ਪ੍ਰਿਆ ਵਰੀਅਰ ਅਤੇ ਡਾਇਰੈਕਟਰ ਵਿਰੁਧ ਅਪਰਾਧਕ ਕਾਰਵਾਈ 'ਤੇ ਸੁਪਰੀਮ ਕੋਰਟ ਦੀ ਰੋਕ
Published : Feb 21, 2018, 10:44 pm IST
Updated : Feb 21, 2018, 5:14 pm IST
SHARE ARTICLE

ਨਵੀਂ ਦਿੱਲੀ, 21 ਫ਼ਰਵਰੀ: ਸੁਪਰੀਮ ਕੋਰਟ ਨੇ ਅਦਾਕਾਰਾ ਪ੍ਰਿਆ ਪ੍ਰਕਾਸ਼ ਵਰੀਅਰ ਨੂੰ ਅੱਜ ਰਾਹਤ ਦਿੰਦਿਆਂ ਉਸ ਦੀ ਫ਼ਿਲਮ ਦੇ ਇਕ ਗੀਤ ਦੇ ਵੀਡੀਉ ਨੂੰ ਲੈ ਕੇ ਕਈ ਸੂਬਿਆਂ 'ਚ ਉਸ ਵਿਰੁਧ ਸ਼ੁਰੂ ਕੀਤੀ ਗਈ ਕਾਰਵਾਈ ਉਤੇ ਰੋਕ ਲਾ ਦਿਤੀ ਹੈ। ਇਨ੍ਹਾਂ ਮਾਮਲਿਆਂ 'ਚ ਦੋਸ਼ ਲਾਇਆ ਗਿਆ ਹੈ ਕਿ ਇਸ ਗੀਤ ਦੇ ਸ਼ਬਦਾਂ ਨਾਲ ਮੁਸਲਮਾਨਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਢਾਹ ਲੱਗੀ ਹੈ।ਇਕ ਮਲਿਆਲੀ ਭਾਸ਼ਾ ਦੀ ਫ਼ਿਲਮ ਗੀਤ 'ਚ ਅਪਣੀਆਂ ਅੱਖਾਂ ਦੀਆਂ ਅਦਾਵਾਂ ਨਾਲ ਇੰਟਰਨੈੱਟ ਉਤੇ ਹਰ ਕਿਸੇ ਦੀ ਅੱਖ ਦਾ ਤਾਰਾ ਬਣਨ ਵਾਲੀ ਪ੍ਰਿਆ ਨੇ ਅਦਾਲਤ ਦੇ ਫ਼ੈਸਲੇ ਉਤੇ ਖ਼ੁਸ਼ੀ ਪ੍ਰਗਟਾਈ ਹੈ। ਪ੍ਰਿਆ ਅਤੇ ਫ਼ਿਲਮ ਦੇ ਨਿਰਦੇਸ਼ਕ ਉਮਰ ਲੁਲੂ ਨੇ ਗੀਤ 'ਮਾਨਿਕਿਆ ਮਲਾਰਾਇਆ ਪੂਵੀ' ਵਿਰੁਧ ਤੇਲੰਗਾਨਾ ਅਤੇ ਮਹਾਰਾਸ਼ਟਰ ਸੂਬਿਆਂ 'ਚ ਕਈ ਅਪਰਾਧਕ ਮਾਮਲੇ ਦਾਇਰ ਹੋਣ ਮਗਰੋਂ ਰਾਹਤ ਲਈ ਸਿਖਰਲੀ ਅਦਾਲਤ 'ਚ ਅਪੀਲ ਦਾਇਰ ਕੀਤੀ ਸੀ। 


ਅਦਾਲਤ ਨੇ ਮਲਿਆਲੀ ਫ਼ਿਲਮ 'ਓਰੂ ਅੱਡਾਰ ਲਵ' ਦੇ ਨਿਰਦੇਸ਼ਕ ਨੂੰ ਵੀ ਰਾਹਤ ਦਿਤੀ ਹੈ। ਅਦਾਲਤ ਨੇ ਇਸ ਵੀਡੀਉ ਨੂੰ ਲੈ ਕੇ ਕੋਈ ਹੋਰ ਐਫ਼.ਆਈ.ਆਰ. ਦਰਜ ਕਰਨ ਉਤੇ ਵੀ ਰੋਕ ਲਾ ਦਿਤੀ ਹੈ। ਅਦਾਲਤ ਨੇ ਤੇਲੰਗਾਨਾ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ।
18 ਸਾਲਾਂ ਦੀ ਅਦਾਕਾਰਾ ਨੇ ਤਿਸ਼ੁਰ 'ਚ ਕਿਹਾ, ''ਸਾਡੇ ਵਕੀਲ ਨੇ ਕਿਹਾ ਕਿ ਸੱਭ ਕੁੱਝ ਹਾਂ-ਪੱਖੀ ਹੈ। ਇਸ ਨੂੰ ਸਾਰੇ ਫ਼ਿਲਮ ਨਿਰਮਾਤਾਵਾਂ ਲਈ ਹਾਂ-ਪੱਖੀ ਹੋਣਾ ਚਾਹੀਦਾ ਹੈ।'' ਜਦਕਿ ਫ਼ਿਲਮ ਨਿਰਦੇਸ਼ਕ ਨੇ ਕਿਹਾ ਕਿ ਫ਼ੈਸਲਾ 'ਬਹੁਤ ਰਾਹਤ ਦੇਣ ਵਾਲਾ' ਹੈ। ਉਨ੍ਹਾਂ ਕਿਹਾ, ''ਅਸੀਂ ਬਹੁਤ ਉਤਸ਼ਾਹਿਤ ਹਾਂ। ਇਹ ਗੀਤਾ ਵਾਇਰਲ ਹੋਣ ਤੋਂ ਤੁਰਤ ਬਾਅਦ ਜਦੋਂ ਪੂਰੀ ਟੀਮ ਜਸ਼ਨ ਮਨਾ ਰਹੀ ਸੀ, ਸਾਡੇ ਵਿਰੁਧ ਮਾਮਲੇ ਦਰਜ ਹੋਣ ਦੀ ਖ਼ਬਰ ਆਈ। ਕਲਾਕਾਰ ਬਹੁਤ ਛੋਟੀ ਉਮਰ ਦੇ ਹਨ ਅਤੇ ਉਹ ਬਹੁਤ ਤਣਾਅ 'ਚ ਆ ਗਏ ਸਨ।'' (ਪੀਟੀਆਈ)

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement