'ਪਦਮਾਵਤ' ਕਾਰਨ ਗੁਜਰਾਤ 'ਚ 2 ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਲਗਾਈ ਅੱਗ
Published : Jan 21, 2018, 11:08 am IST
Updated : Jan 21, 2018, 5:38 am IST
SHARE ARTICLE

ਫਿਲਮ 'ਪਦਮਾਵਤ' ਉਤੇ ਗੁਜਰਾਤ ਸਮੇਤ ਕੁਝ ਹੋਰ ਸੂਬਿਆਂ 'ਚ ਲੱਗੀ ਪਾਬੰਦੀ ਨੂੰ ਖਤਮ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਜਾਰੀ ਰਾਜਪੂਤ ਸੰਗਠਨਾਂ ਦੇ ਰੋਸ ਵਿਖਾਵਿਆਂ ਦਰਮਿਆਨ ਗਾਂਧੀ ਨਗਰ ਜ਼ਿਲੇ ਦੇ ਕਲੋਲ ਥਾਣੇ 'ਚ ਬਲਵਾ ਚੌਕੜੀ ਦੇ ਨੇੜੇ ਅਜਿਹੇ ਹੀ ਸ਼ੱਕੀ ਵਿਖਾਵਾਕਾਰੀਆਂ ਨੇ 2 ਸਰਕਾਰੀ ਬੱਸਾਂ ਦੀ ਭੰਨਤੋੜ ਕੀਤੀ ਅਤੇ ਇਨ੍ਹਾਂ ਨੂੰ ਸਾੜਨ ਦਾ ਯਤਨ ਵੀ ਕੀਤਾ। ਹਾਲਾਂਕਿ ਅਜਿਹਾ ਕਰਨ ਤੋਂ ਪਹਿਲਾਂ ਸਾਰੇ ਮੁਸਾਫਰਾਂ ਨੂੰ ਜਬਰੀ ਹੇਠਾਂ ਉਤਾਰ ਦਿੱਤੇ ਜਾਣ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਗਾਂਧੀ ਨਗਰ ਦੇ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਮਹੇਸ਼ ਮੋਡ ਨੇ ਦੱਸਿਆ ਕਿ ਬਾਅਦ ਦੁਪਹਿਰ ਲਗਭਗ ਢਾਈ ਤੋਂ 3 ਵਜੇ ਦਰਮਿਆਨ 20 ਤੋਂ 25 ਅਣਪਛਾਤੇ ਵਿਅਕਤੀਆਂ ਨੇ ਗੁਜਰਾਤ ਸਟੇਟ ਟਰਾਂਸਪੋਰਟ ਨਿਗਮ ਦੀਆਂ ਇਨ੍ਹਾਂ ਬੱਸਾਂ ਨੂੰ ਗਾਂਧੀ ਨਗਰ-ਮਾਣਸਾ ਰੋਡ 'ਤੇ ਰੋਕ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦੇ ਸਾਰੇ ਸੀਸ਼ੇ ਭੰਨ ਦਿੱਤੇ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।



ਹਾਲਾਂਕਿ ਇਕ ਬੱਸ ਦੇ ਅਗਲੇ ਟਾਇਰ ਅਤੇ ਕੁਝ ਹਿੱਸੇ ਸੜ ਗਏ ਪਰ ਦੂਸਰੀ ਬੱਸ ਨੂੰ ਕੁਝ ਜ਼ਿਆਦਾ ਨੁਕਸਾਨ ਨਹੀਂ ਪੁੱਜਾ। ਇਨ੍ਹਾਂ ਨੂੰ ਲੱਗੀ ਅੱਗ ਜਲਦੀ ਬੁਝਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੂੰਹ 'ਤੇ ਕੱਪੜਾ ਲਪੇਟੀ ਹਮਲਾਵਰ ਫਰਾਰ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


 ਉਧਰ ਸੂਬੇ 'ਚ ਕਈ ਹੋਰ ਥਾਵਾਂ 'ਤੇ ਵੀ ਅੱਜ ਕਰਣੀ ਸੈਨਾ ਅਤੇ ਹੋਰ ਰਾਜਪੂਤ ਸੰਗਠਨਾਂ ਨੇ ਸੜਕਾਂ ਜਾਮ ਕੀਤੀਆਂ ਅਤੇ ਕਈ ਹੋਰ ਢੰਗਾਂ ਨਾਲ ਰੋਸ ਵਿਖਾਵੇ ਜਾਰੀ ਰੱਖੇ। ਕਰਣੀ ਸੈਨਾ ਵਲੋਂ 25 ਨੂੰ ਭਾਰਤ ਬੰਦ ਦਾ ਐਲਾਨ-ਨਵੀਂ ਦਿੱਲੀ—'ਪਦਮਾਵਤ' ਫਿਲਮ ਨੂੰ ਲੈ ਕੇ ਕਰਣੀ ਸੈਨਾ ਨੇ 25 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਫਿਲਮ ਦੇ ਨਿਰਦੇਸ਼ਕ ਸੰਜੇ ਲੀਲੀ ਭੰਸਾਲੀ ਦੀ ਉਹ ਚਿੱਠੀ ਜਨਤਕ ਕੀਤੀ ਗਈ, ਜੋ ਉਨ੍ਹਾਂ ਨੇ ਕਰਣੀ ਸੈਨਾ ਦੇ ਪ੍ਰਧਾਨ ਨੂੰ ਲਿਖੀ ਸੀ।



ਆਪਣੀ ਫਿਲਮ ਦੇ ਵਿਰੋਧ ਨੂੰ ਦੇਖਦੇ ਹੋਏ ਭੰਸਾਲੀ ਨੇ ਕਰਣੀ ਸੈਨਾ ਨੂੰ ਚਿੱਠੀ ਵਿਚ ਲਿਖਿਆ ਸੀ ਕਿ ਉਹ ਪਹਿਲਾਂ ਉਨ੍ਹਾਂ ਦੀ ਫਿਲਮ 'ਪਦਮਾਵਤ' ਦੇਖਣ, ਉਸ ਮਗਰੋਂ ਕੋਈ ਰਾਏ ਬਣਾਉਣ। ਇਸ ਦੇ ਜਵਾਬ ਵਿਚ ਸੈਨਾ ਦੇ ਪ੍ਰਧਾਨ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਉਹ ਫਿਲਮ ਨਹੀਂ ਦੇਖਣਗੇ, ਸਗੋਂ ਫਿਲਮ ਦੀ ਹੋਲੀ ਸਾੜਨਗੇ। ਕਰਣੀ ਸੈਨਾ ਨੇ 25 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ ਅਤੇ ਇਸੇ ਦਿਨ ਜਨਤਾ ਨੂੰ ਕਰਫਿਊ ਲਾਉਣ ਲਈ ਕਿਹਾ ਹੈ। ਹਰਿਆਣਾ 'ਚ ਵੀ ਹੋਏ ਰੋਸ ਵਿਖਾਵੇ-ਓਧਰ ਹਰਿਆਣਾ ਦੇ ਅੰਬਾਲਾ 'ਚ ਵੀ ਫਿਲਮ ਦੇ ਵਿਰੋਧ ਵਿਚ ਰੋਸ ਵਿਖਾਵੇ ਹੋਣ ਦੀ ਖਬਰ ਮਿਲੀ ਹੈ। ਸੈਨਾ ਨੇ ਇਥੇ ਵੀ ਧਮਕੀ ਦਿੱਤੀ ਹੈ ਕਿ ਜੇਕਰ ਫਿਲਮ 'ਪਦਮਾਵਤ' ਰਿਲੀਜ਼ ਹੁੰਦੀ ਹੈ ਤਾਂ ਸਿਨੇਮਾ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਵੇਗਾ।  

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement