ਇਕ ਵਾਰ ਫਿਰ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋਏ ਕਪਿਲ ਸ਼ਰਮਾ
Published : Feb 23, 2018, 1:47 pm IST
Updated : Feb 23, 2018, 8:17 am IST
SHARE ARTICLE

ਕਮੇਡੀ ਸਟਾਰ ਕਪਿਲ ਸ਼ਰਮਾ ਇਕ ਵਾਰ ਵਿਵਾਦਾਂ ਦੇ ਘੇਰੇ ਵਿਚ ਆ ਗਏ ਹਨ। ਦਰਅਸਲ ਕਪਿਲ ਨੇ ਹਾਲ ਹੀ 'ਚ ਪਾਕਿਸਤਾਨ ਸੁਪਰ ਲੀਗ PSL ਦੀ ਟੀਮ ਪੇਸ਼ਵਾਰ ਜ਼ਾਲਮੀ ਨੂੰ ਪ੍ਰਮੋਟ ਕੀਤਾ ਹੈ ਜਿਸ ਕਾਰਨ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸੋਸ਼ਲ ਮੀਡੀਆ 'ਤੇ ਲੋਕ ਭਾਰਤ ਤੇ ਪਾਕਿਸਤਾਨ ਵਿਚਕਾਰ ਸੀਮਾ 'ਤੇ ਜਾਰੀ ਤਣਾਅ ਦੇ ਚਲਦਿਆਂ ਕਪਿਲ ਸ਼ਰਮਾ ਵਲੋਂ PSL ਟੀਮ ਦਾ ਪ੍ਰਮੋਸ਼ਨ ਕਰਨ ਦੀ ਆਲੋਚਨਾ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਗਈ ਹੈ।



ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਦੁਬਈ 'ਚ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਣ ਗਏ ਸਨ ਜਿਥੇ ਉਨ੍ਹਾਂ ਨੇ ਪੇਸ਼ਵਾਰ ਜ਼ਾਲਮੀ ਦੇ ਕਪਤਾਨ ਤੇ ਵੈੱਸਟ ਇੰਡੀਆ ਦੇ ਕ੍ਰਿਕਟਰ ਡੇਰੇਨ ਸੈਮੀ ਨਾਲ ਮਿਲ ਕੇ ਟੀਮ ਦੀ ਜਰਸੀ ਜਾਰੀ ਕੀਤੀ। ਇਸਨੂੰ ਲੈ ਕੇ ਦੁਬਈ 'ਚ ਬੁੱਧਵਾਰ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਪਿਲ ਸ਼ਰਮਾ ਨੇ ਨਾ ਸਿਰਫ PSL ਟੀਮ ਦੀ ਪ੍ਰਮੋਸ਼ਨ ਕੀਤੀ, ਬਲਕਿ ਆਪਣੀ ਕਾਮੇਡੀ ਨਾਲ ਉੱਥੇ ਮੋਜੂਦ ਲੋਕਾਂ ਨੂੰ ਖੂਬ ਹਸਾਇਆ। ਪੇਸ਼ਵਾਰ ਜ਼ਾਲਮੀ ਨੇ ਟਵੀਟ ਕਰਦੇ ਹੋਏ ਕਿਹਾ, ''ਦੁਬਈ 'ਚ ਆਯੋਜਿਤ ਜ਼ਾਲਮੀ ਨਾਈਟ ਵਿਦ ਕਪਿਲ 'ਚ ਪੇਸ਼ਵਾਰ ਜ਼ਾਲਮੀ ਦੇ ਕਪਤਾਨ ਡੇਰੇਨ ਸੈਮੀ ਤੇ ਫ੍ਰੈਚਾਈਜ਼ੀ ਦੇ ਪ੍ਰਧਾਨ ਜਾਵੇਦ ਅਫਰੀਦੀ ਨਾਲ ਕਿੰਗ ਆਫ ਕਾਮੇਡੀ ਕਪਿਲ ਸ਼ਰਮਾ''।



ਟਵਿਟਰ 'ਤੇ ਪੇਸ਼ਾਵਰ ਜ਼ਾਲਮੀ ਦੇ ਪ੍ਰੋਗਰਾਮ ਦੀ ਤਸਵੀਰ ਸ਼ੇਅਰ ਹੁੰਦੇ ਹੀ ਕਪਿਲ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ। ਟਵਿਟਰ 'ਤੇ ਯੂਜ਼ਰ ਵਲੋਂ ਟਵੀਟ ਆਉਣੇ ਸ਼ੁਰੂ ਹੋ ਗਏ। ਇਕ ਟਵੀਟ 'ਚ ਲਿਖਿਆ, ''ਭਾਰਤ ਦੀ ਸੀਮਾ 'ਤੇ ਪਾਕਿਸਤਾਨ ਆਤੰਕ ਦਾ ਨੰਗਾ ਨਾਚ ਕਰ ਰਿਹਾ ਹੈ, ਅਜਿਹੇ 'ਚ ਕਪਿਲ ਸ਼ਰਮਾ ਵਲੋਂ ਦੁਬਈ 'ਚ ਪਾਕਿਸਤਾਨ ਦੀ ਟੀਮ ਦਾ ਪ੍ਰਮੋਸ਼ਨ ਕਰਨਾ ਕਿਸ ਹੱਦ ਤੱਕ ਸਹੀ ਹੈ ? ਕਪਿਲ ਦਾ ਪ੍ਰੇਮ ਪੈਸੇ ਹੈ ਜਾਂ ਪਾਕਿਸਤਾਨ ਪ੍ਰੇਮ ਸਾਹਮਣੇ ਆ ਰਿਹਾ ਹੈ ?



ਉੱਥੇ ਹੀ ਇਕ ਹੋਰ ਟਵੀਟ 'ਚ ਲਿਖਿਆ, ''ਇਸ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਓ, ਉਝੰ ਵੀ ਇਹ ਸ਼ਰਾਬ ਦੀ ਆਦਤ ਕਰਕੇ ਸਭ ਕੋਲੋਂ ਦੂਰ ਹੋ ਗਿਆ ਹੈ, ਇਸ ਦੇ ਸਾਰੇ ਦੋਸਤ ਇਸਨੂੰ ਛੱਡ ਚੁੱਕੇ ਹਨ, ਭਾਰਤ ਇਸ ਦੀਆਂ ਗਲਤੀਆਂ ਤੋਂ ਦੁੱਖੀ ਆ ਚੁੱਕਿਆ ਹੈ, ਅਜਿਹੇ 'ਚ ਉਹ ਸੀਮਾ 'ਤੇ ਪਾਕਿਸਤਾਨ ਵਲੋਂ ਭਾਰਤੀ ਜਵਾਨਾਂ ਦੀਆਂ ਹੱਤਿਆ ਦੇ ਬਾਵਜੂਦ ਵੀ ਪਾਕਿਸਤਾਨੀਆਂ ਨੂੰ ਹਸਾ ਰਿਹਾ ਹੈ। 

 

ਜ਼ਿਕਰੇਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਕਪਿਲ ਪੰਜਾਬ ਆਉਣ ਤੇ ਬਿਨਾ ਹੈਲਮੇਟ ਦੇ ਮੋਟਰਸਾਈਕਲ ਚਲਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਉੱਤੇ ਐਫ.ਆਈ.ਆਰ. ਦਰਜ ਹੋਈ ਸੀ ਜਿਥੇ ਉਹਨਾਂ ਨੂੰ ਯੂਥ ਨੂੰ ਗਲਤ ਸੰਦੇਸ਼ ਦੇਣ ਅਤੇ ਟਰੈਫਿਕ ਨਿਯਮ ਤੋੜਨ ਸਬੰਧੀ ਦੋਸ਼ ਲੱਗੇ ਹਨ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement