ਮਾਂ ਦੀ ਗ਼ੈਰਮੌਜੂਦਗੀ 'ਚ ਮਾਯੂਸ ਨਜ਼ਰ ਆਏ "ਛੋਟੇ ਨਵਾਬ ਤੈਮੂਰ"
Published : Mar 7, 2018, 10:15 am IST
Updated : Mar 7, 2018, 4:45 am IST
SHARE ARTICLE

ਮੁੰਬਈ: ਬਾਲੀਵੁੱਡ ਦੇ ਨਵਾਬ ਸੈਫ ਅਤੇ ਬੇਗਮ ਕਰੀਨਾ ਦੇ ਲਾਡਲੇ ਤੈਮੂਰ ਨੂੰ ਅਕਸਰ ਹੀ ਸੋਸ਼ਲ ਮੀਡੀਆ ਤੇ ਹਸਦੇ ਮੁਸਕੁਰਾਉਂਦੇ ਹੋਏ ਮਸਤੀ ਕਰਦਿਆਂ ਦੇਖਿਆ ਜਾਂਦਾ ਹੈ। ਅਤੇ ਆਪਣੀਆਂ ਮਸਤੀਆਂ ਕਾਰਨ ਹੀ ਉਹ ਸੁਰਖੀਆਂ 'ਚ ਰਹਿੰਦੇ ਹਨ । ਪਰ ਹਾਲ ਹੀ 'ਚ ਤੈਮੂਰ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ ਜਿੰਨ੍ਹਾ ਵਿਚ ਨਾ ਤਾਂ ਉਹ ਮੁਸਕੁਰਾ ਰਹੇ ਹਨ ਅਤੇ ਨਾ ਹੀ ਮਸਤੀ ਕਰਦੇ ਨਜ਼ਰ ਆ ਰਹੇ ਹਨ ਬਲਕਿ ਇਸ ਵਾਰ ਤੈਮੂਰ ਬੈਡ ਮੂਡ ਦੇ ਵਿਚ ਕੈਮਰੇ 'ਚ ਕੈਦ ਹੋਏ ਹਨ। 


ਤੈਮੂਰ ਆਪਣੀ ਨੈਣੀ ਦੇ ਨਾਲ ਕੈਮਰਿਆਂ 'ਚ ਕੈਦ ਹੋਏ ਹਨ,ਜਿਥੇ ਉਹਨਾਂ ਨੇ ਲਾਲ ਰੰਗ ਦੀ ਟੀ ਸ਼ਰਤ ਪਾਈ ਹੋਈ ਹੈ ਜਿਥੇ ਉਹ ਦੇਖਣ ਨੂੰ ਤਾਂ ਬਹੁਤ ਪਿਆਰੇ ਲਗ ਰਹੇ ਹਨ ਪਰ ਚਿਹਰੇ ਤੇ ਉਦਾਸੀ ਕੁਝ ਹੋਰ ਕਹਿ ਰਹੀ ਹੈ। ਹੋ ਸਕਦਾ ਹੈ ਤੈਮੂਰ ਦੀ ਨਰਾਜ਼ਗੀ ਦੀ ਵਜ੍ਹਾ ਉਹਨਾਂ ਦੇ ਮਾਤਾ ਪਿਤਾ ਦੀ ਗੈਰਮੌਜੂਦਗੀ ਹੈ। ਕਿਉਂਕਿ ਹਾਲ ਹੀ ਦੇ ਵਿਚ ਤੈਮੂਰ ਪੂਰੇ ਪਰਿਵਾਰ ਦੇ ਨਾਲ ਜੈਪੁਰ 'ਚ ਘੁੱਮ ਕੇ ਆਏ ਹਨ। 


ਇਹਨਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਛੋਟੇ ਨਵਾਬ ਨੈਣੀ ਨਾਲ ਘੁੰਮਣ ਜਾ ਰਹੇ ਹਨ ਜਿਥੇ ਕੈਮਰਿਆਂ ਨੂੰ ਦੇਖ ਕੇ ਉਹਨਾਂ ਮੂੰਹ ਘੁਮਾ ਲਿਆ। ਖੈਰ ਬੇਬੀ ਤੈਮੂਰ ਦੀ ਉਦਾਸੀ ਦਾ ਕਾਰਨ ਜੋ ਵੀ ਹੋਵੇ ਪਰ ਅਸੀਂ ਉਮੀਦ ਕਰਦੇ ਹਨ ਕਿ ਇਹ ਉਦਾਸੀ ਜਲਦ ਹੀ ਦੂਰ ਹੋ ਜਾਵੇ ਅਤੇ ਤੈਮੂਰ ਇੱਕ ਵਾਰ ਫਿਰ ਤੋਂ ਹੱਸਦਾ ਖਿੜਖਿੜਾਉਂਦਾ ਹੋਇਆ ਨਜ਼ਰ ਆਵੇ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement