ਪਦਮਾਵਤ ਦੀ ਸਕਸੈੱਸ ਤੋਂ ਬਾਅਦ ਹੁਣ ਰਣਵੀਰ ਸਿੰਘ ਯਸ਼ਰਾਜ ਬੈਨਰ ਹੇਠ ਬਣਨ ਵਾਲੀ ਫਿਲਮ 'ਫੌਜਾ' 'ਚ ਕੰਮ ਕਰਨ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵੀ ਯਸ਼ਰਾਜ ਫਿਲਮਸ ਦੇ ਨਾਲ ਹੀ ਕੀਤੀ ਸੀ। ਜਿਸ ਵਿਚ ਉਹਨਾਂ ਨੇ ਸਾਲ 2010 'ਚ ਰਿਲੀਜ਼ ਫਿਲਮ 'ਬੈਂਡ ਬਾਜਾ ਬਾਰਾਤ' ਰਾਹੀਂ ਧਮਾਲ ਪਾਈ ਸੀ। ਬੈਂਡ ਬਾਜਾ ਬ੍ਰਾਤ ਤੋਂ ਬਾਅਦ ਯਸ਼ਰਾਜ ਦੀ ਹੀ ਫਿਲਮ ਲੇਡੀਜ਼ ਬਨਾਮ ਰਿਕੀ ਬਹਿਲ, 'ਗੁੰਡੇ', 'ਬੇਫਿਕਰੇ' 'ਚ ਕੰਮ ਕੀਤਾ ਜਿਸ ਤੋਂ ਬਾਅਦ ਹੁਣ ਰਣਵੀਰ 'ਫੌਜਾ' ਨਾਂ ਦੀ ਫਿਲਮ ਕਰਨਗੇ। ਦੱਸਿਆ ਜਾਂਦਾ ਹੈ ਕਿ ਰਣਵੀਰ ਇਸ ਫਿਲਮ 'ਚ ਇਕ ਸਰਦਾਰ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ ਬਹੁਤ ਦਿਲਚਸਪ ਹੋਵੇਗਾ।

ਰਣਵੀਰ ਦੀ ਆਉਣ ਵਾਲੀ ਫ਼ਿਲਮੀ ਪਾਰੀ ਦੀ ਗੱਲ ਕਰੀਏ ਤਾਂ ਉਹ ਹੁਣ '83' 'ਚ ਨਜ਼ਰ ਆਉਣ ਵਾਲੇ ਹਨ ਜਿਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਹ ਫਿਲਮ ਪਹਿਲਾਂ ਅਪ੍ਰੈਲ ਮਹੀਨੇ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 30 ਅਗਸਤ, 2019 ਨੂੰ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਦਿੱਤੀ ਹੈ। ਇਸ ਇਤਿਹਾਸਕ ਜਿੱਤ 'ਤੇ ਆਧਾਰਿਤ ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰਨਗੇ ਅਤੇ ਫੈਂਟਮ ਫਿਲਮਸ ਵਲੋਂ ਇਸਨੂੰ ਪ੍ਰੋਡਿਊਸ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਸਾਲ 1983 'ਚ ਭਾਰਤ ਨੂੰ ਕ੍ਰਿਕਟ ਵਰਲਡ ਕੱਪ 'ਚ ਮਿਲੀ ਪਹਿਲੀ ਖਿਤਾਬੀ ਜਿੱਤ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਅਭਿਨੇਤਾ ਰਣਵੀਰ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ਦੇ ਦਿਗਜ ਖਿਡਾਰੀ ਕਪਿਲ ਦੇਵ ਦੀ ਭੂਮਿਕਾ 'ਚ ਦੇਖਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਦੀ ਫਿਲਮ ਪਦਮਾਵਤ ਕਾਫੀ ਵਿਵਾਦਾਂ ਤੋਂ ਬਾਅਦ ਰਿਲੀਜ਼ ਹੋਈ ਜਿਸ ਵਿਚ ਖਿਲਜੀ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
