ਕੋਈ 12ਵੀਂ ਪਾਸ ਤਾਂ ਕਿਸੇ ਨੇ ਵਿਚਕਾਰ ਹੀ ਛੱਡ ਦਿੱਤੀ ਪੜ੍ਹਾਈ, ਇੰਨੇ ਪੜ੍ਹੇ-ਲਿਖੇ ਨੇ ਤੁਹਾਡੇ ਇਹ ਫਿਲਮੀ ਸਿਤਾਰੇ
Published : Oct 3, 2017, 3:14 pm IST
Updated : Oct 3, 2017, 9:44 am IST
SHARE ARTICLE

'ਪੜੋਗੇ ਲਿਖੋਗੇ ਤਾਂ ਬਣੋਗੇ ਨਵਾਬ ਖੇਡਗੋ ਕੁਦੋਗੇ ਤਾਂ ਬਣੋਗੇ ਖਰਾਬ' ਪਰ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ 'ਤੇ ਇਹ ਗੱਲ ਬਿਲਕੁਲ ਉਲਟ ਲੱਗਦੀ ਹੈ। ਬਾਲੀਵੁੱਡ 'ਚ ਅਜਿਹੇ ਕਈ ਸੈਲੀਬ੍ਰਿਟੀਜ਼ ਹਨ, ਜਿਨ੍ਹਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਪੜਾਈ ਨੂੰ ਵਿੱਚ ਹੀ ਛੱਡ ਦਿੱਤਾ। ਕਈ ਟਾੱਪ ਸੈਲੀਬ੍ਰਿਟੀ ਨੇ ਸਕੂਲ ਦੇ ਬਾਅਦ ਪੜਾਈ ਹੀ ਨਹੀਂ ਕੀਤੀ ਤਾਂ ਕਈ ਸਿਤਾਰਿਆਂ ਨੇ ਕਾਲਜ ਦੀ ਪੜਾਈ ਨੂੰ ਵਿੱਚ ਹੀ ਅਲਵਿਦਾ ਕਹਿ ਦਿੱਤਾ। ਬਾਲੀਵੁੱਡ 'ਚ ਕੁੱਝ ਅਜਿਹੇ ਸੈਲੀਬ੍ਰਿਟੀ ਹਨ ਜਿਨ੍ਹਾਂ ਨੇ ਪੜਾਈ ਛੱਡ ਕੇ ਐਕਟਿੰਗ ਵੱਲ ਧਿਆਨ ਦਿੱਤਾ ਤੇ ਅੱਜ ਦੁਨੀਆਂ ਉਨਾਂ ਦੀ ਦਿਵਾਨੀ ਹੈ।

ਸਲਮਾਨ ਖਾਨ 


ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੂੰ ਪੜਾਈ 'ਚ ਕਾਫੀ ਰੂਚੀ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜਾਈ ਮੁੰਬਈ ਦੇ ਸੈਟ ਸਟੈਨਿਸਲਾਸ ਹਾਈ ਸਕੂਲ 'ਚ ਹੋਈ ਅਤੇ ਉਨਾਂ ਦੇ ਬਾਅਦ ਸਲਮਾਨ ਗਵਾਲੀਅਰ ਦੇ ਸਿੰਘਿਆ ਸਕੂਲ ਤੋਂ ਵੀ ਪੜੇ।ਇੱਥੋਂ ਹੀ ਉਨਾਂ ਦੇ ਦੋਵੇਂ ਭਰਾ ਅਰਬਾਜ ਅਤੇ ਸੋਹੇਲ ਨੇ ਵੀ ਪੜਾਈ ਕੀਤੀ ਹੈ। ਉਸਦੇ ਬਾਅਦ ਉਨ੍ਹਾਂ ਨੇ ਆਪਣੇ ਭਰਾਵਾਂ ਦੇ ਨਾਲ ਮੁੰਬਈ ਦੇ ਸੈਂਟ ਜੇਵਿਅਰਸ ਕਾਲਜ 'ਚ ਦਾਖਿਲਾ ਲਿਆ, ਪਰ ਉਥੋਂ ਡਰਾਪ ਆਉਟ ਹੋ ਗਏ ਅਤੇ ਅੱਜ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ।

ਐਸ਼ਵਰਿਆ ਰਾਏ 


ਐਸ਼ਵਰਿਆ ਰਾਏ ਦੀ ਸ਼ੁਰੂਆਤੀ ਪੜਾਈ ਹੈਦਰਾਬਾਦ, ਆਂਧਰਾ ਪ੍ਰਦੇਸ਼ 'ਚ ਹੋਈ। ਇਸ ਤੋਂ ਅੱਗੇ ਦੀ ਪੜਾਈ ਉਨਾਂ ਨੇ ਸੰਤਾ ਕਰੂਜ 'ਚ ਆਰਿਆ ਵਿਦਿਆ ਮੰਦਿਰ ਤੋਂ ਕੀਤੀ। ਉੱਥੇ ਹੀ ਕਾਲਜ ਦੀ ਪੜਾਈ ਦੇ ਲਈ ਜੈ ਹਿੰਦ ਅਤੇ ਫਿਰ ਮਾਟੁੰਗਾ ਦੇ ਰੂਪਾਰੇਲ ਕਾਲਜ 'ਚ ਐਡਮਿਸ਼ਨ ਲਿਆ। ਮਾਡਲਿੰਗ 'ਚ ਕਰੀਅਰ ਬਣਾਉਣ ਦੇ ਲਈ ਐਸ਼ਵਰਿਆ ਨੇ ਵਿਚਕਾਰ ਹੀ ਪੜਾਈ ਛੱਡ ਦਿੱਤੀ ਅਤੇ 1991 'ਚ ਇੰਟਰਨੈਸ਼ਨਲ ਸੁਪਰ ਮਾਡਲ ਕਾਨਟੇਸ਼ਟ ਜਿੱਤਿਆ। ਉਸ ਦੇ ਬਾਅਦ ਐਸ਼ ਨੇ 1994 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਅਤੇ ਫਿਲਮੀ ਦੁਨੀਆ 'ਚ ਆ ਗਏ।

ਆਮਿਰ ਖਾਨ


ਆਮਿਰ ਖਾਨ ਨੂੰ ਉਨਾਂ ਦੇ ਪ੍ਰਫੈਕਸ਼ਨ ਦੇ ਲਈ ਜਾਣਿਆ ਜਾਂਦਾ ਹੈ। ਉਹ ਹਰ ਕੰਮ ਬਹੁਤ ਹੀ ਸਲੀਕੇ ਨਾਲ ਕਰਦੇ ਹਨ ਪਰ ਪਰਦੇ 'ਤੇ ਕੰਮ ਕਰਨ ਵਾਲੇ ਆਮਿਰ ਅਸਲ ਜਿੰਦਗੀ 'ਚ ਪੜਨ ਦੇ ਸ਼ੋਕੀਨ ਨਹੀਂ ਸਨ। ਜੇਬੀ ਪੇਟਿਵ ਸਕੂਲ ਤੋਂ ਆਮਿਰ ਨੇ ਆਪਣੀ ਪੜਾਈ ਦੀ ਸ਼ੁਰੂਆਤ ਕੀਤੀ ਸੀ। ਉਸਦੇ ਬਾਅਦ ਉਨ੍ਹਾਂ ਨੇ ਸੈਂਟ ਐਨੀ ਹਾਈ ਸਕੂਲ, ਬਾਂਦਰਾ 'ਚ ਅੱਠਵੀਂ ਤੱਕ ਪੜਾਈ ਕੀਤੀ, ਇਸ ਦੇ ਬਾਅਦ ਬੰਬੇ ਸਕਾਟਿਸ਼ ਸਕੂਲ ਮਾਹਿਮ ਤੋਂ ਉਨ੍ਹਾਂ ਨੇ ਆਪਣੀ 9ਵੀਂ ਤੱਕ ਦੀ ਪੜਾਈ ਕੀਤੀ ਅਤੇ ਆਖਿਰਕਾਰ ਕਾਲਜ ਤੋਂ 12 ਵੀਂ ਤੱਕ ਪੜਾਈ ਕਰਕੇ ਆਮਿਰ ਨੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਅਕਸ਼ੇ ਕੁਮਾਰ


ਬਾਲੀਵੁੱਡ ਦੇ ਖਿਲਾੜੀ ਕੁਮਾਰ ਨੂੰ ਵੀ ਪੜਾਈ 'ਚ ਜਿਆਦਾ ਦਿਲਚਸਪੀ ਨਹੀਂ ਸੀ। ਦਿੱਲੀ ਦੇ ਚਾਂਦਨੀ ਚੌਂਕ ਦੇ ਰਹਿਣ ਵਾਲੇ ਅਕਸ਼ੇ ਦਾ ਪਰਿਵਾਰ ਮੁੰਬਈ ਚਲਿਆ ਗਿਆ ਅਤੇ ਉੱਥੋਂ ਉਨ੍ਹਾਂ ਨੇ ਡਾਨ ਬਾਸਕੋ ਸਕੂਲ 'ਚ ਆਪਣੀ ਪੜਾਈ ਸ਼ੁਰੂ ਕੀਤੀ। ਕਾਲਜ ਦੀ ਪੜਾਈ ਦੇ ਲਈ ਊਨ੍ਹਾਂ ਨੇ ਗੁਰੂਨਾਨਕ ਖਾਲਸਾ ਕਾਲਜ 'ਚ ਦਾਖਿਲਾ ਲਿਆ, ਪਰ ਉਹਨਾਂ ਨੇ ਪੜਾਈ ਛੱਡ ਦਿੱਤੀ ਅਤੇ ਕਿਸਮਤ ਫਿਰ ਉਨ੍ਹਾਂ ਨੂੰ ਫ਼ਿਲਮਾਂ 'ਚ ਲੈ ਆਈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement