ਸ਼ਹਿਨਸ਼ਾਹ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦਾ ਲਿਆ ਫੈਸਲਾ
Published : Feb 1, 2018, 12:46 pm IST
Updated : Feb 1, 2018, 7:16 am IST
SHARE ARTICLE

ਸ਼ਹਿਨਸ਼ਾਹ ਅਮਿਤਾਭ ਬੱਚਨ ਦਾ ਸੋਸ਼ਲ ਮੀਡੀਆ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਅਮਿਤਾਭ ਉਨ੍ਹਾਂ ਅਕਸਰ ਹੀ ਆਪਣੀਆਂ ਗਤੀਵਿਧੀਆਂ ਨੂੰ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ। 'ਅਮਿਤਾਭ ਆਪਣੇ ਫੈਨਸ ਨਾਲ ਸੰਪਰਕ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਹਨ ਪਰ ਹੁਣ ਲੱਗਦਾ ਹੈ ਕਿ ਅਮਿਤਾਭ ਟਵਿਟਰ ਛੱਡਣ ਦੇ ਮੂਡ 'ਚ ਹਨ। ਇਸ ਦੀ ਪੁਸ਼ਟੀ ਅਮਿਤਾਭ ਬੱਚਨ ਨੇ ਅੱਧੀ ਰਾਤ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।



ਅਮਿਤਾਭ ਨੇ ਟਵੀਟ ਕਰਕੇ ਦੋਸ਼ ਲਗਾਇਆ ਕਿ ਟਵਿਟਰ ਨੇ ਉਨ੍ਹਾਂ ਦੇ ਫਾਲੋਅਰਜ਼ ਘਟਾ ਦਿੱਤੇ ਹਨ। ਟਵੀਟ 'ਚ ਉਨ੍ਹਾਂ ਨੇ ਲਿਖਿਆ ਹੈ ਟਵਿਟਰ ? ਤੁਸੀਂ ਮੇਰੇ ਫਾਲੋਅਰਜ਼ ਦੀ ਗਿਣਤੀ ਘੱਟ ਕਰ ਦਿੱਤੀ ? ਹਾਹਾਹਾਹਾ..ਇਹ ਮਜ਼ਾਕ ਹੈ। ਸਮਾਂ ਆ ਗਿਆ ਹੈ ਕਿ ਮੈਂ ਤੁਹਾਡੇ ਤੋਂ ਅਲਵਿਦਾ ਲੈ ਲਵਾਂ। ਇਸ ਯਾਤਰਾ ਲਈ ਧੰਨਵਾਦ। ਸਮੁੰਦਰ 'ਚ ਹੋਰ ਵੀ ਮੱਛਲੀਆਂ ਹਨ, ਜੋ ਤੁਹਾਡੇ ਨਾਲੋਂ ਵੀ ਜ਼ਿਆਦਾ ਦਿਲਚਸਪ ਹਨ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਦੀ ਟਵਿਟਰ 'ਤੇ ਫਾਲੋਅਰਸ ਦੀ ਗਿਣਤੀ 32897991 ਮਿਲੀਅਨ ਹੈ ਜਦੋਂ ਕਿ ਕੁਝ ਦਿਨ ਪਹਿਲਾਂ ਹੀ ਮਹਾਨਾਇਕ ਨੂੰ ਮਾਤ ਦਿੰਦੇ ਹੋਏ ਖਾਨ ਦੇ ਫਾਲੋਅਰਜ਼ ਦੀ ਗਿਣਤੀ ਵੱਧ ਕੇ 32933940 ਹੋ ਗਈ ਹੈ। 


ਇਸ ਵਧੀ ਹੋਈ ਗਿਣਤੀ ਤੋਂ ਬਾਅਦ ਕਿੰਗ ਖਾਨ ਟਵਿਟਰ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਬਾਲੀਵੁੱਡ ਅਦਾਕਾਰਾਂ ਦੀ ਸੂਚੀ 'ਚ ਸ਼ੁਮਾਰ ਹੋ ਗਏ ਹਨ। ਅਮਿਤਾਬ ਹਮੇਸ਼ਾ ਹੀ ਸੋਸ਼ਲ ਐਕਟੀਵਿਟੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲਾਂਕਿ ਬਿੱਗ ਬੀ ਦੇ ਮੁਕਾਬਲੇ ਸ਼ਾਹਰੁਖ ਇੰਨੇ ਐਕਟਿਵ ਨਹੀਂ ਰਹਿੰਦੇ ਪਰ ਅਬਰਾਮ ਕਾਰਨ ਉਹਨਾਂ ਫਾਲੋਵਰਸ ਵਿਚ ਵਾਧਾ ਹੁੰਦਾ ਰਹਿੰਦਾ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement