ਰਣਵੀਰ ਨਾਲ ਕੰਮ ਕਰਨ ਦੀ ਉਡੀਕ: ਇਮਤਿਆਜ਼
Published : Sep 17, 2017, 10:25 pm IST
Updated : Sep 17, 2017, 4:55 pm IST
SHARE ARTICLE



ਮੁੰਬਈ, 17 ਸਤੰਬਰ: ਨਿਰਦੇਸ਼ਕ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਉਹ ਅਪਣੇ ਅਦਾਕਾਰ ਦੋਸਤ ਰਣਬੀਰ ਕਪੂਰ ਨਾਲ ਦੁਬਾਰਾ ਕਿਸੇ ਫ਼ਿਲਮ ਵਿਚ ਕੰਮ ਕਰਨਾ ਚਾਹੁੰਣਗੇ ਪਰ ਇਸ ਸਮੇਂ ਉਨ੍ਹਾਂ ਕੋਲ ਅਜਿਹੀ ਕੋਈ ਯੋਜਨਾ ਨਹੀਂ ਹੈ। ਅਜਿਹੀ ਖ਼ਬਰਾਂ ਸਨ ਕਿ 'ਰਾਕਸਟਾਰ' ਅਤੇ 'ਤਮਾਸ਼ਾ' ਜਿਹੀਆਂ ਫ਼ਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਅਦਾਕਾਰ-ਨਿਰਦੇਸ਼ਕ ਦੋਵੇਂ ਇਕ ਤੀਜੀ ਫ਼ਿਲਮ ਵਿਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਬਾਕਸ ਆਫ਼ਿਸ 'ਤੇ ਮਿਲੀ ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਮਤਿਆਜ਼ ਨੇ ਦਸਿਆ ਕਿ ਹੁਣ ਤਕ ਕੁਝ ਤੈਅ ਨਹੀਂ ਹੋਇਆ। ਉਨ੍ਹਾਂ ਦਸਿਆ ਮੈਨੂੰ ਉਮੀਦ ਹੈ ਕਿ ਇਕ ਸਮੇਂ ਵਿਚ ਮੈਂ ਰਣਬੀਰ ਕਪੂਰ ਨਾਲ ਕੰਮ ਕਰਾਂਗਾ। ਮੈਂ ਇਹ ਤੈਅ ਨਹੀਂ ਕੀਤਾ ਕਿ ਮੈਂ ਅੱਗੇ ਕੀ ਕਰਾਂਗਾ, ਤੇ ਹੁਣ ਚੀਜ਼ਾਂ ਦੀ ਰੂਪਰੇਖਾ ਤੈਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਕ ਕਹਾਣੀ 'ਤੇ ਕੰਮ ਕਰ ਰਿਹਾ ਹਾਂ ਤੇ ਕਹਾਣੀ ਪੂਰੀ ਹੋਣ ਤੋਂ ਪਹਿਲਾਂ ਪ੍ਰਸਿੱਧ ਧਾਰਣਾ ਦੇ ਉਲਟ ਨਾਇਕ ਦੀ ਚੋਣ ਨਹੀਂ ਕੀਤੀ ਜਾਂਦੀ। ਹਾਲਾਂਕਿ ਉਨ੍ਹਾਂ ਦੇ ਨਿਰਦੇਸ਼ਨ ਵਿਚ ਬਣੀ 'ਜਬ ਹੈਰੀ ਮੇਟ ਸੇਜਲ' ਫ਼ਿਲਮ ਦਰਸ਼ਕਾਂ ਦਾ ਧਿਆਨ ਆਕਰਸ਼ਤ ਕਰਨ ਵਿਚ ਅਸਫ਼ਲ ਰਹੀ। ਇਸ ਫ਼ਿਲਮ ਵਿਚ ਸ਼ਾਹਰੁਖ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਨੇ ਕੰਮ ਕੀਤਾ ਹੈ। ਇਸ ਬਾਰੇ ਇਮਤਿਆਜ਼ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement