ਰਣਵੀਰ - ਦੀਪਿਕਾ ਦੇ ਵਿਆਹ ਨੂੰ ਲੈ ਕੇ ਸਾਹਮਣੇ ਆਈ ਇਹ ਵੱਡੀ ਗੱਲ
Published : Jan 8, 2018, 5:26 pm IST
Updated : Jan 8, 2018, 11:56 am IST
SHARE ARTICLE

ਬਾਲੀਵੁੱਡ ਗਲਿਆਰਿਆਂ ਵਿਚ ਲੰਬੇ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਰਣਵੀਰ ਸਿੰਘ ਅਤੇ ਦੀਪੀਕਾ ਪਾਦੂਕੋਣ ਛੇਤੀ ਵਿਆਹ ਕਰਨ ਵਾਲੇ ਹਨ। ਖਬਰ ਤਾਂ ਇਹ ਵੀ ਸੀ ਕਿ ਇਹ ਕਪਲ ਦੀਪਿਕਾ ਦੇ ਜਨਮਦਿਨ ਵਾਲੇ ਦਿਨ ਇਕ ਦੂਜੇ ਦੇ ਨਾਲ ਕੁੜਮਾਈ ਕਰ ਲਵੇਗਾ ਪਰ ਅਜਿਹਾ ਹੋਇਆ ਨਹੀਂ ਅਤੇ ਖਬਰਾਂ 'ਤੇ ਬ੍ਰੇਕ ਲੱਗ ਗਿਆ। ਹੁਣ ਵਿਆਹ ਦੇ ਮਸਲੇ ਨਾਲ ਜੁੜੇ ਮਾਮਲੇ 'ਤੇ ਇਕ ਬੇਹੱਦ ਦਿਲਚਸਪ ਜਾਣਕਾਰੀ ਸਾਹਮਣੇ ਆ ਰਹੀ ਹੈ।



ਬਾਲੀਵੁੱਡ ਹੰਗਾਮੇ ਦੀ ਖਬਰ ਮੁਤਾਬਕ ਹੁਣ ਇਹ ਕਪਲ ਇਕ ਸਾਲ ਹੋਰ ਵਿਆਹ ਨਹੀਂ ਕਰਨ ਵਾਲਾ ਹੈ। ਰਣਵੀਰ - ਦੀਪਿਕਾ ਨਾਲ ਜੁੜੇ ਇਕ ਕਰੀਬੀ ਸੂਤਰ ਦੇ ਹਵਾਲੇ ਤੋਂ ਵੈਬਸਾਈਟ ਨੇ ਆਪਣੀ ਖਬਰ ਵਿਚ ਦੱਸਿਆ ਹੈ ਕਿ ਇਹ ਰਣਵੀਰ ਵਿਆਹ ਲਈ ਤਿਆਰ ਹਨ ਪਰ ਸ਼ਾਇਦ ਆਪਣੇ ਕਰੀਅਰ ਨਾਲ ਜੁੜੀ ਕੁਝ ਇਨਸਿਕਿਓਰਿਟੀ ਨੂੰ ਲੈ ਕੇ ਦੀਪਿਕਾ ਫਿਲਹਾਲ ਵਿਆਹ ਲਈ ਤਿਆਰ ਨਹੀਂ ਹਨ। ਵਿਆਹ ਨਾ ਕਰਨ ਦਾ ਇਕ ਹੋਰ ਕਾਰਨ ਦੱਸਦੇ ਹੋਏ ਸੂਤਰ ਨੇ ਕਿਹਾ ਕਿ ਫਿਲਹਾਲ ਰਣਵੀਰ ਅਤੇ ਦੀਪਿਕਾ ਦੀ ਬਹੁਪ੍ਰਤੀਕਸ਼ਿਤ ਅਤੇ ਵੱਡੇ ਪ੍ਰੋਜੈਕਟ ਪਦਮਵਾਤੀ ਵਿਵਾਦਾਂ ਵਿਚ ਹਨ। ਇਸ ਹਾਲਤ ਵਿਚ ਦੋਨਾਂ ਦੇ ਮੇਂਟਰ ਸੰਜੈ ਲੀਲਾ ਭੰਸਾਲੀ ਤਨਾਅ ਵਿਚ ਹਨ ਅਜਿਹੇ ਮਾਹੌਲ ਵਿਚ ਕਿਸੇ ਵੀ ਪ੍ਰਕਾਰ ਦੇ ਜਸ਼ਨ ਦੇ ਬਾਰੇ ਵਿਚ ਸੋਚਣਾ ਸੰਭਵ ਨਹੀਂ ਹੈ।

ਇਕੱਠੇ ਮਨਾਇਆ ਜਨਮਦਿਨ



ਦੱਸ ਦਈਏ ਕਿ ਹਾਲ ਹੀ ਵਿਚ ਦੀਪੀਕਾ ਪਾਦੂਕੋਣ ਅਤੇ ਰਣਵੀਰ ਸਿੰਘ ਸ਼੍ਰੀਲੰਕਾ ਤੋਂ ਛੁੱਟੀਆਂ ਮਨਾਕੇ ਵਾਪਸ ਪਰਤੇ ਹਨ। ਦੱਸ ਦਈਏ ਕਿ ਰਣਵੀਰ ਆਪਣੀ ਗਰਲਫਰੈਂਡ ਦੀਪਿਕਾ ਪਾਦੂਕੋਣ ਦਾ ਬਰਥਡੇ ਸੈਲਿਬਰੇਟ ਕਰਨ ਗਏ ਸਨ। 5 ਜਨਵਰੀ ਨੂੰ ਦੀਪਿਕਾ ਨੇ ਆਪਣਾ 32ਵਾਂ ਜਨਮਦਿਨ ਮਨਾਇਆ ਹੈ। ਦੀਪਿਕਾ ਦੇ ਇਸ ਖਾਸ ਦਿਨ 'ਤੇ ਉਨ੍ਹਾਂ ਦੇ ਸਪੈਸ਼ਲ ਦੋਸਤ ਰਣਵੀਰ ਉਨ੍ਹਾਂ ਦੇ ਨਾਲ ਸਨ।

ਪਦਮਾਵਤੀ ਨੂੰ ਲੈ ਕੇ ਜਾਰੀ ਹੈ ਵਿਵਾਦ



ਸੰਜੈ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ਰਿਲੀਜ ਹੋਣ ਦੀ ਦੋ ਸੰਭਾਵਿਕ ਤਾਰੀਖਾਂ, 26 ਜਨਵਰੀ ਅਤੇ 9 ਫਰਵਰੀ 'ਤੇ ਚਰਚਾ ਨਾਲ ਇਸ ਦੌਰਾਨ ਰਿਲੀਜ ਹੋਣ ਵਾਲੀ ਹੋਰ ਫਿਲਮਾਂ ਦੇ ਨਿਰਮਾਤਾਵਾਂ ਦੀ ਚਿੰਤਾ ਵੱਧ ਗਈ ਹੈ। 26 ਜਨਵਰੀ ਨੂੰ ਰਿਲੀਜ ਹੋਣ ਜਾ ਰਹੀ ਪੈਡਮੈਨ ਅਤੇ 9 ਫਰਵਰੀ ਨੂੰ ਰਿਲੀਜ ਨੂੰ ਤਿਆਰ 'ਪਰੀ' ਦੀ ਸਾਥੀ - ਨਿਰਮਾਤਾ ਪ੍ਰੇਰਣਾ ਅਰੋੜਾ ਨੇ ਕਿਹਾ ਹੈ ਕਿ ਪਦਮਾਵਤ ਦੇ ਨਾਮ ਨਾਲ ਰਿਲੀਜ ਹੋਣ ਵਾਲੀ ਫਿਲਮ ਪਦਮਾਵਤੀ ਦੇ ਨਾਲ ਆਪਣੀ ਫਿਲਮ ਰਿਲੀਜ ਕਰਨਾ ਮੂਰਖਤਾ ਹੋਵੇਗੀ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement