ਰੋਹੀਤ ਸ਼ੇੱਟੀ ਦੀ ਫਿਲਮ 'ਸਿੰਬਾ' 'ਚ ਰਣਵੀਰ ਸਿੰਘ ਨਾਲ ਇਸ਼ਕ ਫ਼ਰਮਾਏਗੀ ਦੀਪਿਕਾ
Published : Mar 10, 2018, 1:20 pm IST
Updated : Mar 10, 2018, 7:50 am IST
SHARE ARTICLE

ਮੁੰਬਈ: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਬਿਗ ਸਕ੍ਰੀਨ 'ਤੇ ਫਿਲਮ 'ਰਾਮਲੀਲਾ' ਤੋਂ ਲੈ ਕੇ 'ਬਾਜੀਰਾਉ ਮਸਤਾਨੀ' ਤਕ, ਉਨ੍ਹਾਂ ਦੀ ਆਨ ਸਕਰੀਨ ਜੋੜੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਹੈ ਅਤੇ ਫ਼ਿਲਮ ਨਿਰਮਾਤਾਵਾਂ ਲਈ ਵੀ ਇਹਨਾਂ ਦੀ ਜੋਡ਼ੀ ਸਫ਼ਲਤਾ ਦਾ ਫ਼ਾਰਮੂਲਾ ਵੀ ਰਿਹਾ ਹੈ। ਜਦਕਿ 'ਪਦਮਾਵਤ' ਤੋਂ ਬਾਅਦ ਹੀ ਦੋਹਾਂ ਨੇ ਵੱਖ-ਵੱਖ ਫ਼ਿਲਮਾਂ ਸਾਈਨ ਕਰ ਲਈਆਂ। 


ਰਣਵੀਰ ਸਿੰਘ ਕੋਲ 'ਗੁੱਲੀ ਬੁਆਏ' ਅਤੇ 'ਸਿੰਬਾ' ਵਰਗੀਆਂ ਫ਼ਿਲਮਾਂ ਹਨ, ਉਥੇ ਹੀ ਦੀਪੀਕਾ ਪਾਦੁਕੋਣ ਵਿਸ਼ਾਲ ਭਾਰਦਵਾਜ ਦੀ ਫ਼ਿਲਮ 'ਚ ਨਜ਼ਰ ਆਉਣ ਵਾਲੀ ਸੀ ਪਰ ਅਪਣੀ ਖ਼ਰਾਬ ਸਿਹਤ ਕਾਰਨ ਦੀਪੀਕਾ ਦੀ ਇਹ ਫ਼ਿਲਮ ਮੁਲਤਵੀ ਹੋ ਗਈ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੀਪੀਕਾ ਰਣਵੀਰ ਦੇ ਨਾਲ 'ਸਿੰਬਾ' 'ਚ ਨਜ਼ਰ ਆ ਸਕਦੀ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਸਪਨਾ ਦੀਦੀ ਦੀ ਬਾਇਓਪਿਕ ਕਾਰਨ, ਦੀਪਿਕਾ ਸਿੰਬਾ ਨੂੰ ਡੇਟ ਨਹੀਂ ਦੇ ਸਕਦੀ ਪਰ ਹੁਣ ਉਸ ਬਾਇਓਪਿਕ 'ਚ ਕੰਮ ਕਰਨ ਲਈ ਦੀਪੀਕਾ ਦੇ ਕੋਲ ਕਾਫ਼ੀ ਸਮਾਂ ਹੈ।



ਖ਼ਬਰਾਂ ਮੁਤਾਬਕ ਜਾਹਨਵੀ ਕਪੂਰ ਰਣਵੀਰ ਸਿੰਘ ਦੇ ਨਾਲ ਫ਼ਿਲਮ 'ਸਿੰਬਾ' 'ਚ ਸਕਰੀਨ ਸਪੇਸ ਸ਼ੇਅਰ ਕਰ ਸਕਦੀ ਹੈ ਪਰ ਸ਼ਾਇਦ ਹੁਣ ਜਾਹਨਵੀ ਦੇ ਹੱਥੋਂ ਇਹ ਮੌਕਾ ਜਾ ਸਕਦਾ ਹੈ। ਕਰਣ ਜੌਹਰ ਅਤੇ ਰੋਹੀਤ ਸ਼ੇੱਟੀ ਦੇ ਪਰੋਡਕਸ਼ਨ 'ਚ ਬਣ ਰਹੀ 'ਸਿੰਬਾ' 'ਚ ਰਣਵੀਰ ਸਿੰਘ ਦੇ ਅਪੋਜ਼ਿਟ ਹਾਲੇ ਤਕ ਅਦਾਕਾਰਾ ਫ਼ਾਈਨਲ ਨਹੀਂ ਹੋਈ ਹੈ। 


ਅਜਿਹੇ 'ਚ ਸੰਭਾਵਨਾ ਹੈ ਕਿ ਰਣਵੀਰ ਅਪਣੀ ਰੀਅਲ ਲਾਈਫ਼ ਲੇਡੀ ਲਵ ਦੀਪੀਕਾ ਨਾਲ ਵੱਡੇ ਪਰਦੇ 'ਤੇ ਰੁਮਾਂਸ ਫਰਮਾਂਉਂਦੇ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਦੀਪੀਕਾ ਪਾਦੁਕੋਣ ਰੋਹੀਤ ਸ਼ੇੱਟੀ ਦੇ ਨਾਲ ਦੂਜੀ ਵਾਰ ਨਾਲ ਕੰਮ ਕਰੇਗੀ। ਇਸ ਤੋਂ ਪਹਿਲਾਂ ਦੋਹਾਂ ਨੇ ਫ਼ਿਲਮ ਚੇਨਈ ਐਕਸਪ੍ਰੈਸ 'ਚ ਨਾਲ ਕੰਮ ਕੀਤਾ ਸੀ। 


ਅਪਣੀ ਖ਼ਰਾਬ ਸਿਹਤ ਦੇ ਚਲਦੇ ਦੀਪੀਕਾ ਦੀ 'ਸਪਨਾ ਦੀਦੀ' ਭਲੇ ਹੀ ਮੁਲਤਵੀ ਹੋ ਗਈ ਹੋਵੇ ਪਰ ਅਰਾਮ ਫਰਮਾਂਉਂਦੇ ਹੋਏ ਵੀ ਦੀਪਿਕਾ ਕਈ ਸਕ੍ਰਿਪਟ ਪੜ੍ ਰਹੀ ਹੈ। 'ਪਦਮਾਵਤ', 'ਬਾਜੀਰਾਉ ਮਸਤਾਨੀ' 'ਚ ਦਮਦਾਰ ਰੋਲ ਕਰਨ ਦੇ ਬਾਅਦ ਦੀਪਿਕਾ ਹੁਣ ਕੁੱਝ ਕਾਮੇਡੀ ਅਤੇ ਮਹੱਤਵਪੂਰਨ ਭੂਮਿਕਾਵਾਂ ਕਰਨਾ ਚਾਹੁੰਦੀ ਹੈ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement