ਕੈਨੇਡਾ 'ਚ 42ਵਾਂ ਟੋਰਾਂਟੋ ਫਿਲਮ ਫੈਸਟੀਵਲ ਸ਼ੁਰੂ, ਪ੍ਰਿਅੰਕਾ ਬਣੀ ਖਾਸ ਮਹਿਮਾਨ
Published : Sep 10, 2017, 10:18 am IST
Updated : Sep 10, 2017, 4:48 am IST
SHARE ARTICLE

ਟੋਰਾਂਟੋ: ਕੈਨੇਡਾ 'ਚ 42ਵਾਂ ਟੋਰਾਂਟੋ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ। 1976 'ਚ ਸ਼ੁਰੂ ਹੋਇਆ ਇਹ ਫਿਲਮ ਮੇਲਾ ਹੁਣ ਆਸਕਰ ਨਾਮਜ਼ਦੀ ਲਈ ਮੰਚ ਬਣ ਗਿਆ ਹੈ। ਜਾਣਕਾਰੀ ਮੁਤਾਬਿਕ ਫੈਸਟੀਵਲ ਦੌਰਾਨ ਸ਼ਹਿਰ ਦੇ 10 ਸਿਨਮਾ ਘਰਾਂ ਵਿੱਚ 71 ਮੁਲਕਾਂ ਦੀਆਂ ਕੋਈ 400 ਫਿਲਮਾਂ ਦਿਖਾਈਆਂ ਜਾਣਗੀਆਂ। ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੂੰ 'ਗੈਸਟ ਆਫ ਆਨਰ' ਇਸ ਫੈਸਟੀਵਲ ਵਿੱਚ ਖ਼ਾਸ ਤੌਰ ਤੇ ਬੁਲਾਇਆ ਗਿਆ ਸੀ। 

ਦੱਸਣਯੋਗ ਹੈ ਕਿ ਪ੍ਰਿਅੰਕਾ ਯੂਨੀਸੈਫ ਦੀ ਅੰਬੈਸਡਰ ਹੈ ਅਤੇ ਇਕ ਚੈਰਿਟੀ ਵੀ ਚਲਾਉਂਦੀ ਹੈ। ਟਿੱਫ ਵਿੱਚ ਇਸ ਵਾਰ ਚਾਰ ਲੱਖ ਦੇ ਕਰੀਬ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਫਿਲਮੀ ਸਿਤਾਰਿਆਂ ਦੀ ਆਮਦ ਅਤੇ ਗਹਿਮਾ ਗਹਿਮੀ ਦੇ ਮੱਦੇਨਜ਼ਰ ਕਈ ਸੜਕਾਂ ਬੰਦ ਕੀਤੀਆਂ ਗਈਆਂ ਹਨ। 


ਇਸ ਵਾਰ ਭਾਰਤੀ ਮੂਲ ਦੇ ਨਿਰਦੇਸ਼ਕਾਂ ਦੀਆਂ ਕੁੱਝ ਫਿਲਮਾਂ ਪਹੁੰਚੀਆਂ ਹਨ, ਜਿਨ੍ਹਾਂ 'ਚ ਅਨੁਰਾਗ ਕਸ਼ਅੱਪ ਦੀ 'ਮੁੱਕੇਬਾਜ਼', ਹੰਸਲ ਮਹਿਤਾ ਦੀ 'ਓਮਰਟਾ' ਅਤੇ ਬੋਰਨਿਲਾ ਚੈਟਰਜੀ ਦੀ 'ਦਿ ਹੰਗਰੀ' ਸ਼ਾਮਿਲ ਹਨ। ਇਸ ਤੋਂ ਇਲਾਵਾ ਡੈਨਿਜ਼ ਗਾਮਜ਼ੀ ਦੀ 'ਕਿੰਗਜ਼', ਜੈਨੀਫਰ ਬੈਚਵਾਲ ਦੀ 'ਲੌਂਗ ਟਾਈਮ ਰਨਿੰਗ' ਆਦਿ ਪ੍ਰਮੁੱਖ ਫਿਲਮਾਂ ਸਮੇਤ 25 ਵਰਲਡ ਪ੍ਰੀਮੀਅਰ, 6 ਉੱਤਰੀ ਅਮਰੀਕਨ ਅਤੇ 8 ਕੈਨੇਡੀਅਨ ਪ੍ਰੀਮੀਅਰ ਹੋਣਗੇ। ਇਸ ਮੇਲੇ 'ਚ ਗਾਇਕਾ 'ਲੇਡੀ ਗਾਗਾ' ਦਾ ਖਾਸ ਸ਼ੋਅ ਕਰਾਇਆ ਜਾ ਰਿਹਾ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement