
ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਵਿਵਾਦਾਂ ਦੇ ਬਾਵਜੂਦ ਵੀ ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਫਿਲਮ ਨੇ ਹਾਲ ਹੀ 'ਚ ਸੋ ਕਰੋੜ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਫਿਲਮ ਦੇ ਕਿਰਦਾਰਾਂ ਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਜਿੰਨਾ 'ਚ ਬੀਤੇ ਦਿਨੀ ਪਦਮਾਵਤ ਬਣੀ ਦੀਪਿਕਾ ਨੂੰ ਐਕਸ ਬੁਆਏਫ੍ਰੈਂਡ ਦੇ ਪਰਿਵਾਰ ਵਲੋਂ ਬੁਕੇ ਭੇਜ ਕੇ ਸਨਮਾਨਿਤ ਕੀਤਾ ਗਿਆ ਸੀ। ਉਥੇ ਹੀ ਫਿਲਮ 'ਚ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾਅ ਰਹੇ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਣਵੀਰ ਦੀ ਇਸ ਪਰਫਾਰਮੈਂਸ ਦੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀਵਾਨੇ ਹੋ ਚੁੱਕੇ ਹਨ। ਰਣਵੀਰ ਨੂੰ ਬਿੱਗ ਬੀ ਵਲੋਂ ਬਹੁਤ ਹੀ ਪਿਆਰਾ ਸਰਪ੍ਰਾਈਜ਼ ਮਿਲਿਆ ਹੈ।
ਦਰਸਅਲ, ਬਿੱਗ ਬੀ ਨੇ ਰਣਵੀਰ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਘਰ ਫੁੱਲ ਤੇ ਇਕ ਲੈਟਰ ਭੇਜਿਆ, ਜਿਸਨੂੰ ਦੇਖ ਰਣਵੀਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਰਣਵੀਰ ਨੇ ਟਵਿਟਰ 'ਤੇ ਆਪਣੇ ਫੈਨਜ਼ ਨਾਲ ਇਸ ਖੁਸ਼ੀ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ- ਮੈਨੂੰ ਮੇਰਾ ਅਵਾਰਡ ਮਿਲ ਗਿਆ ਹੈ। ਇਹ ਮੇਰੇ ਲਈ ਅਹਿਮੀਅਤ ਰੱਖਦਾ ਹੈ। ਇਸਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਮੈਂ ਉਨ੍ਹਾਂ ਨਾਲ ਕਾਫੀ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ, ਹਰ ਵਾਰ ਮੇਰੀ ਅਦਾਕਾਰੀ ਦੀ ਤਾਰੀਫ ਕਰਦੇ ਹੋਏ ਉਹ ਮੈਨੂੰ ਹੱਥ ਨਾਲ ਲਿਖ ਕੇ ਭੇਜਦੇ ਹਨ।
ਰਣਵੀਰ ਨੇ ਅੱਗੇ ਦੱਸਿਆ ਜਦੋਂ ਵੀ ਮੈਨੂੰ ਉਨ੍ਹਾਂ ਵਲੋਂ ਸਨਮਾਨ ਮਿਲਿਆ ਹੈ, ਮੈਂ ਉਸਨੂੰ ਫ੍ਰੇਮ ਕਰ ਲੈਂਦਾ ਹਾਂ। ਇਸ ਤੋਂ ਬਾਅਦ ਇਹ ਫ੍ਰੇਮ ਸਿੱਧਾ ਬੈਂਕ ਲਾਕਰ 'ਚ ਜਾਂਦਾ ਹੈ। ਮੈਂ ਉਸਨੂੰ ਘਰ 'ਚ ਨਹੀ ਰੱਖਦਾ, ਕਿਉਂਕਿ ਇਹ ਤੋਹਫਾ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਮੇਰੀਆਂ ਟ੍ਰਾਫੀਆਂ ਘਰ ਹੀ ਪਈਆਂ ਹਨ ਪਰ ਉਨ੍ਹਾਂ ਵਲੋਂ ਲਿਖੇ ਲੈਟਰ ਮੈਂ ਬੈਂਕ 'ਚ ਰੱਖੇ ਹਨ। ਇਹ ਸਭ ਲਿਖਦੇ ਹੋਏ ਰਣਵੀਰ ਦੀ ਖੁਸ਼ੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ ਦੇ ਇਲਾਵਾ ਇਸ ਫਿਲਮ ਵਿਚ ਸ਼ਾਹਿਦ ਕਪੂਰ ਵੀ ਹਨ ਜਿੰਨਾ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਜਾ ਰਿਹਾ ਹੀ।