ਇਸ ਕਹਾਣੀ ਨੂੰ ਪੜ੍ਹ ਕੇ ਅੱਖਾਂ ਭਰ ਆਉਣਗੀਆਂ ਕੋਈ ਨਹੀਂ ਕਹੇਗਾ ਉਸਦੀ ਪਤਨੀ ਕਰਵਾਚੌਥ ਦਾ ਵਰਤ ਰੱਖੇ
Published : Sep 15, 2017, 1:56 pm IST
Updated : Sep 15, 2017, 8:26 am IST
SHARE ARTICLE

ਪੁੱਤਰ ਦਫਤਰ ਤੋਂ ਘਰ ਵਾਪਸ ਪਰਤਿਆ ਬਜ਼ੁਰਗ ਮਾਂ ਦੇ ਕੰਨਾਂ 'ਚ ਬੂਟਾਂ ਦੇ ਖੜਾਕ ਦੀ ਆਵਾਜ਼ ਪਈ। ਮਾਂ ਨੇਂ ਅੰਦਰੋਂ ਹੀ ਆਵਾਜ਼ ਮਾਰੀ ਪੁੱਤ ਬਲਜੀਤ ਆ ਗਿਆ ਜੇ? ਤੇਰਾ ਹੀ ਰਾਹ ਦੇਖਦੀ ਸੀ ਮੈਨੂੰ ਪੇਟ ਦਰਦ ਦੀ ਦਵਾਈ ਲਿਆ ਕੇ ਦਈਂ ਬਹੁਤ ਤਕਲੀਫ ਆ ਅੱਜ ਤਾਂ ਪੁੱਤ, ਬਲਜੀਤ ਅੰਦਰੋਂ ਬੂਟ ਖੋਲ੍ਹਦਾ ਖੋਲ੍ਹਦਾ ਬੋਲਿਆ ਬੇਬੇ ਤੀਜੇ ਦਿਨ ਪੇਟ ਦੇ ਦਰਦ ਨੂੰ ਲੈ ਕੇ ਬਹਿ ਜਾਂਦੀ ਆ, ਲੈ ਆਉਂਦਾ ਓਧਰ ਤੇਰੀ ਬਹੂ ਛੱਤ ਤੋਂ ਫੋਨ 'ਤੇ ਫੋਨ ਕਰੀ ਜਾ ਰਹੀ ਹੈ, ਉਹਨੇ ਮੇਰੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ ਹੋਇਆ ਸਵੇਰ ਦਾ ਕੁੱਝ ਖਾਧਾ ਪੀਤਾ ਨੀਂ ਵਰਤ ਪੂਰਾ ਕਰਵਾ ਆਵਾਂ, ਇਹ ਕਹਿ ਕੇ ਬਲਜੀਤ ਛੱਤ 'ਤੇ ਚੜ੍ਹ ਗਿਆ।

ਬੇਬੇ ਦੇ ਪੇਟ ਦਰਦ ਬਾਰੇ ਸੁਣ ਕੇ 8 ਕੁ ਸਾਲਾਂ ਦਾ ਪੋਤਾ ਦਾਦੀ ਕੋਲ ਕਮਰੇ 'ਚ ਆਇਆ ਤੇ ਦਾਦੀ ਨੂੰ ਕਹਿੰਦਾ ਬੇਬੇ ਥੋੜ੍ਹੇ ਥੋੜ੍ਹੇ ਦਿਨ ਬਾਅਦ ਤੇਰਾ ਪੇਟ ਦਰਦ ਕਿਉਂ ਕਰੀ ਜਾਂਦਾ ਬੇਬੇ ਨੇ ਲੇਟੀ ਹੋਈ ਨੇ ਹੀ ਕਮੀਜ ਉਤੇ ਕੀਤਾ ਪੇਟ 'ਤੇ ਪਏ ਨਿਸ਼ਾਂਨਾਂ ਉੱਤੇ ਉਂਗਲ ਲਗਾ ਕੇ ਪੋਤੇ ਨੂੰ ਦਿਖਾਉਂਦੀ ਤੇ ਕਹਿੰਦੀ ਪੁੱਤ ਆਹ ਟਾਂਕਿਆਂ ਦੇ ਨਿਸ਼ਾਨ ਦਿਖਦੇ ਆ? 


ਜਦ ਤੇਰੇ ਬਾਪ ਨੇ ਹੋਣਾ ਸੀ ਤਾਂ ਉਸ ਸਮੇਂ ਇਸਦੀ ਜਾਨ ਬਚਣੀ ਬਹੁਤ ਹੀ ਔਖੀ ਸੀ ਡਾਕਟਰਾਂ ਨੇ ਕਿਹਾ ਸੀ ਕਿ ਅਪ੍ਰੇਸ਼ਨ ਕਰਨਾ ਪੈਣਾ ਜਿਸ ਨਾਲ ਮਾਂ ਨੂੰ ਜਿਆਦਾ ਖਤਰਾ ਹੋਵੇਗਾ 3 ਦਿਨ ਰੋਟੀ ਤੋਂ ਭੁੱਖਾ ਵੀ ਰਹਿਣਾ ਪਏਗਾ ਪਰ ਬੱਚਾ ਯਾਨੀ ਕਿ ਤੇਰਾ ਬਾਪ ਬਚ ਜਾਏਗਾ ਮੈਂ ਉਸੇ ਵੇਲੇ ਤੇਰੇ ਬਾਪ ਦੀ ਉਮਰ ਵਧਾਉਣ ਲਈ ਡਾਕਟਰਾਂ ਕੋਲ ਅਪ੍ਰੇਸ਼ਨ ਕਰਵਾਉਣ ਲਈ ਰਾਜ਼ੀ ਹੋ ਗਈ ਅਤੇ ਤਿੰਨ ਦਿਨ ਭੁੱਖੀ ਰਹੀ ਬਲਜੀਤ ਦੇ ਜਨਮ ਤੋਂ ਦਸਵੇਂ ਦਿਨ ਤੇਰੇ ਦਾਦਾ ਜੀ ਵੀ ਗੁਜ਼ਰ ਗਏ ਪੁੱਤ ਜੇ ਭੁੱਖੇ ਰਹਿਣ ਨਾਲ ਉਮਰ ਲੰਮੀ ਹੁੰਦੀ ਮੇਰੇ ਉਹਨਾਂ ਤਿੰਨ ਦਿਨਾਂ 'ਚ ਭੁੱਖੇ ਰਹਿਣ ਦਾ ਨਤੀਜਾ ਤੇਰੇ ਦਾਦਾ ਜੀ ਦੀ ਮੌਤ ਦਾ ਨਹੀਂ ਹੋਣਾ ਸੀ।

ਪਰ ਅੱਜ ਤੇਰੇ ਪਾਪਾ ਨੂੰ ਸਵੇਰ ਦੀ ਢਿਡੋਂ ਭੁੱਖੀ ਆਪਣੀ ਵਹੁਟੀ ਤਾਂ ਦਿਖ ਗਈ ਪਰ ਉਹ ਮਾਂ ਨੀਂ ਦਿਖੀ ਜਿਹਨਾਂ ਇਹਦੀ ਲੰਮੀ ਉਮਰ ਲਈ ਆਪਣਾ ਢਿੱਡ ਪੜਵਾਇਆ ਸੀ ਅਤੇ ਉਹ ਜ਼ਖਮ ਹੁਣ ਤੱਕ ਅੱਲ੍ਹੇ ਨੇ ਤੇਰਾ ਬਾਪ ਇਸ ਤਰਾਂ ਦੀਆਂ ਗੱਲਾਂ ਕਰਕੇ ਇਹਨਾਂ 'ਤੇ ਨਮਕ ਪਾ ਦਿੰਦਾ ਹੈ।

ਪੋਤਾ ਦਾਦੀ ਦੀਆਂ ਹੰਝੂ ਭਰੀਆਂ ਅੱਖਾਂ ਵੱਲ ਵੇਖ ਰਿਹਾ ਸੀ

ਕਹਾਣੀਕਾਰ-ਜਗਦੀਪ ਸਿੰਘ ਥਲ਼ੀ

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement