ਜਲਦ ਹੋ ਸਕਦੀ ਹੈ ਹਿਨਾ ਖਾਨ ਦੀ ਬਾਲੀਵੁਡ 'ਚ ਐਂਟਰੀ
Published : Feb 3, 2018, 12:07 pm IST
Updated : Feb 3, 2018, 6:37 am IST
SHARE ARTICLE

ਬਿੱਗ ਬਾਸ ਵਿਚ ਆਪਣਾ ਸਫਰ ਪੂਰਾ ਕਰਨ ਦੇ ਬਾਅਦ ਹਿਨਾ ਖਾਨ ਦੇ ਕਿਸਮਤ ਦੇ ਦਰਵਾਜ਼ੇ ਹੁਣ ਹੋਰ ਵੀ ਜ਼ਿਆਦਾ ਖੁੱਲਣ ਲੱਗੇ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਕੋਲਕਾਤਾ ਦੇ ਇਕ ਫ਼ੈਸ਼ਨ ਬਰੈਂਡ ਦੇ ਤਹਿਤ ਲੈਕਮੇ ਫ਼ੈਸ਼ਨ ਵੀਕ ਦੀ ਸ਼ੋਅ ਸਟਾਪਰ ਦੇ ਤੌਰ ਉਤੇ ਵੇਖਿਆ ਗਿਆ। ਇਕ ਇੰਟਰਵਿਊ ਦੇ ਦੌਰਾਨ ਹਿਨਾ ਖਾਨ ਨੇ ਦੱਸਿਆ ਕਿ ਹੁਣ ਉਹ ਛੋਟੇ ਪਰਦੇ ਉਤੇ ਨਹੀਂ ਸਗੋਂ ਵੱਡੇ ਪਰਦੇ ਦੇ ਵੱਲ ਜਾਣ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਫਿਲਮ ਦੀ ਸਕਰਿਪਟ ਵੀ ਪੜ੍ਹਦੇ ਹੋਏ ਵੇਖਿਆ ਗਿਆ ਸੀ।



ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਿੱਗ ਬਾਸ ਦੇ ਘਰ ਵਿਚ ਸਾਰਿਆਂ ਨਾਲ ਲੜਾਈ ਕਰਨ ਵਾਲੀ ਹਿਨਾ ਖਾਨ ਟੀਵੀ ਉਤੇ ਇਕ ਸੰਸਕਾਰੀ ਬਹੁ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਦੀ ਹੈ। ਹਿਨਾ ਖਾਨ ਨੇ ਅੱਗੇ ਦੱਸਿਆ ਕਿ, ਕਿਸੇ ਕਿਰਦਾਰ ਨੂੰ 8 ਸਾਲ ਤੱਕ ਨਿਭਾਕੇ ਕਿਸੇ ਹੋਰ ਸ਼ੋਅ ਲਈ ਸਵਿਚ ਕਰਨਾ ਆਸਾਨ ਨਹੀਂ ਹੁੰਦਾ। ਮਸ਼ਹੂਰ ਟੀਵੀ ਸੀਰਿਅਲ ਏ ਰਿਸ਼ਤਾ ਕਿਆ ਕਹਿਲਾਤਾ ਹੈ ਵਿਚ ਹਿਨਾ ਖਾਨ ਇਕ ਸੰਸਕਾਰੀ ਬਹੁ ਦੇ ਕਿਰਦਾਰ ਵਿਚ ਨਜ਼ਰ ਆਉਂਦੀ ਹੈ। 



ਆਪਣੀ ਗੱਲਾਂ ਵਿਚ ਹਿਨਾ ਖਾਨ ਨੇ ਦੱਸਿਆ ਕਿ ਬਿੱਗ ਬਾਸ ਵਿਚ ਉਨ੍ਹਾਂ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਡਰੈਸਿੰਗ ਸਟਾਇਲ ਦੀ ਵੀ ਲੋਕਾਂ ਨੇ ਕਾਫ਼ੀ ਤਾਰੀਫ ਕੀਤੀ ਸੀ। ਹਿਨਾ ਖਾਨ ਨੇ ਦੱਸਿਆ ਕਿ ਉਹ ਫਿਲਹਾਲ ਇਕ ਫਿਲਮ ਦੀ ਸਕਰਿਪਟ ਪੜ ਰਹੀ ਹੈ, ਅਤੇ ਜੇਕਰ ਉਨ੍ਹਾਂ ਨੂੰ ਉਹ ਸਕਰਿਪਟ ਪਸੰਦ ਆਈ ਤਾਂ ਉਹ ਇਸ ਵਿਚ ਕੰਮ ਕਰਨ ਦਾ ਸੋਚੇਗੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement