਕਿ ਉਹਨਾਂ ਨੇ ਇਹ ਜੈੱਟ ਸ਼ੂਟਿੰਗ ਲਈ ਲਿਆ ਹੈ। ਵੈਸੇ ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਵਿਚ ਦਿਲਜੀਤ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। 



ਦੱਸਣਯੋਗ ਹੈ ਕਿ ਇੰਨੀ ਦਿਨੀਂ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਵੈੱਲਕਮ ਟੂ ਨਿਊਯਾਰਕ' ਨੂੰ ਲੈ ਕੇ ਕਾਫੀ ਚਰਚਾ 'ਚ ਹੈ, ਜੋ ਕਿ ਜਲਦੀ ਹੀ ਸਿਨੇਮਾਂ ਘਰਾਂ ਵਿਚ ਆਉਣ ਵਾਲੀ ਹੈ ਇਸ ਤੋਂ ਇਲਾਵਾ ਦਿਲਜੀਤ ਟੀਵੀ ਦੇ ਸੰਗੀਤਕ ਸ਼ੋਅ ਦੇ ਜੱਜ ਵੀ ਬਣੇ ਹਨ ਅਤੇ ਨਾਲ ਉਹ ਪੰਜਾਬੀ ਫਿਲਮ ਸੂਰਮਾ ਵੀ ਕਰ ਰਹੇ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement