ਨਹੀਂ ਰਹੇ ਲਗਾਨ ਦੇ ਈਸ਼ਵਰ ਕਾਕਾ, ਆਰਥਿਕ ਤੰਗੀ 'ਚ ਆਮੀਰ ਖਾਨ ਬਣੇ ਸਹਾਰਾ
Published : Jan 8, 2018, 1:22 pm IST
Updated : Jan 8, 2018, 7:52 am IST
SHARE ARTICLE

ਨਵੀਂ ਦਿੱਲੀ: ਬਾਲੀਵੁਡ ਅਦਾਕਾਰ ਸ਼੍ਰੀਵੱਲਭ ਵਿਆਸ ਨੇ ਐਤਵਾਰ ਨੂੰ ਅੰਤਿਮ ਸਾਹ ਲਈ। ਆਮੀਰ ਖਾਨ ਦੀ ਸੁਪਰਹਿਟ ਫਿਲਮ 'ਲਗਾਨ' ਵਿਚ ਈਸ਼ਵਰ ਕਾਕਾ ਦਾ ਰੋਲ ਨਿਭਾਕੇ ਮਸ਼ਹੂਰ ਹੋਏ ਸ਼੍ਰੀਵੱਲਭ ਵਿਆਸ ਦਾ ਦਿਹਾਂਤ 60 ਸਾਲ ਦੀ ਉਮਰ ਵਿਚ ਜੈਪੁਰ ਵਿਚ ਹੋਇਆ। ਵਿਆਸ ਲੰਬੇ ਸਮੇਂ ਤੋਂ ਪੈਰਾਲਿਸਿਸ ਅਤੇ ਹਾਈਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਗੁਜਰ ਰਹੇ ਸਨ। ਲੰਬੇ ਸਮੇਂ ਤੋਂ ਉਹ ਹਸਪਤਾਲ ਵਿਚ ਭਰਤੀ ਸਨ ਅਤੇ ਆਖ਼ਿਰਕਾਰ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 


2008 ਵਿਚ ਪੈਰਾਲਿਸਿਸ ਅਟੈਕ ਹੋਣ ਦੇ ਬਾਅਦ ਵਿਆਸ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਸੀ। ਸ਼ੁਰੂਆਤੀ ਇਲਾਜ ਉਨ੍ਹਾਂ ਨੇ ਮੁੰਬਈ ਵਿਚ ਕਰਾਇਆ ਫਿਰ ਆਰਥਿਕ ਤੰਗੀ ਦੇ ਚਲਦੇ ਉਨ੍ਹਾਂ ਦਾ ਪਰਿਵਾਰ ਜੈਸਲਮੇਰ ਆ ਗਿਆ ਅਤੇ ਇੱਥੇ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਪਿਛਲੇ ਦੋ ਸਾਲ ਤੋਂ ਉਹ ਪਤਨੀ ਸ਼ੋਭਾ ਅਤੇ ਦੋ ਬੇਟੀਆਂ ਦੇ ਨਾਲ ਜੈਪੁਰ ਵਿਚ ਰਹਿ ਰਹੇ ਸਨ।



ਮੀਡੀਆ ਰਿਪੋਰਟਸ ਦੇ ਮੁਤਾਬਕ, ਆਰਥਿਕ ਤੰਗੀ ਤੋਂ ਲੰਘ ਰਹੇ ਵਿਆਸ ਦੇ ਪਰਿਵਾਰ ਨੂੰ ਆਮਿਰ ਖਾਨ, ਇਮਰਾਨ ਖਾਨ ਅਤੇ ਮਨੋਜ ਵਾਜਪੇਈ ਨੇ ਸਹਾਰਾ ਦਿੱਤਾ। ਆਮੀਰ ਖਾਨ ਨੇ ਉਨ੍ਹਾਂ ਦੇ ਇਲਾਜ ਤੋਂ ਲੈ ਕੇ ਬੇਟੀਆਂ ਦੀ ਪੜਾਈ ਤੱਕ ਦੀ ਜ਼ਿੰਮੇਦਾਰੀ ਚੁੱਕੀ।



ਦੱਸ ਦਈਏ, ਵਿਆਸ ਨੇ 1991 ਵਿਚ ਫਿਲਮ ਇੰਡਸਟਰੀ ਦਾ ਰੁਖ਼ ਕੀਤਾ ਸੀ। ਸ਼੍ਰੀਵੱਲਭ ਕੇਤਨ ਮੇਹਿਤਾ ਦੀ ਸਰਦਾਰ, ਸ਼ਾਹਰੁਖ ਖਾਨ ਦੇ ਨਾਲ ਮਾਇਆ ਮੇਮ ਸਾਹਿਬ, ਵੈਲਕਮ ਟੂ ਸੱਜਨਪੁਰ, ਸਰਫਰੋਸ਼, ਲਗਾਨ, ਬੰਟੀ ਅਤੇ ਬਬਲੀ, ਚਾਂਦਨੀ ਬਾਰ ਅਤੇ ਵਿਰੁੱਧ ਸਹਿਤ ਲੱਗਭੱਗ 60 ਫਿਲਮਾਂ ਵਿਚ ਐਕਟਿੰਗ ਕਰ ਚੁੱਕੇ ਹਨ। ਉਨ੍ਹਾਂ ਨੇ ਆਹਟ, ਸੀਆਈਡੀ, ਕੈਪਟਨ ਵਾਓਮ ਵਰਗੇ ਸੀਰੀਅਲ ਵਿਚ ਕੰਮ ਕੀਤਾ ਹੈ। ਕੈਪਟਨ ਵਾਓਮ ਵਿਚ ਉਨ੍ਹਾਂ ਦੇ ਕੰਮ ਨੂੰ ਬਹੁਤ ਸਰਾਹਿਆ ਗਿਆ ਸੀ।

SHARE ARTICLE
Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement