'ਸੰਡੇ ਮੀਟ ਐਂਡ ਗ੍ਰੀਟ' ਦੌਰਾਨ ਨੰਨ੍ਹੀ ਬੱਚੀ ਨੇ ਜਿੱਤਿਆ ਅਮਿਤਾਭ ਦਾ ਦਿਲ
Published : Mar 6, 2018, 6:19 pm IST
Updated : Mar 6, 2018, 12:49 pm IST
SHARE ARTICLE

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਹਰ ਐਤਵਾਰ ਨੂੰ ਆਪਣੇ ਬੰਗਲੇ ਦੇ ਬਾਹਰ ਆਪਣੇ ਫੈਨਜ਼ ਨੂੰ ਮਿਲਦੇ ਹਨ ਅਤੇ ਖਾਸ ਤੌਰ ਤੇ ਉਹਨਾਂ ਦਾ ਧਨਵਾਦ ਕਰਦੇ ਹਨ। । ਇਸ ਐਤਵਾਰ ਵੀ ਹਮੇਸ਼ਾ ਵਾਂਗ ਅਮਿਤਾਭ ਦੀ ਇਕ ਝਲਕ ਪਾਉਣ ਦੇ ਲਈ ਉਹਨਾਂ ਦੇ ਫੈਨਜ਼ ਦੀ ਭੀੜ ਜਲਸਾ ਦੇ ਬਾਹਰ ਜਮ੍ਹਾ ਹੋ ਗਈ। ਹਮੇਸ਼ਾ ਦੀ ਤਰ੍ਹਾਂ ਸਭ ਕੁਝ ਇਕੋ ਜਿਹਾ ਨਜ਼ਰ ਆ ਰਿਹਾ ਸੀ ,ਪਰ ਇਸ ਦੌਰਾਨ ਇੱਕ ਗੱਲ ਜੋ ਸਭ ਤੋਂ ਵੱਖਰੀ ਸੀ ਉਹ ਸੀ ਅਮਿਤਾਭ ਦੇ ਫੈਨਜ਼ ਦੀ ਭੀੜ ਚੋਂ ਨਿਕਲ ਕੇ ਅਮਿਤਾਭ ਦੇ ਗੇਟ ਦੇ ਅੰਦਰ ਪੂਝੀ ਇਕ ਛੋਟੀ ਜਿਹੀ ਫੈਨ। 


ਜਿਸ ਨੂੰ ਦੇਖ ਕੇ ਅਮਿਤਾਭ ਬੱਚਨ ਖੁਸ਼ ਹੋ ਗਏ ।ਇਸ ਦੀਆਂ ਹੀ ਕੁਝ ਤਸਵੀਰਾਂ ਅਮਿਤਾਭ ਬੱਚਨ ਨੇ ਆਪਣੇ ਟਵਿਟਰ 'ਤੇ ਸਾਂਝੀਆਂ ਕੀਤੀਆਂ,ਜਿਥੇ ਉਹਨਾ ਨੇ ਲਿਖਿਆ ਕਿ 'ਸੰਡੇ ਮੀਟ ਐਂਡ ਗ੍ਰੀਟ' ਦੌਰਾਨ 'ਇਸ ਨੰਨ੍ਹੀਂ ਬੱਚੀ ਨੇ ਭੀੜ 'ਚ ਹਿੰਮਤ ਦਿਖਾਈ ਤੇ ਗੇਟ ਤਕ ਪਹੁੰਚ ਗਈ, ਸਿਰਫ ਮੈਨੂੰ ਮਿਲਣ ਲਈ। ਇਹ ਬੇਹੱਦ ਕਿਊਟ ਹੈ। ਮੈਂ ਇਸ ਨੂੰ ਮਿਲ ਕੇ ਬਹੁਤ ਖੁਸ਼ ਹਾਂ। ਇਸ ਤੋਂ ਬਾਅਦ ਉਹ ਆਪਣੀ ਅਗਲੀ ਪੋਸਟ 'ਚ ਉਹਨਾ ਸਾਰੇ ਫੈਨਜ਼ ਦਾ ਧੰਨਵਾਦ ਕਰਦੇਹਨ ਜੋ ਇਨੀਂ ਮੁਸ਼ੱਕਤ ਦੇ ਨਾਲ ਉਹਨਾਂ ਨੂੰ ਮਿਲਣ ਆਏ। 


ਅਮਿਤਾਭ ਨੇ ਟਵਿਟਰ 'ਤੇ ਲਿਖਿਆ, 'ਐਤਵਾਰ ਇਸ ਭੀੜ ਨਾਲ, ਇਨ੍ਹਾਂ ਦਾ ਸੱਚਾ ਪਿਆਰ ਵਾਕਈ ਹਰ ਚੀਜ਼ ਨੂੰ ਹਰਾ ਦਿੰਦਾ ਹੈ। ਉਹਨਾ ਕਿਹਾ ਕਿ ਹਾਲਾਂਕਿ ਮੇਰੇ ਬੰਗਲੇ ਜਲਸਾ ਦੇ ਬਾਹਰ ਨਗਰ ਨਿਗਮ ਵੱਲੋਂ ਪਾਈਪਾਂ ਅਤੇ ਕੇਬਲ ਤਾਰਾਂ ਵਿਸ਼ਿਆਂ ਹੋਈਆਂ ਹਨ ਬਾਵਜੂਦ ਇਸ ਦੇ ਫੈਨਸ ਨੇ ਆਪਣਾ ਪਿਆਰ ਮੈਨੂੰ ਦਿੱਤਾ। ਇਸਦੇ ਲਈ ਮੈਂ ਸਭ ਦਾ ਦਿਲੋਂ ਧਨਵਾਦ ਕਰਦਾ ਹਾਂ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement