ਪੈਡਮੈਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਅਯਾਰੀ 'ਤੇ ਵੀ ਲਾਈ ਰੋਕ
Published : Feb 18, 2018, 12:54 pm IST
Updated : Feb 18, 2018, 7:24 am IST
SHARE ARTICLE

ਬਾਲੀਵੁੱਡ ਦੇ ਵਿਚ ਫ਼ਿਲਮ ਅਤੇ ਵਿਵਾਦਾਂ ਦਾ ਤਾਲਮੇਲ ਇੱਕੋ ਜਿਹਾ ਚੱਲ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ, ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਨੀਰਜ ਪਾਂਡੇ ਦੀ ਫਿਲਮ 'ਅਯਾਰੀ' ਤੋਂ ਜਿਸ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਹੀਂ ਦਿਖ ਰਹੀਆਂ ਹਨ। 


ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਕਈ ਵਾਰ 'ਅਯਾਰੀ' ਦੀ ਰਿਲੀਜ਼ ਡੇਟ ਨੂੰ ਅੱਗੇ ਵਧਾਉਣਾ ਪਿਆ ਸੀ ਤਾਂ ਜੋ ਕਿਸੇ ਹੋਰ ਫਿਲਮ ਦੇ ਨਾਲ ਟਕਰਾਅ ਹੋ ਕੇ ਇਸ ਫਿਲਮ ਤੇ ਕੋਈ ਅਸਰ ਨਾ ਪਵੇ। 


ਉਸਤੋਂ ਬਾਅਦ ਫਿਲਮ ਦੀ ਕਹਾਣੀ 'ਤੇ ਵਿਵਾਦ ਹੋਇਆ, ਜਿਸ ਨੂੰ ਲੈ ਕੇ ਫੌਜ ਵੱਲੋਂ ਇਤਰਾਜ਼ ਜਤਾਇਆ ਗਿਆ ਇਸ ਦੇ ਨਾਲ ਹੀ ਸਕ੍ਰੀਨਿੰਗ ਤੋਂ ਬਾਅਦ ਫਿਲਮ 'ਚ ਕੁਝ ਬਦਲਾਵਾਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਯੂ/ਏ ਸਰਟੀਫਿਕੇਟ ਦੇ ਦਿੱਤਾ,ਗਿਆ ਇਹਨਾਂ ਸਭ ਮੁਸ਼ਕਿਲਾਂ ਦੇ ਹੱਲ ਹੋਣ ਤੋਂ ਬਾਅਦ ਹੁਣ ਇੱਕ ਹੋਰ ਮੁਸੀਬਤ ਅਯਾਰੀ ਦੇ ਸਰ ਤੇ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅਯਾਰੀ ਫਿਲਮ ਭਾਰਤੀ ਸੈਨਾ ਦੀ ਕਹਾਣੀ ਨਾਲ ਜੁੜੀ ਹੋਣ ਕਾਰਨ ਇਸ ਨੂੰ ਪਾਕਿਸਤਾਨੀ ਸੈਂਸਰ ਬੋਰਡ ਨੇ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ । 


ਹੁਣ ਫਿਲਮ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋਵੇਗੀ। ਕਾਬਿਲੇ ਗੌਰ ਹੈ ਕਿ ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਣ ਵਾਲਿਆਂ ਫ਼ਿਲਮਾਂ ਵਿਚ ਬਾਲੀਵੁੱਡ ਦੀ ਇਹ ਦੂਜੀ ਫਿਲਮ ਹੈ। ਜਿਸਨੂੰ ਪਾਕਿਸਤਾਨ ਵਿਚ ਰਿਲੀਜ਼ ਕਰਨ ਤੇ ਇਨਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਫਿਲਮ 'ਪੈਡਮੈਨ'ਦੀ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। 


ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕਿ ਨੀਰਜ ਪਾਂਡੇ ਦੀ ਇਹ ਕੋਈ ਪਹਿਲੀ ਫਿਲਮ ਨਹੀਂ ਹੈ, ਜੋ ਪਾਕਿਸਤਾਨ 'ਚ ਬੈਨ ਹੋਈ ਹੋਵੇ ਬਲਕਿ ਇਸ ਤੋਂ ਪਹਿਲਾਂ ਵੀ 'ਬੇਬੀ' ਤੇ 'ਨਾਮ ਸ਼ਬਾਨਾ' ਵੀ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋ ਸਕੀਆਂ ਸੀ। 


ਫਿਲਮ 'ਚ ਮਨੋਜ ਬਾਜਪਈ ਤੇ ਸਿਧਾਰਥ ਮਲਹੋਤਰਾ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ ਤੇ ਪੂਜਾ ਚੋਪੜਾ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement