ਇਕ ਵਾਰ ਫਿਰ ਇਕੱਲੇ ਹੋਏ ਕਪਿਲ ਸ਼ਰਮਾ, ਖਾਸ ਦੋਸਤ ਨੇ ਕਿਹਾ ਅਲਵਿਦਾ
Published : Jan 19, 2018, 11:55 am IST
Updated : Jan 19, 2018, 6:25 am IST
SHARE ARTICLE

ਟੀਵੀ ਦੇ ਮਸ਼ਹੂਰ ਕਾਮੇਡੀਅਨ ਅਤੇ ਫਿਲਮ ਅਦਾਕਾਰ ਕਪਿਲ ਸ਼ਰਮਾ ਅਤੇ ਦੁੱਖਾਂ ਦਾ ਚੋਲੀ ਦਾਮਨ ਜਿਹਾ ਸਾਥ ਜਾਪਦਾ ਹੈ ਜੋ ਕਦੇ ਇਕ ਦੂਜੇ ਦਾ ਪਿੱਛਾ ਹੀ ਨਹੀਂ ਛੱਡਦੇ। ਜੀ ਹਾਂ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਦੁੱਖ ਦਾ ਸਾਹਮਣਾ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਕਪਿਲ ਦੇ ਇਕੱਲੇਪਣ ਦਾ ਸਾਥੀ ਤੇ ਉਸ ਦਾ ਸਭ ਤੋਂ ਕਰੀਬੀ ਦੋਸਤ 'ਜ਼ੰਜੀਰ' ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਜ਼ੰਜੀਰ ਕਪਿਲ ਦਾ ਪਾਲਤੂ ਕੁੱਤਾ ਸੀ, ਜਿਸ ਨੂੰ ਉਹ ਪਿਆਰ ਨਾਲ ਜੋਜੋ ਬੁਲਾਉਂਦਾ ਸੀ। 


ਸੂਤਰਾਂ ਮੁਤਾਬਕ 9 ਸਾਲ ਦੇ ਜ਼ੰਜੀਰ ਨੇ 17 ਜਨਵਰੀ ਨੂੰ ਜੁਹੂ ਦੇ ਡਾਕਟਰ ਸਵਾਲੀ ਕਲੀਨਿਕ 'ਚ ਆਖਰੀ ਸਾਹ ਲਿਆ। ਦੱਸਿਆ ਜਾਂਦਾ ਹੈ ਕਿ ਕਪਿਲ ਦੇ ਕੁੱਤੇ ਦੀ ਇਲਾਕੇ ਦੇ ਕੁਝ ਅਵਾਰਾ ਕੁੱਤਿਆਂ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਜੰਜੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਇਸਦੇ ਨਾਲ ਹੀ ਜ਼ੰਜੀਰ ਦੇ ਸਰੀਰ 'ਚ ਇਨਫੈਕਸ਼ਨ ਹੋ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।



ਕਪਿਲ ਦੇ ਦੋਸਤ ਦੀ ਪਤਨੀ ਜਾਨਵਰਾਂ ਦੀ ਦੇਖਰੇਖ ਕਰਦੀ ਹੈ ਤੇ ਉਹ ਐਨਜੀਓ ਵੀ ਚਲਾਉਂਦੀ ਹੈ ਇਸੇ ਤਰ੍ਹਾਂ ਕਪਿਲ ਦਾ ਵੀ ਜਾਨਵਰਾਂ ਦੇ ਨਾਲ ਕਾਫੀ ਪਿਆਰ ਹੈ ਇਸੇ ਦੇ ਚਲਦਿਆਂ ਹੀ 2014 ਜੁਲਾਈ 'ਚ ਗੋਦ ਲਿਆ ਸੀ। ਮੰਨਿਆਂ ਜਾਂਦਾ ਸੀ ਕਿ ਕਪਿਲ ਦੇ ਇਕੱਲੇਪਣ 'ਚ ਸਿਰਫ ਜੰਜੀਰ ਹੀ ਉਹਨਾਂ ਦੇ ਨਾਲ ਹੁੰਦਾ ਸੀ। ਜਿਸ ਨਾਲ ਉਹ ਗੱਲਾਂ ਕਰਕੇ ਆਪਣਾ ਮਨ ਹਲਕਾ ਕਰਦੇ ਸਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement