
ਮੁੰਬਈ: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਦੇ ਬੇਟੇ ਤੈਮੂਰ ਬਾਲੀਵਡੁ ਦੇ ਮਸ਼ਹੂਰ ਬੱਚਿਆਂ ਵਿੱਚੋਂ ਇਕ ਹੈ। ਤੈਮੂਰ ਆਏ ਦਿਨੀਂ ਅਪਣੀ ਕਿਊਟ ਹਰਕਤਾਂ ਅਤੇ ਫੋਟੋ ਦੀ ਵਜ੍ਹਾ ਨਾਲ ਸੁਰਖੀਆਂ 'ਚ ਛਾਏ ਰਹਿੰਦੇ ਹਨ।


ਹਾਲ ਹੀ 'ਚ ਹੋਏ ਇਕ ਮੀਡੀਆ ਸਮਾਰੋਹ 'ਚ ਕਰੀਨਾ ਕਪੂਰ ਨੇ ਇਸ ਗੱਲ ਖੁਲਾਸਾ ਕੀਤਾ। ਕਰੀਨਾ ਨੇ ਦਸਿਆ ਕਿ ਤੈਮੂਰ ਦੇ ਜਨਮ ਤੋਂ ਪਹਿਲਾਂ ਹਸਪਤਾਲ ਜਾ ਰਹੀ ਸੀ ਤਾਂ ਸੈਫ਼ ਨੇ ਮੇਰੇ ਤੋਂ ਇਕ ਵਾਰ ਫਿਰ ਨਾਂਅ 'ਤੇ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ ਫੈਜ਼ ਨਾਂਅ ਰਖਣਾ ਚਾਹੀਦਾ ਹੈ ਇਹ ਨਾਂਅ ਬਹੁਤ ਰੋਮਾਂਟਿਕ ਅਤੇ ਪੋਏਟਿਕ ਹੈ ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ।


ਦਸ ਦਈਏ ਸ਼ੁਰੂਆਤ 'ਚ ਕਰੀਨਾ ਅਤੇ ਸੈਫ਼ ਦੇ ਲਾਡਲੇ ਤੈਮੂਰ ਦੇ ਨਾਂਅ 'ਤੇ ਖ਼ੂਬ ਕੰਟਰੋਵਰਸੀ ਹੋਈਆਂ ਸਨ। ਹਾਲਾਂਕਿ ਅੱਜ ਤੈਮੂਰ ਸੋਸ਼ਲ ਮੀਡੀਆ ਦੇ ਕਿੰਗ ਹਨ। ਹਰ ਸਮੇਂ ਤੈਮੂਰ ਦੀ ਚਰਚਾ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ। ਤੈਮੂਰ ਦੀ ਕਿਊਟ ਫੋਟੋ ਉਨ੍ਹਾਂ ਦੇ ਫ਼ੈਨ ਪੇਜ਼ ਤੋਂ ਸ਼ੇਅਰ ਕੀਤੀ ਜਾਂਦੀ ਰਹਿੰਦੀ ਹੈ ਅਤੇ ਲੋਕ ਉਨ੍ਹਾਂ ਦੀ ਇ੍ਹਨਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰਦੇ ਹਨ।