ਮੁਸਲਮਾਨ 'ਪਦਮਾਵਤ' ਫ਼ਿਲਮ ਨਾ ਵੇਖਣ : ਓਵੈਸੀ
Published : Jan 20, 2018, 4:50 pm IST
Updated : Jan 20, 2018, 11:20 am IST
SHARE ARTICLE

ਹੈਦਰਾਬਾਦ, 19 ਜਨਵਰੀ : ਬਾਲੀਵੁਡ ਦੀ ਵਿਵਾਦਤ ਫ਼ਿਲਮ 'ਪਦਮਾਵਤ' ਨੂੰ ਬਕਵਾਸ ਦਸਦਿਆਂ ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਉਹ ਇਸ ਫ਼ਿਲਮ ਨੂੰ ਵੇਖਣ ਵਿਚ ਸਮਾਂ ਬਰਬਾਦ ਨਾ ਕਰਨ। ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਓਵੈਸੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, 'ਫ਼ਿਲਮ ਵੇਖਣ ਨਾ ਜਾਉ, ਰੱਬ ਨੇ ਤੁਹਾਨੂੰ ਦੋ ਘੰਟੇ ਦੀ ਫ਼ਿਲਮ ਵੇਖਣ ਲਈ ਨਹੀਂ ਬਣਾਇਆ।' ਉਨ੍ਹਾਂ ਕਿਹਾ, 'ਮੋਦੀ ਨੇ ਉਸ ਫ਼ਿਲਮ ਲਈ 12 ਮੈਂਬਰਾਂ ਦੀ ਕਮੇਟੀ ਬਣਾਈ ਪਰ ਕਿਸੇ ਨੇ ਵੀ 


ਸਾਡੇ ਵਿਰੁਧ ਕਾਨੂੰਨ (ਤਿੰਨ ਤਲਾਕ ਖ਼ਤਮ ਕਰਨ) ਬਣਾਉਂਦੇ ਸਮੇਂ ਸਾਡੀ ਸਲਾਹ ਨਹੀਂ ਲਈ।' ਓਵੈਸੀ ਨੇ ਕਿਹਾ, 'ਫ਼ਿਲਮ ਬਹੁਤ ਬੁਰੀ ਅਤੇ ਬਕਵਾਸ ਹੈ। ਮੁਸਲਮਾਨਾਂ ਨੂੰ ਰਾਜਪੂਤਾਂ ਤੋਂ ਸਿਖਣਾ ਚਾਹੀਦਾ ਹੈ ਜਿਹੜੇ ਫ਼ਿਲਮ ਰਿਲੀਜ਼ ਨਾ ਹੋਣ ਦੇਣ ਲਈ ਇਕਜੁਟ ਹਨ।' ਸੁਪਰੀਮ ਕੋਰਟ ਨੇ ਕਲ ਫ਼ਿਲਮ ਤੋਂ ਪਾਬੰਦੀ ਹਟਾਉਂਦਿਆਂ ਕਿਹਾ ਸੀ ਕਿ ਦੇਸ਼ ਭਰ ਵਿਚ ਫ਼ਿਲਮ ਉਤੇ ਕੋਈ ਰੋਕ ਨਹੀਂ ਹੈ। (ਏਜੰਸੀ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement