ਕੀ ਤੁਸੀਂ ਜਾਣਦੇ ਹੋ ਫ਼ਿਲਮੀ ਸਿਤਾਰਿਆਂ ਦੀਆਂ ਅਨੋਖੀਆਂ ਆਦਤਾਂ ਨੂੰ !
Published : Nov 30, 2017, 3:21 pm IST
Updated : Nov 30, 2017, 9:57 am IST
SHARE ARTICLE

ਬਾਲੀਵੁੱਡ ਦੇ ਸਿਤਾਰਿਆਂ ਨੂੰ ਚੰਗੀਆਂ ਗੱਲਾਂ ਲਈ ਤਾਂ ਅਸੀਂ ਸਭ ਜਾਣਦੇ ਹਾਂ,ਪਰ ਕਿ ਤੁਹਾਨੂੰ ਪਤਾ ਹੈ ਤੁਹਾਡੇ ਆਈਡੀਅਲ ਸਿਤਾਰੇ ਆਪਣੀਆਂ ਕੁਝ ਅਜੀਬ ਆਦਤਾਂ ਕਰਕੇ ਵੀ ਮਸ਼ਹੂਰ ਹਨ। ਜੀ ਹਾਂ ਅਸੀਂ ਤੁਹਾਨੂੰ ਦਸਦੇ ਹਾਂ ਕੌਣ ਹਨ ਉਹ ਸਿਤਾਰੇ ਜਿਨਾਂ 'ਚ ਹਨ ਇਹ ਅਜੀਬ ਆਦਤਾਂ
1. ਸੰਨੀ ਲਿਓਨ
ਅਡਲਟ ਫ਼ਿਲਮਾਂ ਤੋਂ ਬਾਲੀਵੁੱਡ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਸੰਨੀ ਲਿਓਨ ਨੂੰ ਕਥਿਤ ਤੌਰ 'ਤੇ ਹਰ 15 ਮਿੰਟ ਆਪਣੇ ਪੈਰਾਂ ਨੂੰ ਸਾਫ ਕਰਨ ਦੀ ਹੈ ! ਇਥੋਂ ਤੱਕ ਕਿ ਉਹਨਾਂ ਨੇ ਆਪਣੇ ਕਈ ਸ਼ੂਟ ਵੀ ਲੇਟ ਕੀਤੇ ਹਨ ਕਿਉਂਕਿ ਉਸ ਨੇ ਪੈਰਾਂ ਨੂੰ ਸਾਫ ਕਰਨਾ ਹੁੰਦਾ ਹੈ।

2. ਕਰੀਨਾ ਕਪੂਰ
ਇੱਕ ਆਦਤ ਜੋ ਹਰ ਵਿਅਕਤੀ ਵਿਚ ਆਮ ਹੈ ਉਹ ਹੈ ਆਪਣੇ ਨਹੁੰਆਂ ਨੂੰ ਦੰਦਾਂ ਨਾਲ ਚੱਬਦੇ ਰਹਿਣਾ, ਇਹੀ ਬੁਰੀ ਆਦਤ ਕਰੀਨਾ ਕਪੂਰ ਵਿਚ ਵੀ ਹੈ ਜੋ ਕਿ ਹਰ ਵੇਲੇ ਆਪਣੇ ਨਹੁੰ ਚੱਬਦੀ ਹੈ ਜਿਸ ਕਰਕੇ ਉਸਨੂੰ ਹੁਣ ਖਾਸ ਤੌਰ ਤੇ ਨਕਲੀ ਨਹੁੰ ਲਗਾਉਣੇ ਪੈਂਦੇ ਹਨ।  

ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਜਿਹੀ ਸ਼ਖ਼ਸੀਅਤ ਤੋਂ ਕੌਣ ਵਾਕਿਫ ਨਹੀਂ ! ਸਟਾਈਲ ਆਈਕਨ ਅਤੇ ਅੱਜ ਕੱਲ ਦੀਆਂ ਕੁੜੀਆਂ ਦੀ ਉਹ ਰੋਲ ਮਾਡਲ ਹੈ। ਪਰ ਕਿ ਤੁਹਾਨੂੰ ਪਤਾ ਹੈ ਪ੍ਰਿਯੰਕਾ ਚੋਪੜਾ ਨੂੰ ਜੁੱਤੀਆਂ ਇੱਕਠੇ ਕਰਨ ਦਾ ਬਹੁਤ ਸ਼ੋਂਕ ਹੈ,ਉਹਨਾਂ ਕੋਲ ਵੱਖ ਵੱਖ ਬਰਾਂਡਾ ਦੇ 80 ਤੋਂ ਵੱਧ ਜੋੜੇ ਹਨ ਅਤੇ ਸਾਰੇ ਹੀ ਵੱਧ ਤੋਂ ਵੱਧ ਮਹਿੰਗੇ ਵੀ ਹਨ।  

ਸੈਫ ਅਲੀ ਖਾਨ
ਬਾਲੀਵੁੱਡ ਦੇ ਨਵਾਬ ਸੈਫ ਅਲੀ ਖਾਣ ਦੇ ਸ਼ੋਂਕ ਵੀ ਅਵੱਲੇ ਹੀ ਹਨ, ਜੀ ਹਾਂ ਸੈਫ ਕੋਲ ਆਪਣੇ ਬਾਥਰੂਮ ਵਿਚ ਲਾਇਬਰੇਰੀ ਅਤੇ ਫ਼ੋਨ ਐਕਸਟੈਨਸ਼ਨ ਹੈ ! ਇਹ ਉਸਦੇ ਦੂਜੇ ਘਰ ਵਰਗਾ ਹੈ! ਲੋਕ ਤਾਂ ਇਹੀ ਸੋਚਦੇ ਹੋਣਗੇ ਕਿ ਜਿਸਨੇ ਆਪਣੇ ਬਾਥਰੂਮ ਵਿਚ ਲਾਇਬ੍ਰੇਰੀ ਬਣਵਾਈ ਹੈ ਉਹ ਉਥੇ ਕਿੰਨਾ ਟਾਈਮ ਲਗਾਉਂਦਾ ਹੋਵੇਗਾ ! ! ਸਾਨੂੰ ਆਸ ਹੈ ਕਿ ਤੁਹਾਡੇ ਕੋਲ ਵਰਤਣ ਲਈ ਵੱਖਰਾ ਬਾਥਰੂਮ ਹੈ,

ਅਮਿਤਾਭ ਬਚਨ
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਸਮੇਂ ਦੇ ਬਹੁਤ ਪਾਬੰਦ ਹਨ ਇਹ ਤਾਂ ਸਭ ਨੂੰ ਪਤਾ ਹੈ ਪਰ ਕਿ ਤੁਹਾਨੂੰ ਪਤਾ ਹੈ ਉਹ ਹਮੇਸ਼ਾ ਆਪਣੀ ਕਲਾਈ ਤੇ ਦੋ ਘੜੀਆਂ ਬੰਨਦੇ ਹਨ ਜਿਸ ਨਾਲ ਉਹ ਭਾਰਤੀ ਸਮਾਂ ਅਤੇ ਵਿਦੇਸ਼ ਦਾ ਸਮਾਂ ਵੀ ਚੈੱਕ ਕਰ ਸਕਦੇ ਹਨ ਖਾਸ ਤੌਰ ਤੇ ਜਦ ਉਹਨਾਂ ਦਾ ਬੇਟਾ ਅਤੇ ਬਹੁ ਵਿਦੇਸ਼ ਜਾਂਦੇ ਹਨ ਤਾਂ ਅਮਿਤਾਭ ਉਹਨਾਂ ਦੇ ਸਮੇਂ ਮੁਤਾਬਿਕ ਉਹਨਾ ਨੂੰ ਸੰਪਰਕ ਕਰਦੇ ਹਨ।  

ਦੀਪਿਕਾ ਪਾਦੁਕੋਨ
ਬਾਲੀਵੁੱਡ ਦੀ ਡਿੰਪਲ ਕਵੀਨ ਦੀਪਿਕਾ ਪਾਦੁਕੋਨ ਲੋਕਾਂ ਨੂੰ ਦੇਖਣਾ ਪਸੰਦ ਕਰਦੀ ਹੈ। ਵੱਖ ਵੱਖ ਤਰ੍ਹਾਂ ਦੇ ਲੋਕਾਂ ਨੂੰ ਓਬਜ਼ਰਵ ਕਰਦੀ ਹੈ ਖਾਸ ਕਰਕੇ ਏਅਰਪੋਰਟ ਤੇ ਲੋਕਾਂ ਨੂੰ ਦੇਖਦੀ ਹੈ  


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement