ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਇਕੱਲੀ ਜਨਮਦਿਨ ਮਨਾਵੇਗੀ ਜਾਹਨਵੀ
Published : Mar 6, 2018, 1:32 pm IST
Updated : Mar 6, 2018, 8:02 am IST
SHARE ARTICLE

ਬੀਤੇ ਦਿਨੀਂ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੇ ਅੱਜ 21ਵੇਂ ਸਾਲ 'ਚ ਪੈਰ ਰੱਖ ਦਿੱਤਾ ਹੈ। ਜਾਹਨਵੀ ਦਾ ਜਨਮ 6 ਮਾਰਚ 1997 ਨੂੰ ਮੁੰਬਈ 'ਚ ਹੋਇਆ ਸੀ। ਜਿਵੇਂ ਜਾਣਦੇ ਹਾਂ ਕਿ ਜਾਹਨਵੀ ਆਪਣੀ ਮਾਂ ਸ਼੍ਰੀ ਦੇਵੀ ਦੇ ਬੇਹੱਦ ਕਰੀਬ ਸੀ, ਜੋ ਕਿ ਹੁਣ ਇਸ ਦੁਨੀਆਂ ਵਿਚ ਨਹੀਂ ਹੈ ਉਹਨਾਂ ਦਾ 24 ਨੂੰ ਅਚਾਨਕ ਮੌਤ ਨਾਲ ਬੇਟੀਆਂ ਨੂੰ ਜ਼ਿਆਦਾ ਧੱਕਾ ਪੁੱਜਿਆ ਹੈ। 


ਇਸ ਕਰਕੇ ਹੀ ਇਸ ਵਾਰ ਉਹ ਆਪਣਾ ਜਨਮਦਿਨ ਮਨਾ ਨਹੀਂ ਰਹੀ ਪਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਹਰ ਪਲ਼ ਖੜਦਾ ਹੈ ਅਤੇ ਉਸ ਦੇ ਇਸ ਖੁਸ਼ੀ ਮੌਕੇ ਉਸਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ਜਿੰਨਾ ਵਿਚ ਉਹਨਾਂ ਦੇ ਚਾਚਾ ਅਤੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਬੇਟੀ ਅਤੇ ਜਾਹਨਵੀ ਦੀ ਵੱਡੀ ਭੈਣ ਸੋਨਮ ਕਪੂਰ ਸ਼ਾਮਿਲ ਹੈ ਜਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸਾਂਝੀ ਕਰਕੇ ਜਾਹਨਵੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਹੋਰਨਾਂ ਕਰੀਬੀਆਂ ਨੇ ਵੀ ਜਾਹਨਵੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਜਿੰਨਾ ਵਿਚ ਮਨੀਸ਼ ਮਲਹੋਤਰਾ ਵੀ ਹੈ। 


ਇਸ ਦੇ ਨਾਲ ਹੀ ਮਤਰੇਈ ਮਾਂ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਪੁੱਤਰ ਅਰਜੁਨ ਕਪੂਰ ਨੇ ਵੀ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਹਨਾਂ ਨੇ ਲਿਖਿਆ ਹੈ ਕਿ ਤੁਸੀਂ ਦਲੇਰ ਹੋ ਕਿਉਂਕਿ ਜ਼ਿੰਦਗੀ ਤੁਹਾਨੂੰ ਹੌਂਸਲਾ ਹਾਰਨ ਦੀ ਸਾਰੀ ਵਜ੍ਹਾ ਦਿੰਦੀ ਹੈ ਪਰ ਤੁਸੀਂ ਉੱਠਦੇ ਹੋ ਤੇ ਅੱਗੇ ਵੱਧਦੇ ਹੋ। ਲੱਗਦਾ ਹੈ ਅਰਜੁਨ ਨੇ ਇਹ ਮੈਸੇਜ ਆਪਣੇ ਪਿਤਾ ਬੋਨੀ ਤੇ ਸ਼੍ਰੀਦੇਵੀ ਦੀਆਂ ਬੇਟੀਆਂ ਜਾਹਨਵੀ ਤੇ ਖੁਸ਼ੀ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਸੂਤਰਾਂ ਦੀ ਮੰਨੀਏ ਤਾਂ ਜਾਹਨਵੀ ਦਾ ਪਰਿਵਾਰ ਉਸਦਾ ਜਨਮਦਿਨ ਸੈਲੀਬ੍ਰੇਟ ਕਰਨ ਦੀਆਂ ਕੁਝ ਖਾਸ ਯੋਜਨਾਵਾਂ ਬਣਾਈਆਂ ਸਨ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਅਜਿਹਾ ਕੁਝ ਹੋ ਜਾਵੇਗਾ। 



ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਕਪੂਰ ਬਹੁਤ ਹੀ ਜਲਦ ਬਾਲੀਵੁੱਡ ਦੇ ਵਿਚ ਡੈਬਿਊ ਕਰਨ ਜਾ ਰਹੀ ਹੈ ਅਤੇ ਉਹਨਾਂ ਦੀ ਪਹਿਲੀ ਫਿਲਮ 'ਧੜਕ' ਇਸ ਸਾਲ ਜੁਲਾਈ 'ਚ ਰਿਲੀਜ਼ ਹੋਵੇਗੀ। 


ਸ਼੍ਰੀਦੇਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਪਰ ਹੁਣ ਉਹ ਇਸ ਨੂੰ ਦੇਖਣ ਲਈ ਜ਼ਿੰਦਾ ਨਹੀਂ ਰਹੀ ਹੈ। ਇਸ ਔਖੀ ਘੜੀ ਵਿਚ ਹਰ ਕੋਈ ਜਾਹਨਵੀ ਦੇ ਨਾਲ ਹੈ, ਸਾਡੇ ਵੱਲੋਂ ਵੀ ਜਾਹਨਵੀ ਕਪੂਰ ਨੂੰ ਜਨਮਦਿਨ ਦੀ ਲੱਖ ਲੱਖ ਵਧਾਈਆਂ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement