ਜਨਮਦਿਨ ਵਿਸ਼ੇਸ਼ : ਅਦਾਕਾਰਾ ਨਾ ਹੁੰਦੀ ਤਾਂ ਡਾਕਟਰ ਹੁੰਦੀ ਬਾਗ਼ੀ ਗਰਲ
Published : Mar 3, 2018, 3:37 pm IST
Updated : Mar 3, 2018, 10:07 am IST
SHARE ARTICLE

ਬਾਲੀਵੁੱਡ ਦੀ ਬਾਗ਼ੀ ਅਦਾਕਾਰਾ ਸ਼ਰਧਾ ਕਪੂਰ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਦੀ ਇਹ ਚੁਲਬੁਲੀ ਅਦਾਕਾਰਾ ਬਾਲੀਵੁੱਡ ਦੇ ਵਿਲੇਨ ਸ਼ਕਤੀ ਕਪੂਰ ਦੀ ਬੇਟੀ ਹੈ। ਜੋ ਕਿ ਪੰਜਾਬੀ ਹਨ ਤੇ ਮਾਂ ਮਰਾਠੀ ਪਰਿਵਾਰ ਤੋਂ ਤਾਲੁਕ ਰੱਖਦੀ ਹੈ। ਸ਼ਰਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ 'ਤੀਨ ਪੱਤੀ' ਨਾਂ ਦੀ ਫਿਲਮ ਨਾਲ ਕੀਤੀ ਸੀ। ਸ਼ਰਧਾ ਦੀ ਪੜ੍ਹਾਈ ਅਮਰੀਕੀ ਸਕੂਲ ਆਫ ਬਾਂਬੇ 'ਚ ਹੋਈ। ਜਿਥੇ ਉਹ ਖੇਡ 'ਚ ਮਾਹਿਰ ਸੀ ਅਤੇ ਫੁੱਟਬਾਲ ਤੇ ਹੈਂਡਬਾਲ ਖੇਡਦੀ ਸੀ। 


ਅੱਗੇ ਦੀ ਪੜ੍ਹਾਈ ਕਰਨ ਲਈ ਸ਼ਰਧਾ ਬਾਸਟਨ ਗਈ, ਜਿਥੇ ਸੋਸ਼ਲ ਮੀਡੀਆ 'ਤੇ ਸ਼ਰਧਾ ਦੀ ਤਸਵੀਰ ਦੇਖਣ ਤੋਂ ਬਾਅਦ ਫਿਲਮ ਨਿਰਮਾਤਾ ਅੰਬਿਕਾ ਹਿੰਦੂਜਾ ਨੇ ਸ਼ਰਧਾ ਨੂੰ ਬਾਲੀਵੁੱਡ ਐਂਟਰੀ ਲਈ ਫਿਲਮ 'ਤੀਨ ਪੱਤੀ' 'ਚ ਇਕ ਭੂਮਿਕਾ ਲਈ ਚੁਣ ਲਿਆ। ਡੈਬਿਊ ਫਿਲਮ 'ਚ ਸ਼ਰਧਾ ਦੇ ਸਹਿ-ਅਦਾਕਾਰ ਦੇ ਰੂਪ 'ਚ ਅਮਿਤਾਭ ਬੱਚਨ, ਬੇਨ ਕਿੰਗਸਲੇ, ਆਰ ਮਾਧਵਨ ਵਰਗੇ ਵੱਡੇ ਅਦਾਕਾਰ ਵੀ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਫਿਲਮ 'ਲਵ ਕਾ ਦਿ ਐਂਡ' ਸੀ, ਜਿਸ 'ਚ ਸ਼ਰਧਾ ਨੇ ਕਾਲਜ ਸਟੂਡੈਂਟ ਦੀ ਭੂਮਿਕਾ ਨਿਭਾਈ ਸੀ। 


ਇਹ ਫਿਲਮ ਵੀ ਬਾਕਸ ਆਫਿਸ 'ਤੇ ਸਫਲ ਨਹੀਂ ਹੋ ਸਕੀ ਪਰ 2013 'ਚ ਆਈ 'ਆਸ਼ਿਕੀ 2' 'ਚ ਲੀਡ ਅਦਾਕਾਰਾ ਦੀ ਭੂਮਿਕਾ ਨਿਭਾਉਣ ਵਾਲੀ ਸ਼ਰਧਾ ਨੂੰ ਬਲਾਕਬਸਟਰ ਫਿਲਮ ਮਿਲੀ। ਜ਼ਿਕਰੇਯੋਗ ਹੈ ਕਿ ਸ਼ਰਧਾ ਅਦਾਕਾਰੀ ਦੇ ਨਾਲ ਨਾਲ ਗਾਇਕੀ 'ਚ ਵੀ ਨਿਪੁੰਨ ਹੈ। ਉਨ੍ਹਾਂ ਨੇ ਆਪਣੀ ਹੀ ਕਈਆਂ ਫਿਲਮਾਂ 'ਚ ਖੁਦ ਦੀ ਆਵਾਜ਼ 'ਚ ਗੀਤ ਗਾਏ ਹਨ। ਇਸ ਦੇ ਨਾਲ ਹੀ ਸ਼ਰਧਾ ਡਾਂਸ ਦੇ ਵਿਚ ਵੀ ਮਾਹਿਰ ਹੈ। ਜਿਸਦਾ ਸਬੂਤ ਏਬੀਸੀ 2 'ਚ ਦੇਖਣ ਨੂੰ ਮਿਲਦਾ ਹੈ। ਦੱਸਣ ਯੋਗ ਹੈ ਕਿ ਸ਼ਰਧਾ ਨੇ ਇਕ ਵਾਰ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ ਉਹ ਅਦਾਕਾਰ ਨਾ ਹੁੰਦੀ ਤਾਂ ਡਾਕਟਰ ਜਰੂਰ ਹੁੰਦੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement