'ਪਦਮਾਵਤ' ਮਗਰੋਂ ਹੁਣ 'ਮਣੀਕਰਣਿਕਾ' 'ਤੇ ਵਿਵਾਦ ਸ਼ੁਰੂ
Published : Feb 7, 2018, 3:44 am IST
Updated : Feb 6, 2018, 10:14 pm IST
SHARE ARTICLE

ਫ਼ਿਲਮ ਦੀ ਕਹਾਣੀ ਮੁਤਾਬਕ ਝਾਂਸੀ ਦੀ ਰਾਣੀ ਗੋਰੇ ਨੂੰ ਪਿਆਰ ਕਰਦੀ ਸੀ
ਜੈਪੁਰ, 6 ਫ਼ਰਵਰੀ : ਫ਼ਿਲਮ 'ਪਦਮਾਵਤ' ਮਗਰੋਂ ਹੁਣ 'ਮਣੀਕਰਣਿਕਾ' ਫ਼ਿਲਮ ਦਾ ਵਿਵਾਦ ਸ਼ੁਰੂ ਹੋ ਗਿਆ ਹੈ। ਇਨ੍ਹੀਂ ਦਿਨੀਂ ਇਸ ਦਾ ਫ਼ਿਲਮਾਂਕਣ ਰਾਜਸਥਾਨ ਵਿਚ ਹੋ ਰਿਹਾ ਹੈ। ਸਰਬ ਬ੍ਰਾਹਮਣ ਮਹਾਸਭਾ ਦੇ ਸੂਬਾ ਪ੍ਰਧਾਨ ਸੁਰੇਸ਼ ਮਿਸ਼ਰਾ ਨੇ ਰਾਜ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਪ੍ਰਦੇਸ਼ ਵਿਚ ਫ਼ਿਲਮ ਦੀ ਸ਼ੂਟਿੰਗ ਰੋਕਣ ਦਾ ਭਰੋਸਾ ਜੇ ਤਿੰਨ ਦਿਨਾਂ ਅੰਦਰ ਨਹੀਂ ਦਿਤਾ ਗਿਆ ਤਾਂ ਇਸ ਦੇ ਵਿਰੋਧ ਵਿਚ ਮਹਾਸਭਾ ਸੜਕਾਂ 'ਤੇ ਉਤਰੇਗੀ। 


 ਮਿਸ਼ਰਾ ਨੇ ਦੋਸ਼ ਲਾਇਆ ਕਿ ਫ਼ਿਲਮ ਵਿਚ ਫ਼ਿਲਮਕਾਰ ਇਤਿਹਾਸ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਫ਼ਿਲਮ ਵਿਚ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਅਤੇ ਵਿਦੇਸ਼ੀ ਸ਼ਖ਼ਸ ਯਾਨੀ ਅੰਗਰੇਜ਼ ਦੇ ਰੋਮਾਂਟਿਕ ਦ੍ਰਿਸ਼ ਨੂੰ ਫ਼ਿਲਮਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਲਕਸ਼ਮੀ ਬਾਈ ਗੋਰੇ ਨੂੰ ਪਿਆਰ ਕਰਦੀ ਸੀ। ਮਿਸ਼ਰਾ ਨੇ ਕਿਹਾ ਕਿ ਮਹਾਸਭਾ ਨੇ ਰਾਜਸਥਾਨ ਦੇ ਰਾਜਪਾਲ, ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਫ਼ਿਲਮ ਦੀ ਪ੍ਰਦੇਸ਼ ਵਿਚ ਹੋ ਰਹੀ ਸ਼ੂਟਿੰਗ ਰੋਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮਕਾਰ ਨੂੰ ਵੀ ਮਹਾਸਭਾ ਨੇ ਇਸ ਬਾਰੇ ਪੱਤਰ ਲਿਖਿਆ ਹੈ ਪਰ ਉਸ ਨੇ ਜਵਾਬ ਨਹੀਂ ਦਿਤਾ। (ਏਜੰਸੀ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement