ਸਾਇਨਾ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਾ ਹੈ ਵੱਡੀ ਜ਼ਿੰਮੇਵਾਰੀ: ਸ਼ਰਧਾ ਕਪੂਰ
Published : Sep 17, 2017, 10:26 pm IST
Updated : Sep 17, 2017, 4:56 pm IST
SHARE ARTICLE



ਮੁੰਬਈ, 17 ਸਤੰਬਰ: ਉਲੰਪਿਕ 'ਚ ਕਾਂਸੀ ਦਾ ਤਮਗ਼ਾ ਜੇਤੂ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਉਣ ਨੂੰ ਤਿਆਰ ਅਦਾਕਾਰਾ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਜੀਵਨ ਦੀ ਅਜੇ ਤਕ ਦੀ ਸੱਭ ਤੋਂ ਚੁਣੌਤੀਪੂਰਨ ਫ਼ਿਲਮ ਹੈ। ਸ਼ਰਧਾ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਕਰੀਅਰ ਤਮਾਮ ਉਤਾਰ ਚੜ੍ਹਾਵਾਂ ਨਾਲ ਭਰਿਆ ਹੋਇਆ ਸੀ। ਖ਼ਾਸ ਤੌਰ 'ਤੇ ਜਿਵੇਂ ਉਨ੍ਹਾਂ ਨੇ ਸੱਟਾਂ ਤੋਂ ਉਭਰਨ ਤੋਂ ਬਾਅਦ ਵਾਪਸੀ ਕੀਤੀ, ਉਹ ਬੇਹੱਦ ਸ਼ਾਨਦਾਰ ਅਤੇ ਪ੍ਰੇਰਿਤ ਕਰਨ ਵਾਲਾ ਸੀ।

ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੂਰੀ ਤਰ੍ਹਾਂ ਉਤਾਰਿਆ ਜਾਵੇ, ਇਹ ਸੁਨਿਸ਼ਚਿਤ ਕਰਨਾ ਸਾਡੀ ਸੱਭ ਦੀ ਵੱਡੀ ਜ਼ਿੰਮੇਵਾਰੀ ਹੈ। ਇਹ ਇਕ ਔਖ਼ਾ ਅਤੇ ਚੁਣੌਤੀਪੂਰਨ ਕੰਮ ਹੈ। ²ਸ਼ਰਧਾ ਇਨ੍ਹਾਂ ਦਿਨਾਂ 'ਚ 'ਚ 27 ਸਾਲਾ ਲੰਡਨ ਉਲੰਪਿਕ ਕਾਂਸੀ ਤਮਗ਼ਾ ਜੇਤੂ ਸਾਇਨਾ ਦੀ ਬਾਇਉਪਿਕ ਦੀਆਂ ਤਿਆਰੀਆਂ 'ਚ ਮਸ਼ਰੂਫ਼ ਹੈ ਅਤੇ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਬੈਡਮਿੰਟਨ ਖੇਡਣ ਦਾ ਆਨੰਦ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਜਦੋਂ ਖੇਡਣਾ ਸ਼ੁਰੂ ਕੀਤਾ ਤਾਂ ਮੈਨੂੰ ਖੇਡ ਨਾਲ ਪਿਆਰ ਹੋ ਗਿਆ। ਮੈਂ ਜਿਸ ਦਿਨ ਬੈਡਮਿੰਟਨ ਦਾ ਅਭਿਆਸ ਕਰਦੀ ਹਾਂ ਮੇਰਾ ਦਿਨ ਖ਼ਾਸ ਲਗਦਾ ਹੈ। ਮੈਂ ਆਮ ਤੌਰ 'ਤੇ ਸਵੇਰੇ ਛੇ ਵਜੇ ਖੇਡਣਾ ਸ਼ੁਰੂ ਕਰਦੀ ਹਾਂ ਅਤੇ ਕਰੀਬ ਦੋ ਘੰਟੇ ਤਕ ਖੇਡਦੀ ਹਾਂ

ਅਦਾਕਾਰਾ ਨੇ ਕਿਹਾ ਿਕ ਅਸੀਂ ਹਰ ਦਿਨ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜੇਕਰ ਮੇਰੇ ਹੱਥ ਅਤੇ ਪੈਰ ਬਹੁਤ ਦੁਖਦੇ ਹਨ ਤਾਂ ਮੈਂ ਅਭਿਆਸ ਕਰਨ ਨਹੀਂ ਜਾਂਦੀ। ਖੇਡ ਸਬੰਧੀ ਕਿਸੇ ਵੀ ਤਰ੍ਹਾਂ ਦੀ ਦੋ-ਰਾਏ ਹੋਣ 'ਤੇ 30 ਸਾਲਾ ਅਦਾਕਾਰਾ ਅਕਸਰ ਬੈਡਮਿੰਟਨ ਖਿਡਾਰੀ ਨੂੰ ਮੈਸਜ ਕਰ ਕੇ ਜਾਣਕਾਰੀ ਲੈ ਲੈਂਦੀ ਹੈ। ਸਾਇਨਾ ਦੇ ਫ਼ਿਲਮ 'ਚ ਨਜ਼ਰ ਆਉਣ ਦੇ ਸਵਾਲ 'ਤੇ ਸ਼ਰਧਾ ਨੇ ਕਿਹਾ ਕਿ ਇਸ 'ਤੇ ਗੱਲ ਕੀਤੀ ਜਾ ਰਹੀ ਹੈ, ਇਸ ਲਈ ਅਜੇ ਕੁਝ ਨਈਂ ਕਿਹਾ ਜਾ ਸਕਦਾ। ਫ਼ਿਲਮ ਦਾ ਨਿਰਦੇਸ਼ਨ ਅਮੋਲ ਗੁਪਤਾ ਕਰਨਗੇ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement