ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਕਰਵਾਇਆ ਲੰਬਾ ਇੰਤਜ਼ਾਰ, ਹੁਣ ਮੰਗੀ ਮੁਆਫ਼ੀ
Published : Nov 17, 2017, 3:54 pm IST
Updated : Nov 17, 2017, 10:24 am IST
SHARE ARTICLE

ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦਾ ਸ਼ੂਟ ਰੱਦ ਕਰਨ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਨੇ ਸਫਾਈ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਸ ਲਈ ਹੋਸਟ ਅਕਸ਼ੈ ਕੁਮਾਰ ਤੋਂ ਮੁਆਫੀ ਮੰਗੀ।


ਦੱਸਣਯੋਗ ਹੈ ਕਿ ਸੋਮਵਾਰ ਨੂੰ ਕਪਿਲ ਸ਼ਰਮਾ ਨੇ ਆਪਣੀ ਫਿਲਮ ‘ਫਿਰੰਗੀ’ ਦੇ ਪ੍ਰਮੋਸ਼ਨ ਲਈ ਅਕਸ਼ੈ ਕੁਮਾਰ ਦੇ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨਾਲ ਸਪੈਸ਼ਲ ਸ਼ੂਟ ਕਰਨਾ ਚਾਹੁੰਦਾ ਸੀ ਪਰ ਅਕਸ਼ੈ ਤੇ ਉਸ ਦੀ ਪੂਰੀ ਟੀਮ ਨੂੰ 5 ਘੰਟੇ ਇੰਤਜ਼ਾਰ ਕਰਵਾਉਣ ਦੇ ਬਾਵਜੂਦ ਕਪਿਲ ਸ਼ੂਟਿੰਗ ਲਈ ਨਹੀਂ ਪੁੱਜੇ।


ਇਕ ਇੰਟਰਵਿਊ ਦੌਰਾਨ ਕਪਿਲ ਨੇ ਕਿਹਾ, ”ਉਹ ਮੇਰਾ ਸ਼ੋਅ ਹੈ, ਜਿਥੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੈਂ ਨਿਸ਼ਚਿਤ ਰੂਪ ਤੋਂ ਆਪਣੇ ਭਰਾ ਅਕਸ਼ੈ ਕੁਮਾਰ ਤੇ ਬਾਕੀ ਟੀਮ ਨੂੰ ਮਿਲਣ ਜਾ ਰਿਹਾ ਹਾਂ। ਇਸ ਨਾਲ ਪ੍ਰਮੋਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਹੈ।


ਮੈਂ ਉਸ ਨੂੰ ਮਿਲਣ ਲਈ ਕੁਝ ਵੀ ਕਰ ਸਕਦਾ ਹਾਂ। ਮੇਰੀ ਉਨ੍ਹਾਂ ਨਾਲ ਗੱਲ ਹੋਈ ਹੈ ਤੇ ਉਨ੍ਹਾਂ ਨੇ ਮੇਰੀ ਸਿਹਤ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਲਗਾਤਾਰ ਕੰਮ ਤੇ ਸਫਰ ਕਾਰਨ ਥਕਾਨ ਹੋ ਗਈ ਸੀ। ਬਾਕੀ ਸਭ ਕੁਝ ਠੀਕ ਹੈ। ਅਜੇ ਦੁਬਈ ਪੁੱਜਿਆ ਹਾਂ ਤੇ ਅੱਦ ਰਾਤ ਦੀ ਫਲਾਈਟ ਨਾਲ ਵਾਪਸ ਆ ਕੇ ਕੱਲ ਸੋਨੀ ਟੀ. ਵੀ. ਲਈ ‘ਫਿਰੰਗੀ’ ਸਪੈਸ਼ਲ ਇਵੈਂਟ ਦੀ ਸ਼ੂਟਿੰਗ ਕਰਾਂਗਾ।


ਸੋਮਵਾਰ ਨੂੰ ਕਪਿਲ ਅਕਸ਼ੈ ਦੇ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਸੈੱਟ ‘ਤੇ ਸ਼ੂਟ ਲਈ ਆਉਣ ਵਾਲੀ ਸੀ। ਇਸ ਲਈ ਅਕਸ਼ੈ ਤੇ ਉਨ੍ਹਾਂ ਦੀ ਪੂਰੀ ਟੀਮ ਸਵੇਰੇ ਜਲਦੀ ਤੋਂ ਜਲਦੀ ਸ਼ੂਟ ਕਰਨਾ ਚਾਹੁੰਦੀ ਹੈ ਪਰ ਕਪਿਲ ਦੀ ਟੀਮ ਨੇ ਸਵੇਰੇ 11 ਵਜੇ ਕਰਵਾਇਆ ਸੀ।


ਕਰਬੀ 10:30 ਵਜੇ ਸਾਰੇ ਲੋਕ ਸੈੱਟ ‘ਤੇ ਪੁੱਜ ਗਏ ਪਰ ਕਪਿਲ ਨਜ਼ਰ ਨਾ ਆਇਆ। ਇੰਨਾ ਹੀ ਨਹੀਂ ਉਸ ਦਾ ਫੋਨ ਵੀ ਪਹੁੰਚ ਤੋਂ ਬਾਹਰ ਸੀ। ਖਾਸ ਗੱਲ ਇਹ ਹੈ ਕਿ ਦੁਪਿਹਰ 2 ਵਜੇ ਤੱਕ ਖੁਦ ਕਪਿਲ ਦੀ ਟੀਮ ਨਹੀਂ ਜਾਣਦੀ ਸੀ ਕਿ ਉਹ ਕਿਥੇ ਹੈ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਅਕਸ਼ੈ ਨੇ ਕਪਿਲ ਦੇ ਬਗੈਰ ਹੀ ਸ਼ੂਟਿੰਗ ਕਰਨ ਦੀ ਸਲਾਹ ਦਿੱਤੀ। ਤਾਂ ਜਾ ਕੇ ਕਪਿਲ ਦੀ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਤੇ ਉਸ ਨੂੰ ਡਾਕਟਰ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ।’


ਜਦੋਂ ਇਸ ਸ਼ੋਅ ਬਾਰੇ ਕੋ-ਜੱਜ ਸਾਜਿਦ ਖਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਸੀ, ”ਮੈਂ ਕਪਿਲ ਦੀ ਖਰਾਬ ਸਿਹਤ ਬਾਰੇ ਸੁਣਿਆ ਹੈ। ਇਹ ਕਾਫੀ ਦੁੱਖ ਦੀ ਗੱਲ ਹੈ, ਕਿਉਂਕਿ ਅਸੀਂ ਉਸ ਨਾਲ ਕੰਮ ਕਰਨ ਦਾ ਇਤਜ਼ਾਰ ਕਰ ਰਹੇ ਸਨ।”

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement