ਪਦਮਾਵਤ ਦੀ ਸਪੈਸ਼ਲ ਸਕਰੀਨਿੰਗ 'ਤੇ ਕੁਝ ਇਸ ਤਰ੍ਹਾਂ ਨਜ਼ਰ ਆਏ ਰਣਵੀਰ ਦੀਪਿਕਾ
Published : Jan 24, 2018, 11:48 am IST
Updated : Jan 24, 2018, 6:18 am IST
SHARE ARTICLE

ਕਾਫੀ ਸਮੇਂ ਤੋਂ ਵਿਵਾਦਾਂ 'ਚ ਆਉਣ ਤੋਂ ਬਾਅਦ ਫਿਲਮ 'ਪਦਮਾਵਤ' 25 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਸਪੈਸ਼ਲ ਸਕਰੀਨਿੰਗ ਮੰਗਲਵਾਰ ਰਾਤ ਨੂੰ ਰੱਖੀ ਗਈ ਸੀ, ਜਿਸ ਵਿਚ ਫਿਲਮ ਦੇ ਅਹਿਮ ਕਲਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਹੱਥਾਂ 'ਚ ਹੱਥ ਪਾਈ ਨਜ਼ਰ ਆਏ। ਇਸ ਦੌਰਾਨ ਰਣਵੀਰ ਲਖਨਵੀ ਕੁੜਤਾ ਪਾਈ ਨਜ਼ਰ ਆਏ, ਜਦੋਂ ਕਿ ਦੀਪਿਕਾ ਵੀ ਉਹਨਾਂ ਨਾਲ ਮੇਲ ਖਾਂਦਾ ਹੀ ਪਹਿਰਾਵਾ ਪਾਈ ਹੋਈ ਸੀ। 

 
ਫਿਲਮ ਦੀ ਸਕਰੀਨਿੰਗ ਦੌਰਾਨ ਦੋਵਾਂ ਦੀ ਕਮਿਸਟਰੀ ਦੇਖਣ ਨੂੰ ਮਿਲੀ। ਦੋਵੇਂ ਇਕ ਹੀ ਕਾਰ 'ਚ ਇਕੱਠੇ ਹੀ ਸਕ੍ਰੀਨਿੰਗ ਲਈ ਪੁੱਜੇ। ਹੱਥਾਂ 'ਚ ਹੱਥ ਪਾਏ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ 'ਪਦਮਾਵਤ' 'ਚ ਦੀਪਿਕਾ ਰਾਣੀ ਪਦਮਾਵਤੀ ਦੇ ਕਿਰਦਾਰ 'ਚ ਦਿਖੇਗੀ ਜਦੋਂ ਕਿ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਕਿਰਦਾਰ 'ਚ।



ਰਣਵੀਰ ਇਸ ਫਿਲਮ 'ਚ ਨੈਗੇਟਿਵ ਕਿਰਦਾਰ 'ਚ ਦਿਖਣਗੇ। ਇਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ 'ਚ ਹਨ। ਫਿਲਮ ਨੂੰ ਪਿਛਲੇ ਸਾਲ ਦਸੰਬਰ 'ਚ ਰਿਲੀਜ਼ ਹੋਣਾ ਸੀ ਪਰ ਕਰਣੀ ਸੈਨਾ ਦੇ ਵਿਰੋਧ ਕਾਰਨ ਫਿਲਮ ਦੀ ਰਿਲੀਜ਼ਿੰਗ 'ਚ ਦੇਰੀ ਹੁੰਦੀ ਗਈ।

ਤੁਹਾਨੂੰ ਦੱਸ ਦੇਈਏ ਕਿ ਇਸ ਖਾਸ ਮੌਕੇ 'ਤੇ ਸ਼ਾਹਿਦ ਕਪੂਰ ਵੀ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਜਿਥੇ ਉਹਨਾਂ ਦੀ ਪਤਨੀ ਮੀਰਾ ਅਤੇ ਸ਼ਾਹਿਦ ਦੇ ਮਾਤਾ ਪਿਤਾ ਵੀ ਪੁੱਜੇ। ਜੋ ਕਿ ਇਸ ਮੌਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। 

 
ਕਾਬਿਲੇਗੌਰ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਜਿਸ ਨੂੰ ਲੈ ਕੇ ਦੇਸ਼ ਦੇ ਕੁਝ ਸੂਬਿਆਂ ਨੇ ਇਸ ਨੂੰ ਰਿਲੀਜ਼ ਕਰਨ ਤੋਂ ਇਨਕਾਰ ਵੀ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਕੁਝ ਬਦਲਾਅ ਦੇ ਨਾਲ ਫਿਲਮ ਸਾਰੇ ਸੂਬਿਆਂ 'ਚ ਰਿਲੀਜ਼ ਕੀਤੀ ਜਾ ਸਕਦੀ ਹੈ। ਜਿਸ ਦੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਇਹਨਾਂ ਸਿਤਾਰਿਆਂ ਦਾ ਇਕੱਠ ਕੱਠਾ ਹੋਇਆ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement