
ਬਾਲੀਵੁੱਡ ਦੇ ਅਨੁਭਵੀ ਐਕਟਰ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਹ ਬਾਲੀਵੁੱਡ ਜਗਤ ਲਈ ਹੀ ਨਹੀਂ, ਸਗੋਂ ਉਨ੍ਹਾਂ ਨੂੰ ਲੋਚਣ ਵਾਲੇ ਹਰ ਸ਼ਖਸ ਲਈ ਦੁੱਖ ਦੀ ਘੜੀ ਹੈ। ਕੁੱਝ ਮਹੀਨਿਆਂ ਪਹਿਲਾਂ ਹੀ ਇਹ ਬਾਇਪਾਸ ਸਰਜਰੀ ਤੋਂ ਗੁਜਰੇ ਸਨ। 1938 ਵਿੱਚ ਜੰਮੇ ਸ਼ਸ਼ੀ ਕਪੂਰ ਦੇ ਤਿੰਨ ਬੱਚੇ ਹਨ ਕਰਨ ਕਪੂਰ, ਕੁਨਾਲ ਕਪੂਰ ਅਤੇ ਸੰਜਨਾ ਕਪੂਰ। ਹਾਲ ਹੀ ਵਿੱਚ ਸ਼ਸ਼ੀ ਕਪੂਰ ਅਤੇ ਉਨ੍ਹਾਂ ਦੀ ਫੈਮਿਲੀ ਦਾ ਇੱਕ ਆਖਰੀ ਫੋਟੋ ਸਾਹਮਣੇ ਆਇਆ ਹੈ।
ਇਸ ਫੋਟੋ ਵਿੱਚ ਸ਼ਸ਼ੀ ਕਪੂਰ ਦੇ ਨਾਲ ਰਿਸ਼ੀ ਕਪੂਰ, ਕਰਿਸ਼ਮਾ ਕਪੂਰ, ਰਣਬੀਰ ਕਪੂਰ, ਨੀਤੂ ਸਿੰਘ ਸਮੇਤ ਲੱਗਭੱਗ ਪੂਰਾ ਖਾਨਦਾਨ ਨਜ਼ਰ ਆ ਰਿਹਾ ਹੈ। ਇਹ ਫੋਟੋ ਪਿਛਲੇ ਸਾਲ ਦੀ ਕਰਿਸਮਸ ਪਾਰਟੀ ਦਾ ਹੈ ਜੋ ਸ਼ਸ਼ੀ ਕਪੂਰ ਦੇ ਘਰ ਰੱਖੀ ਗਈ ਸੀ। ਦੱਸ ਦਈਏ ਕਿ ਕ੍ਰਿਸ਼ਣਾ ਕਪੂਰ ਦੇ ਪਰਿਵਾਰ ਵਿੱਚ ਸ਼ਸ਼ੀ ਸਭ ਤੋਂ ਛੋਟੇ ਮੈਂਬਰ ਸਨ।
ਸਾਲ 2011 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਸਾਲ 2015 ਵਿੱਚ ਉਨ੍ਹਾਂ ਨੂੰ 2014 ਦੇ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪ੍ਰਥਵੀਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਸ਼ਸ਼ੀ ਕਪੂਰ ਨੇ ਧਰਤੀ ਥਿਅਟਰ ਦੇ ਡਰਾਮੇ 'ਸ਼ੰਕੁਤਲਾ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਾਜ ਕਪੂਰ ਦੀ ਪਹਿਲੀ ਫਿਲਮ 'ਆਗ' ਅਤੇ ਤੀਜੀ ਫਿਲਮ 'ਅਵਾਰਾ' ਵਿੱਚ ਸ਼ਸ਼ੀ ਨੇ ਆਪਣੇ ਵੱਡੇ ਭਰਾ ਰਾਜ ਕਪੂਰ ਦੇ ਬਚਪਨ ਦੀਆਂ ਭੂਮਿਕਾਵਾਂ ਨਿਭਾਈਆਂ ਸਨ। ਯਸ਼ ਚੋਪੜਾ ਨੇ ਫਿਲਮ ਧਰਮਪੁੱਤਰ ਦੇ ਜਰੀਏ ਸ਼ਸ਼ੀ ਨੂੰ ਇੰਡਸਟਰੀ ਵਿੱਚ ਐਂਟਰੀ ਕਰਾਈ ਸੀ। ਸ਼ਸ਼ੀ ਕਪੂਰ ਨੇ ਆਪਣੇ ਕਰੀਅਰ ਵਿੱਚ 160 ਤੋਂ ਜ਼ਿਆਦਾ ਫਿਲਮਾਂ ਵਿੱਚ ਅਭਿਨਏ ਕੀਤਾ। ਸ਼ਸ਼ੀ ਕਪੂਰ ਦਾ ਅਸਲੀ ਨਾਮ ਬਲਵੀਰ ਰਾਜ ਕਪੂਰ ਸੀ।