ਕੁਝ ਇਸ ਤਰ੍ਹਾਂ ਪਦਮਾਵਤ ਨੇ ਪੈਡਮੈਨ ਦਾ ਕੀਤਾ ਖਾਸ ਧੰਨਵਾਦ
Published : Jan 20, 2018, 3:16 pm IST
Updated : Jan 20, 2018, 10:59 am IST
SHARE ARTICLE

ਬਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਵੱਧ ਵਿਵਾਦਿਤ ਫਿਲਮ ਰਹੀ ਪਦਮਾਵਤੀ ਨੂੰ ਆਖਿਰਕਾਰ ਰਿਲੀਜ਼ ਲਈ ਅਨੁਮਤੀ ਮਿਲ ਗਈ ਹੈ। ਇਸ ਦੇ ਨਾਲ ਹੀ ਪਦਮਾਵਤ ਦੇ ਲਈ ਇਕ ਹੋਰ ਰਾਹਤ ਦੀ ਖਬਰ ਵੀ ਸਾਹਮਣੇ ਆਈ ਹੈ, ਤੁਹਾਨੂੰ ਦੱਸ ਦੇਈਏ ਕਿ ਸਾਲ 2018 ਦੀ ਇਕ ਹੋਰ ਵੱਡੀ ਫਿਲਮ ਪੈਡਮੈਨ ਨੇ ਪਦਮਾਵਤ ਨੂੰ ਟੱਕਰ ਨਾ ਦਿੰਦੇ ਹੋਏ ਪਦਮਾਵਤ ਨੂੰ ਖੁੱਲਾ ਮੈਦਾਨ ਦੇ ਦਿੱਤਾ ਹੈ ਅਤੇ ਫਿਲਮ ‘ਪੈਡਮੈਨ’ ਦੀ ਰਿਲੀਜ਼ ਡੇਟ ਨੂੰ 9 ਫਰਵਰੀ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਅਕਸ਼ੇ ਦੀ ਇਸ ਦਰਿਆਦਿਲੀ ਤੋਂ ਪਦਮਾਵਤ ਦੀ ਟੀਮ ਬੇਹੱਦ ਖੁਸ਼ ਹੈ, ਅਤੇ ਇਸ ਦੇ ਲਈ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਅਕਸ਼ੇ ਦਾ ਧੰਨਵਾਦ ਅਦਾ ਕੀਤਾ ਹੈ। ਪਦਮਾਵਤ ਨੇ ਟਵੀਟ ਰਾਹੀਂ ਪੈਡਮੈਨ ਨੂੰ ਧੰਨਵਾਦ ਕੀਤਾ ਹੈ। 

 
ਤੁਹਾਨੂੰ ਦਸ ਦੇਈਏ ਕਿ ਫਿਲਮ ਦੇ ਰਿਲੀਜ਼ ਹੋਣ 'ਤੇ ਡਾਇਰੈਕਟਰਜ਼ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਸੀ ਕਿ ਦੋਵੇਂ ਹੀ ਫ਼ਿਲਮਾਂ ਅਹਿਮ ਹਨ ਅਤੇ ਦੋਵਾਂ ਦੇ ਟਾਕਰੇ ਤੋਂ ਬਾਅਦ ਨਤੀਜਾ ਕੀ ਨਿਕਲੇਗਾ। ਪਰ ਸ਼ੁੱਕਰਵਾਰ ਦੀ ਸ਼ਾਮ ਅਕਸ਼ੇ ਕੁਮਾਰ ਨੇ ਸੰਜੇ ਲੀਲਾ ਭੰਸਾਲੀ ਦੇ ਨਾਲ ਇਕ ਪ੍ਰੈਸ ਕਾਨਫਰੰਸ ਕਰਕੇ ਅਜਿਹੀਆਂ ਸਾਰੀਆਂ ਮੁਸ਼ਕਿਲਾਂ ਨੂੰ ਖਤਮ ਕਰ ਦਿੱਤਾ ਹੈ। ਅਕਸ਼ੇ ਨੇ ਐਲਾਨ ਕਰ ਦਿੱਤਾ ਹੈ ਕਿ ਪਦਮਾਵਤ ਨੂੰ ਸਪੇਸ ਦੇਣ ਦੀ ਖਾਤਿਰ ਉਹ ਆਪਣੀ ਫਿਲਮ ਨੂੰ 9 ਫਰਵਰੀ ਨੂੰ ਰਿਲੀਜ਼ ਕਰਨਗੇ। 


ਦੱਸ ਦੇਈਏ ਕਿ ਅਕਸ਼ੇ ਅਤੇ ਭੰਸਾਲੀ ਦੇ ਪੁਰਾਣੇ ਸਬੰਧ ਹਨ। ਅਕਸ਼ੇ ਦੀ ‘ਰਾਊੜੀ ਰਾਠੌਰ’ ਨੂੰ ਭੰਸਾਲੀ ਨੇ ਪ੍ਰੋਡਿਊਸ ਕੀਤਾ ਸੀ। ਉੱਥੇ ਹੀ ਪਦਮਾਵਤ ਦੀ ਸਟਾਰ ਕਾਸਟ ਵੀ ਅਕਸ਼ੇ ਦੇ ਕਰੀਬ ਹੈ। ਸੁਲਤਾਨ ਅਲਾਊਦੀਨ ਖਿਲਜੀ ਦਾ ਕਿਰਦਾਰ ਨਿਭਾ ਰਹੇ ਰਣਵੀਰ ਸਿੰੰਘ ਅਕਸ਼ੇ ਦੇ ਬਹੁਤ ਵੱਡੇ ਪ੍ਰਸ਼ੰਸਕ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਇਸ ਦੇ ਖਾਤਿਰ ਅਕਸ਼ੇ ਨੇ ਇਹ ਫੈਸਲਾ ਲਿਆ ਜਿਸਦੀ ਸਭ ਸ਼ਲਾਘਾ ਕਰ ਰਹੇ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement