ਪ੍ਰੇਮ ਦੀ ਹੋਈ ਸਿਮਰ, ਦੇਖੋ ਖੂਬਸੂਰਤ ਤਸਵੀਰਾਂ
Published : Feb 23, 2018, 12:28 pm IST
Updated : Feb 23, 2018, 6:58 am IST
SHARE ARTICLE

ਬਾਲੀਵੁਡ ਅਤੇ ਟੀ.ਵੀ. ਇੰਡਸਟਰੀ 'ਚ ਅੱਜਕਲ੍ਹ ਵਿਆਹਾਂ ਦਾ ਦੌਰ ਚਲਿਆ ਹੋਇਆ ਹੈ ਜਿੰਨਾਂ ਵਿਚ ਇਕ ਨਾਮ ਹੋਰ ਜੁੜ ਗਿਆ ਹੈ। ਤੁਹਾਨੂੰ ਦੱਸ ਟੀਵੀ 'ਤੇ ਸਿਮਰ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਦੀਪਿਕਾ ਕੱਕੜ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਇਨ੍ਹਾਂ ਦੋਨਾਂ ਸਿਤਾਰਿਆਂ ਨੇ ਗਲੈਮਰ ਤੋਂ ਅਲੱਗ ਆਪਣੇ ਪਰਿਵਾਰ ਨਾਲ ਭੋਪਾਲ ਵਿਚ ਇਕ ਨਿਜ਼ੀ ਸਮਾਰੋਹ ਵਿਚ ਟ੍ਰਡਿਸ਼ਨਲ ਤਰੀਕੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ। 


ਤੁਹਾਨੂੰ ਦੱਸ ਦਈਏ ਕਿ ਦੀਪਿਕਾ ਅਤੇ ਸ਼ੋਇਬ ਦਾ ਵਿਆਹ ਦੋ ਵੱਖ-ਵੱਖ ਰੀਤੀ ਰਿਵਾਜ਼ਾਂ ਨਾਲ ਹੋਇਆ। ਦੋਵਾਂ ਦਾ ਵਿਆਹ ਵੀਰਵਾਰ ਨੂੰ ਯੂ. ਪੀ. ਦੇ ਮੌਦਾਹਾ ਪਿੰਡ 'ਚ ਹੋਇਆ, ਜਿੱਥੇ ਸ਼ੋਏਬ ਦਾ ਜੱਦੀ ਘਰ ਹੈ। ਦੀਪਿਕਾ ਅਤੇ ਸ਼ੋਇਬ ਨੇ ਹਿੰਦੂ ਅਤੇ ਮੁਸਲਿਮ ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਇਸ ਦੇ ਨਾਲ ਹੀ ਖਾਸ ਗੱਲ ਇਹ ਰਹੀ ਕਿ ਵਿਆਹ ਇਨਾਂ ਸਾਦੇ ਤਰੀਕੇ ਨਾਲ ਹੋਣ ਦੇ ਬਾਵਜੂਦ ਵੀ ਰਾਇਲ ਹੀ ਲੱਗ ਰਿਹਾ ਸੀ। ਇਸ ਦੀ ਵਜ੍ਹਾ ਸੀ ਦੁਲਹਨ ਬਣੀ ਦੀਪਿਕਾ ਦੀ ਖੂਬਸੂਰਤੀ ਅਤੇ ਉਸਦਾ ਪਹਿਰਾਵਾ। 


ਜ਼ਿਕਰੇਯੋਗ ਹੈ ਕਿ ਵਿਆਹ ਦੇ ਜੋੜੇ ਵਿਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਉਸਦੇ ਵਿਆਹ ਦੀ ਖੁਸ਼ੀ ਦਾ ਨੂਰ ਉਸਦੇ ਚਿਹਰੇ 'ਤੇ ਸਾਫ ਝਲਕ ਰਿਹਾ ਸੀ। ਇਸ ਦੌਰਾਨ ਸ਼ੋਇਬ ਵੀ ਕਾਫ਼ੀ ਖੁਸ਼ ਸਨ। ਦੱਸਣਯੋਗ ਹੈ ਕਿ ਵਿਆਹ ਸਮਰੋਹ ਵਿਚ ਟੀਵੀ ਦੇ ਸਿਤਾਰਿਆਂ ਵਿਚੋਂ ਵਿਆਹ ਵੀ ਜੋੜੇ ਦੇ ਬੇਹੱਦ ਕਰੀਬੀ ਲੋਕ ਹੀ ਆਏ ਸਨ। ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਦੀਪਿਕਾ ਅਤੇ ਸ਼ੋਏਬ ਨੇ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਦੇ ਸਟਾਈਲ 'ਚ ਪ੍ਰੀ-ਵੈਡਿੰਗ ਫੋਟੋਸ਼ੂਟ ਵੀ ਕਰਵਾਇਆ ਸੀ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆਂ। ਇਸਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਕਰਵਾਉਣ ਸਮੇਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। 


ਦੱਸਣਯੋਗ ਹੈ ਕਿ ਮਨੋਰੰਜਨ ਜਗਤ 'ਚ ਛੋਟੇ ਪਰਦੇ 'ਤੇ ਐਂਟਰੀ ਕਰਨ ਤੋਂ ਪਹਿਲਾਂ ਹੀ ਦੀਪਿਕਾ ਵਿਆਹੀ ਹੋਈ ਸੀ ਪਰ ਉਹਨਾਂ ਦਾ ਰਿਸ਼ਤਾ ਕੁਝ ਵਧੀਆ ਨਹੀਂ ਚੱਲ ਰਿਹਾ ਸੀ ਇਸ ਕਰਕੇ 2015 'ਚ ਉਨ੍ਹਾਂ ਆਪਣੇ ਪਤੀ ਕੋਲੋਂ ਤਲਾਕ ਲੈ ਲਿਆ। ਜਿਸ ਤੋਂ ਬਾਅਦ ਦੀਪਿਕਾ ਅਤੇ ਸ਼ੋਇਬ ਦਾ ਨਾਮ ਜੁੜਨ ਲੱਗ ਗਿਆ। 'ਸਸੂਰਾਲ ਸਿਮਰ ਕਾ' ਸ਼ੋਅ ਛੱਡਣ ਤੋਂ ਬਾਅਦ ਦੀਪਿਕਾ 'ਨੱਚ ਬੱਲੀਏ' 'ਚ ਆਪਣੇ ਪ੍ਰੇਮੀ ਸ਼ੋਏਬ ਇਬ੍ਰਾਹਿਮ ਨਾਲ ਨਜ਼ਰ ਆਈ ਸੀ। 


ਇਸ ਦੌਰਾਨ ਉਨ੍ਹਾਂ ਆਪਣੀ ਪੂਰੀ ਲਵਸਟੋਰੀ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਇਹ ਵੀ ਦੱਸ ਦੇਈਏ ਕਿ ਵਿਆਹ ਦੌਰਾਨ ਇਕ ਗੱਲ ਹੋਰ ਸਾਹਮਣੇ ਆਈ ਹੈ ਕਿ ਸ਼ੋਏਬ ਨਾਲ ਵਿਆਹ ਲਈ ਦੀਪਿਕਾ ਨੇ ਆਪਣਾ ਧਰਮ ਬਦਲ ਕੇ ਇਸਲਾਮ ਕਬੂਲ ਕੀਤਾ ਹੈ ਅਤੇ ਹੁਣ ਉਨ੍ਹਾਂ ਦਾ ਨਾਂ 'ਫੈਜ਼ਾ' ਹੋਵੇਗਾ। ਇਸ ਦਾ ਖੁਲਾਸਾ ਹਾਲ ਹੀ 'ਚ ਵਿਆਹ ਦੇ ਕਾਰਡ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੋਇਆ ਜਿਸ 'ਤੇ ਦੀਪਿਕਾ ਦਾ ਨਾਮ 'ਫੈਜ਼ਾ' ਲਿਖਿਆ ਹੋਇਆ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement